
ਸ ਨੇ ਦੋਸ਼ੀ ਔਰਤ ਨੂੰ ਕਰ ਲਿਆ ਗ੍ਰਿਫਤਾਰ
ਫਲੋਰਿਡਾ: ਲੋਕ ਅਕਸਰ ਕਾਰ ਵਿਚ ਆਪਣਾ ਸਮਾਨ ਭੁੱਲ ਜਾਂਦੇ ਹਨ, ਪਰ ਅਮਰੀਕਾ ਦੇ ਫਲੋਰਿਡਾ ਵਿਚ ਇਕ ਔਰਤ ਕਾਰ ਵਿਚ ਦੋ ਸਾਲਾਂ ਦੀ ਮਾਸੂਮ ਬੱਚੀ ਨੂੰ ਬੰਦ ਕਰਕੇ ਭੁੱਲ ਗਈ ਤੇ ਬੱਚੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ। ਲੜਕੀ ਨੇ ਸੀਟ ਬੈਲਟ ਪਾਈ ਹੋਈ ਸੀ। ਮਹਿਲਾ ਸੜਕ ਤੇ ਕਾਰ ਖੜ੍ਹੀ ਕਰਕੇ ਘਰ ਚਲੀ ਗਈ। ਜਦੋਂ ਮਹਿਲਾ ਸੱਤ ਘੰਟੇ ਬਾਅਦ ਵਾਪਸ ਆਈ ਤਾਂ ਉਸਦੇ ਹੋਸ਼ ਉੱਡ ਗਏ।
Two-year-old girl locked in car
ਮਾਸੂਮ ਲੜਕੀ ਦੀ ਕਾਰ ਦੇ ਅੰਦਰ ਹੀ ਮੌਤ ਹੋ ਗਈ ਸੀ। ਫਲੋਰਿਡਾ ਦੀ 43 ਸਾਲਾ ਜੁਆਨਾ ਪੇਰੇਜ਼-ਡੋਮਿੰਗੋ ਨੂੰ ਸ਼ਨੀਵਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਆਰੋਪ ਹੈ ਕਿ ਉਸਨੇ ਦੋ ਸਾਲ ਦੀ ਬੱਚੀ ਨੂੰ ਸੱਤ ਘੰਟੇ ਕਾਰ ਵਿਚ ਸੀਟ ਬੈਲਟ ਨਾਲ ਬੰਨ੍ਹ ਕੇ ਛੱਡ ਦਿੱਤਾ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।
two-year-old girl locked in car
ਇਕ ਰਿਪੋਰਟ ਦੇ ਅਨੁਸਾਰ, ਦੋ ਸਾਲਾ ਲੜਕੀ ਦਾ ਨਾਮ ਜੋਸਲੀਨ ਹੈ। ਪੁਲਿਸ ਨੇ ਦੱਸਿਆ ਕਿ ਦੋਸ਼ੀ ਔਰਤ ਤੇ ਬੱਚਿਆਂ ਨੂੰ ਡੇਕੇਅਰ ‘ਤੇ ਲਿਜਾਣ ਦੀ ਜ਼ਿੰਮੇਵਾਰੀ ਸੀ। ਸ਼ੁੱਕਰਵਾਰ ਨੂੰ, ਦੋਸ਼ੀ ਔਰਤ ਦੋ ਸਾਲਾਂ ਦੀ ਲੜਕੀ ਜੋਸਲੀਨ ਨੂੰ ਘਰ ਤੋਂ ਡੇਕੇਅਰ 'ਤੇ ਲੈਣ ਲਈ ਵੈਨ ਤੇ ਨਿਕਲੀ ਸੀ, ਪਰ 6.30 ਵਜੇ ਡੇਕੇਅਰ ਸੈਂਟਰ ਖੁੱਲ੍ਹਿਆ ਨਹੀਂ ਸੀ ਇਸ ਲਈ ਉਹ ਲੜਕੀ ਨੂੰ ਆਪਣੇ ਘਰ ਲੈ ਗਈ। ਅਤੇ ਵੈਨ ਵਿਚ ਹੀ ਲੜਕੀ ਨੂੰ ਲਾਕ ਕਰਕੇ ਭੁੱਲ ਗਈ। ਜਿਸ ਨਾਲ ਲੜਕੀ ਦੀ ਦਮ ਘੁੱਟਣ ਨਾਲ ਮੌਤ ਹੋ ਗਈ।