ਅਮਰੀਕਾ ਵਿਚ ਭਾਰਤੀ ਔਰਤ 'ਤੇ ਲੱਗਿਆ 48 ਕਰੋੜ ਦਾ ਜ਼ੁਰਮਾਨਾ
Published : Jul 19, 2019, 6:52 pm IST
Updated : Jul 19, 2019, 6:52 pm IST
SHARE ARTICLE
Indian lady hema patel arrested in america for human trafficking
Indian lady hema patel arrested in america for human trafficking

ਵਿੱਤੀ ਲਾਭ ਲਈ ਧੋਖਾਧੜੀ ਕਰ ਕੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਕਰਾਉਣ ਦੇ ਜੁਰਮ ਨੂੰ ਕੀਤਾ ਸੀ ਸਵੀਕਾਰ

ਨਿਊਯਾਰਕ: ਭਾਰਤੀ ਮੂਲ ਦੀ 51 ਸਾਲ ਔਰਤ ਨੇ ਬਿਨਾਂ ਦਸਤਾਵੇਜ਼ਾਂ ਤੋਂ ਸੈਕੜੇ ਲੋਕਾਂ ਨੂੰ ਮਨੁੱਖੀ ਤਸਕਰੀ ਦੇ ਮਾਧਿਅਮ ਤੋਂ ਅਮਰੀਕਾ ਵਿਚ ਲਿਆਉਣ ਦੇ ਮਾਮਲੇ ਵਿਚ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ। ਇਸ ਔਰਤ 'ਤੇ 70 ਲੱਖ ਡਾਲਰ ਤੋਂ ਵੱਧ ਦਾ ਜ਼ੁਰਮਾਨਾ ਲੱਗਿਆ ਹੈ ਜਿਹਨਾਂ ਲੋਕਾਂ ਨੂੰ ਇਸ ਤਰ੍ਹਾਂ ਅਮਰੀਕਾ ਲਿਆਇਆ ਗਿਆ ਸੀ ਉਹਨਾਂ ਵਿਚੋਂ ਜ਼ਿਆਦਾਤਰ ਭਾਰਤ ਦੇ ਹੁੰਦੇ ਸਨ ਅਤੇ ਉਹਨਾਂ  ਤੋਂ ਇਸ ਦੇ ਬਦਲੇ ਵਿਚ 28000 ਡਾਲਰ ਤੋਂ 60000 ਡਾਲਰ ਪ੍ਰਤੀ ਵਿਅਕਤੀ ਲਏ ਜਾਂਦੇ ਸਨ।

ਪਿਛਲੇ ਸਾਲ ਜੂਨ ਵਿਚ ਹੇਮਾ ਪਟੇਲ ਨੇ ਵਿੱਤੀ ਲਾਭ ਲਈ ਧੋਖਾਧੜੀ ਕਰ ਕੇ ਲੋਕਾਂ ਨੂੰ ਅਮਰੀਕਾ ਵਿਚ ਦਾਖਲ ਕਰਾਉਣ ਦੇ ਜੁਰਮ ਸਵੀਕਾਰ ਕਰ ਲਿਆ ਸੀ। ਪਟੇਲ ਨੂੰ ਸੈਂਕੜੇ ਗੈਰ ਕਾਨੂੰਨੀ ਲੋਕਾਂ ਦੀ ਅਮਰੀਕਾ ਵਿਚ ਤਸਕਰੀ ਵਿਚ ਉਸ ਦੀ ਭੂਮਿਕਾ ਲਈ ਤਿੰਨ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।

ਹੋਮਲੈਂਡ ਸੁਰੱਖਿਆ ਜਾਂਚ ਨਿਊਯਾਰਕ ਦੀ ਵਿਸ਼ੇਸ਼ ਏਜੰਟ ਮੇਲੇਨਦੇਜ ਨੇ ਕਿਹਾ ਕਿ ਇਹ ਸਹੀ ਉਦਾਹਰਣ ਹੈ ਕਿਵੇਂ ਅਪਰਾਧਿਕ ਨੈਟਵਰਕ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਨੂੰ ਖ਼ਤਰਾ ਪਹੁੰਚਾ ਕੇ ਲਾਭ ਕਮਾਉਣ ਲਈ ਸਾਡੇ ਦੇਸ਼ ਦੀ ਇਮੀਗ੍ਰੇਸ਼ਨ ਸਿਸਟਮ ਵਿਚ ਕਮੀਆਂ ਦਾ ਦੁਰਉਪਯੋਗ ਕਰਦੇ ਹਨ। ਹੇਮਾ ਪਟੇਲ ਅਤੇ ਉਸ ਦੇ ਸਾਥੀ ਬਿਨਾਂ ਉਚਿਤ ਦਸਤਾਵੇਜ਼ਾਂ ਵਾਲੇ ਵਿਦੇਸ਼ੀਆਂ ਦੀ ਰਿਹਾਈ ਲਈ ਫਰਜ਼ੀ ਬਾਂਡ ਦਸਤਾਵੇਜ਼ ਬਣਾਉਂਦੇ ਸਨ।

Location: United States, New York

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement