
ਜਰਮਨੀ ਸਰਕਾਰ ਨੇ ਸੰਸਦ 'ਚ ਪੇਸ਼ ਕੀਤਾ ਬਿਲ
ਮਿਉਨਿਖ : ਜਰਮਨੀ ਦੀ ਸਰਕਾਰ ਨੇ ਬੱਚਿਆਂ ਦੀ ਸੁਰੱਖਿਆ ਲਈ ਪਹਿਲ ਕੀਤੀ ਹੈ। ਚਾਂਸਲਰ ਐਂਜਲਾ ਮਾਰਕੇਲ ਦੇ ਪ੍ਰਸ਼ਾਸਨ ਨੇ ਸ਼ਸਦ ਵਿਚ ਇਕ ਬਿਲ ਪੇਸ਼ ਕੀਤਾ ਹੈ। ਇਸ ਦੇ ਤਹਿਤ ਬੱਚਿਆਂ ਦਾ ਸਕੂਲ ਵਿਚ ਦਾਖ਼ਲਾ ਕਰਵਾਉਣ ਤੋਂ ਪਹਿਲਾਂ ਮਾਂਪਿਆਂ ਦੇ ਲਈ ਉਨ੍ਹਾਂ ਦਾ ਟੀਕਾਕਰਣ ਕਰਵਾਉਣਾ ਲਾਜ਼ਮੀ ਹੋਵੇਗਾ। ਅਜਿਹਾ ਨਾਂ ਹੋਣ ਦੀ ਸੂਰਤ ਵਿਚ ਮਾਂਪਿਆਂ 'ਤੇ 2500 ਯੂਰੋ (ਕਰੀਬ 2 ਲੱਖ ਰੁਪਏ) ਤਕ ਦਾ ਜੁਰਮਾਨਾ ਲਾਇਆ ਜਾਵੇਗਾ। ਜੇ ਜਰਮਨੀ ਦੀ ਸੰਸਦ 'ਚ ਇਹ ਬਿਲ ਪਾਸ ਹੋ ਜਾਂਦਾ ਹੈ ਤਾਂ ਮਾਤਾ-ਪਿਤਾ ਨੂੰ ਟੀਕਾਕਰਣ ਸਰਟੀਫਿਕੇਟ ਪੇਸ਼ ਕਰਨਾ ਹੋਵੇਗਾ।
Germany is making vaccinations compulsory for all children
ਇਸ ਦੇ ਬਾਅਦ ਹੀ ਬੱਚਿਆਂ ਨੂੰ ਸਕੂਲ ਜਾਣ ਦਾ ਅਧਿਕਾਰ ਦਿਤਾ ਜਾਵੇਗਾ। ਜਰਮਨੀ ਦੇ ਸਿਹਤ ਮੰਤਰੀ ਜੇਨਸ ਸਪਾਨ ਨੇ ਕਿਹਾ ਸਰਕਾਰ ਦਾ ਟੀਚਾ ਬੱਚਿਆਂ ਨੂੰ ਖ਼ਤਰਨਾਕ ਬਿਮਾਰੀਆਂ ਤੋਂ ਬਚਾਉਣਾ ਹੈ। ਦਰਸਲ ਯੂਰੋਪ 'ਚ ਬੱਚਿਆਂ ਵਿਚ ਖਸਰਾ ਤੇਜ਼ੀ ਨਾਲ ਫ਼ੈਲ ਰਿਹਾ ਹੈ। ਜਰਮਨੀ 'ਚ ਹਾਲਾਤ ਚਿੰਤਾਯੋਗ ਹਨ। ਪਿਛਲੇ ਸਾਲ ਮਾਰਚ ਤੋਂ ਲੈ ਕੇ ਇਸ ਸਾਲ ਫ਼ਰਵਰੀ ਤਕ ਜਰਮਨੀ ਵਿਚ 651 ਖਸਰੇ ਦੇ ਮਾਮਲੇ ਸਾਹਮਣੇ ਆਏ ਹਨ। ਪਰ ਇਸ ਦੇ ਬਾਅਦ 4 ਮਹੀਨੀਆਂ 'ਚ ਖਸਰੇ 429 ਮਾਮਲੇ ਦਰਜ ਕੀਤੇ ਗਏ ਹਨ। ਖਸਰਾ ਪੀੜਤ ਵਿਅਕਤੀ ਦੇ ਸਿੱਧੇ ਸੰਪਰਕ ਵਿਚ ਆਉਣ ਜਾਂ ਸਮਾਨ ਵਸਤਾਂ ਨੂੰ ਛੂਹਣ ਦੌਰਾਨ ਕੀਟਾਣੂਆਂ ਜ਼ਰੀਏ ਫੈਲਦਾ ਹੈ।
Germany is making vaccinations compulsory for all children
ਇਸ ਤੋਂ ਪਹਿਲਾਂ ਇਟਲੀ ਸਰਕਾਰ ਨੇ ਵੀ ਦੇਸ਼ ਵਿਚ ਟੀਕਾਕਰਣ ਨੂੰ ਲਾਜ਼ਮੀ ਕਰ ਦਿਤਾ ਹੋਇਆ ਹੈ। ਪ੍ਰਸ਼ਾਸਨ ਨੇ ਮਾਪਿਆਂ ਨੂੰ ਚਿਤਾਵਨੀ ਦਿਤੀ ਸੀ ਕਿ ਜੇਕਰ ਬੱਚਿਆਂ ਦਾ ਟੀਕਾਕਰਣ ਨਹੀਂ ਹੋਇਆ ਤਾਂ ਉਨ੍ਹਾਂ ਨੂੰ ਸਕੂਲ ਨਾ ਭੇਜਿਆ ਜਾਵੇ। ਜੇਕਰ ਬਿਨਾਂ ਟੀਕਾਕਰਣ ਵਾਲੇ ਬੱਚੇ ਸਕੂਲ ਵਿਚ ਮਿਲੇ ਤਾਂ ਉਨ੍ਹਾਂ ਦੇ ਮਾਪਿਆਂ ਨੂੰ 500 ਯੂਰੋ (ਕਰੀਬ 40 ਹਜ਼ਾਰ ਰੁਪਏ) ਜੁਰਮਾਨਾ ਭਰਨਾ ਪਵੇਗਾ।