
ਓਵੇਨ ਰੌਬਰਟਸ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ ਕੀਤਾ ਗ੍ਰਿਫ਼ਤਾਰ
ਇਕ ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਮਗਰੋਂ ਮਿਲੀ ਜ਼ਮਾਨਤ
ਦਿੱਗਜ਼ ਗਿਗੀ ਹਦੀਦ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਦੀ ਮੰਨੀਏ ਤਾਂ ਹਦੀਦ ਨੂੰ ਕੁਝ ਦਿਨ ਪਹਿਲਾਂ ਕੇਮੈਨ ਆਈਲੈਂਡਜ਼ 'ਚ ਉਸ ਦੇ ਦੋਸਤ ਦੇ ਨਾਲ ਭੰਗ ਰੱਖਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ।
ਇਹ ਵੀ ਪੜ੍ਹੋ: ਉੱਜ ਦਰਿਆ ਵਿਚ ਛੱਡਿਆ ਗਿਆ 171797 ਕਿਊਸਿਕ ਪਾਣੀ
ਰਿਪੋਰਟ ਦੇ ਅਨੁਸਾਰ, ਗਿਗੀ 10 ਜੁਲਾਈ ਨੂੰ ਗ੍ਰੈਂਡ ਕੇਮੈਨ ਦੇ ਓਵੇਨ ਰੌਬਰਟਸ ਇੰਟਰਨੈਸ਼ਨਲ ਏਅਰਪੋਰਟ 'ਤੇ ਅਪਣੀ ਦੋਸਤ ਲੀਹ ਮੈਕਕਾਰਥੀ ਨਾਲ ਉਤਰੀ, ਜਿਥੇ ਉਨ੍ਹਾਂ ਦੇ ਬੈਗ ਵਿਚੋਂ ਮਾਰਿਜੁਆਨਾ ਯਾਨੀ ਗਾਂਜਾ ਬਰਾਮਦ ਹੋਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਕਸਟਮ ਅਧਿਕਾਰੀਆਂ ਨੇ ਗਿਗੀ ਦੇ ਸਮਾਨ ਦੀ ਸਕੈਨਿੰਗ ਕੀਤੀ ਤਾਂ ਉਨ੍ਹਾਂ ਨੂੰ ਗਾਂਜਾ ਮਿਲਿਆ। ਮਾਡਲ-ਅਭਿਨੇਤਰੀ ਨੂੰ ਗਾਂਜਾ ਰੱਖਣ ਅਤੇ ਦਰਾਮਦ ਕਰਨ ਦੇ ਸ਼ੱਕ ਵਿਚ ਗ੍ਰਿਫਤਾਰ ਕੀਤਾ ਗਿਆ ਸੀ। 12 ਜੁਲਾਈ, 2023 ਨੂੰ, ਗਿਗੀ ਅਤੇ ਉਨ੍ਹਾਂ ਦੀ ਦੋਸਤ ਮੈਕਕਾਰਥੀ ਅਦਾਲਤ ਵਿਚ ਪੇਸ਼ ਹੋਏ। ਜਿਥੇ ਇਕ ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ ਮਗਰੋਂ ਉਨ੍ਹਾਂ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ ਸੀ।