ਟਰੰਪ ਨੇ ਉਈਗਰ ਮੁਸਲਮਾਨਾਂ 'ਤੇ ਕਾਰਵਾਈ ਨੂੰ ਲੈਕੇ ਚੀਨ 'ਤੇ ਪਾਬੰਦੀ ਲਗਾਉਣ ਵਾਲੇ ਬਿਲ 'ਤੇ...
Published : Jun 19, 2020, 9:54 am IST
Updated : Jun 19, 2020, 9:54 am IST
SHARE ARTICLE
Donald Trump
Donald Trump

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਅਸ਼ਾਂਤ ਮੁਸਲਿਮ ਘਣੀ ਆਬਾਦੀ ਸ਼ਿਨਜਿਆਂਗ ਖ਼ੇਤਰ ਵਿਚ ਉਈਗਰ ਘੱਟਗਿਣਤੀ

ਵਾਸ਼ਿੰਗਟਨ, 18 ਜੂਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੀਨ ਦੇ ਅਸ਼ਾਂਤ ਮੁਸਲਿਮ ਘਣੀ ਆਬਾਦੀ ਸ਼ਿਨਜਿਆਂਗ ਖ਼ੇਤਰ ਵਿਚ ਉਈਗਰ ਘੱਟਗਿਣਤੀ ਸਮੂਹਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਅਲੋਚਨਾ ਕਰਨ ਵਾਲੇ ਇਕ ਬਿਲ 'ਤੇ ਦਸਤਖ਼ਤ ਕੀਤੇ ਅਤੇ ਸੀਨੀਅਰ ਚੀਨੀ ਅਧਿਕਾਰੀਆਂ ਵਿਰੁਧ ਪਾਬੰਦੀਆਂ ਲਗਾਉਣ ਦਾ ਰਾਸਤਾ ਕਾਨੂੰਨੀ ਤੌਰ 'ਤੇ ਸਾਫ਼ ਹੋ ਗਿਆ।

ਟਰੰਪ ਨੇ ਕਿਹਾ ਕਿ ਉਈਗਰ ਮਨੁੱਖੀ ਅਧਿਕਾਰ ਨੀਤੀ ਐਕਟ, 2020 ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜਵਾਬਦੇਹ ਠਹਿਰਾ ਸਕਦਾ ਹੈ। ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵਿਚ ਚੀਨ 'ਚ ਉਈਗਰਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਜ਼ਬਰਦਸਤੀ ਧਰਮ ਪਰਿਵਰਤਨ ਕਰਨਾ, ਮਜ਼ਦੂਰੀ ਕਰਨ ਲਈ ਮਜ਼ਬੂਰ ਕਰਨਾ ਅਤੇ ਨਸਲੀ ਤੇ ਧਾਰਮਕ ਪਛਾਣ ਮਿਟਾਉਣ ਦੀ ਕੋਸ਼ਿਸ਼ ਕਰਨਾ ਸ਼ਾਮਲ ਹੈ।

File PhotoFile Photo

ਇਸ 'ਤੇ ਪ੍ਰਤੀਕਰਮ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਨੇ ਬੀਜਿੰਗ 'ਚ ਇਸ ਕਾਨੂੰਨ ਦੀ ਅਲੋਚਨਾ ਕੀਤੀ ਅਤੇ ਕਿਹਾ ਕਿ ਇਹ ਸ਼ਿਨਜਿਆਂਗ ਖੇਤਰ ਵਿਚ ਚੀਨ ਦੀ ਨੀਤੀ 'ਤੇ ''ਬਦਤਮੀਜ਼ੀ ਤੌਰ 'ਤੇ ਹਮਲਾ ਕਰਦਾ ਹੈ।'' ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ, “''ਚੀਨ ਜ਼ੋਰਦਾਰ ਜਵਾਬੀ ਹਮਲਾ ਕਰੇਗਾ ਅਤੇ ਅਮਰੀਕਾ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ।”

ਸ਼ਿਨਜਿਆਂਗ ਵਿਚ ਉਈਗਰ ਮੁਸਲਮਾਨਾਂ ਉੱਤੇ ਕਾਰਵਾਈ ਵਿਚ ਸ਼ਾਮਲ ਸੀਨੀਅਰ ਚੀਨੀ ਅਧਿਕਾਰੀਆਂ ਉੱਤੇ ਪਾਬੰਦੀ ਲਗਾਉਣ ਵਾਲੇ ਇਸ ਬਿਲ ਨੂੰ ਕਾਂਗਰਸ ਵਿਚ ਰਿਪਬਲੀਕਨ ਅਤੇ ਡੈਮੋਕਰੇਟਸ ਦਾ ਭਾਰੀ ਸਮਰਥਨ ਮਿਲਿਆ। ਕੌਮਾਤਰੀ ਧਾਰਮਕ ਆਜ਼ਾਦੀ 'ਤੇ ਅਮਰੀਕੀ ਕਮਿਸ਼ਨ ਨੇ ਉਈਗਰ ੍ਰਮਨੁੱਖੀ ਅਧਿਕਾਰ ਨੀਤੀ ਐਕਟ 'ਤੇ ਦਸਤਖ਼ਤ ਕਰਨ ਦੇ ਲਈ ਟਰੰਪ ਦਾ ਧਨਵਾਦ ਕੀਤਾ ਹੈ।  
(ਪੀਟੀਆਈ)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement