
ਮੈਕਸੀਕੋ ਦੇ ਓਕਸਾਨਾ 'ਚ ਦੋ ਭਾਈਚਾਰਿਆਂ ਵਿਚਕਾਰ ਜ਼ਮੀਨ ਵਿਵਾਦ ਹੋਇਆ, ਜਿਸ 'ਚ 13 ਲੋਕਾਂ ਦੀ ਮੌਤ ਹੋ ਗਈ ...
ਮੈਕਸੀਕੋ ਸਿਟੀ, ਮੈਕਸੀਕੋ ਦੇ ਓਕਸਾਨਾ 'ਚ ਦੋ ਭਾਈਚਾਰਿਆਂ ਵਿਚਕਾਰ ਜ਼ਮੀਨ ਵਿਵਾਦ ਹੋਇਆ, ਜਿਸ 'ਚ 13 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਜ਼ਖ਼ਮੀ ਹੋ ਗਿਆ। ਮੌਕੇ 'ਤੇ ਪਹੁੰਚੀ ਮੈਕਸੀਕੋ ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਲਿਆ।ਸਮਾਚਾਰ ਏਜੰਸੀ 'ਸਿੰਹੁਆ' ਮੁਤਾਬਕ ਓਕਸਾਕਾ ਦੇ ਯੋਂਟੇਪੇਕ 'ਚ ਲੁਕਾਸ ਖੇਤਰ ਦੇ ਸਥਾਨਕ ਲੋਕਾਂ ਨੇ ਸਾਂਤਾ ਮਾਰਿਆ ਭਾਈਚਾਰੇ ਦੇ ਲੋਕਾਂ 'ਤੇ ਹਮਲਾ ਕੀਤਾ। ਹਮਲੇ ਦਾ ਕਾਰਨ ਜ਼ਮੀਨੀ ਵਿਵਾਦ ਦਸਿਆ ਜਾ ਰਿਹਾ ਹੈ।
ਹਮਲੇ 'ਚ 13 ਲੋਕਾਂ ਨੂੰ ਜਾਨ ਗੁਆਉਣੀ ਪਈ। ਸ਼ੁਰੂਆਤੀ ਜਾਂਚ 'ਚ ਪਤਾ ਲਗਿਆ ਹੈ ਕਿ ਸਾਂਤਾ ਮਾਰਿਆ ਏਕਾਟੇਪੇਕ ਦੇ ਪੀੜਤ ਵਿਵਾਦਤ ਖੇਤਰ 'ਚ ਕੰਮ ਕਰ ਰਹੇ ਸਨ। ਸਥਾਨਕ ਮੀਡੀਆ ਮੁਤਾਬਕ ਸੈਨ ਲੁਕਾਸ ਦੇ ਲੋਕਾਂ ਨੇ ਯੋਜਨਾਬੱਧ ਤਰੀਕੇ ਨਾਲ ਸਾਂਤਾ ਮਾਰੀਆ ਦੇ 25 ਲੋਕਾਂ ਨੂੰ ਲਿਜਾ ਰਹੇ ਇਕ ਟਰੱਕ 'ਤੇ ਹਮਲਾ ਕਰ ਦਿਤਾ, ਜਿਸ 'ਤੇ 13 ਲੋਕਾਂ ਦੀ ਮੌਤ ਹੋ ਗਈ। ਸਰਕਾਰ ਨੇ ਦਸਿਆ ਕਿ ਦੋਵੇਂ ਭਾਈਚਾਰਿਆਂ ਵਿਚਕਾਰ 3660 ਹੈਕਟੇਅਰ ਜ਼ਮੀਨ ਨੂੰ ਲੈ ਕੇ 1970 ਦੇ ਦਹਾਕੇ ਤੋਂ ਵਿਵਾਦ ਹੈ। ਕਈ ਵਾਰ ਦੋਹਾਂ ਭਾਈਚਾਰਿਆਂ 'ਚ ਜ਼ਮੀਨ ਬਾਰੇ ਵਿਵਾਦ ਹੋਇਆ, ਪਰ ਇਸ ਵਾਰ 13 ਲੋਕਾਂ ਦੀ ਜਾਨ ਚਲੀ ਗਈ। (ਪੀਟੀਆਈ)