Leeds News: UK ਦੇ ਲੀਡਸ 'ਚ ਦੰਗਾ ਭੜਕਿਆ, ਸਾੜੇ ਗਏ ਵਾਹਨ, ਬੱਚੇ ਵੀ ਹਿੰਸਾ 'ਚ ਸ਼ਾਮਲ
Published : Jul 19, 2024, 1:20 pm IST
Updated : Jul 19, 2024, 1:46 pm IST
SHARE ARTICLE
A riot broke out in Leeds UK news
A riot broke out in Leeds UK news

Leeds News: ਪੁਲਿਸ ਦੀ ਕਾਰ 'ਤੇ ਵੀ ਕੀਤਾ ਹਮਲਾ

A riot broke out in Leeds UK news : ਯੂਨਾਈਟਿਡ ਕਿੰਗਡਮ (ਯੂ.ਕੇ.) ਦੇ ਲੀਡਜ਼ ਸ਼ਹਿਰ ਵਿੱਚ ਬੀਤੀ ਰਾਤ ਭਾਰੀ ਦੰਗੇ ਹੋਏ। ਸ਼ਹਿਰ ਦੇ ਮੱਧ ਵਿਚ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਗਏ ਅਤੇ ਹੰਗਾਮਾ ਕੀਤਾ। ਇਨ੍ਹਾਂ ਲੋਕਾਂ ਨੇ ਇਕ ਬੱਸ ਨੂੰ ਅੱਗ ਲਗਾ ਦਿੱਤੀ। ਪੁਲਿਸ ਦੀਆਂ ਗੱਡੀਆਂ 'ਤੇ ਵੀ ਹਮਲਾ ਕੀਤਾ ਗਿਆ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਘਟਨਾ ਦੀ ਵੀਡੀਓ 'ਚ ਦੰਗਾਕਾਰੀਆਂ ਦੀ ਭੀੜ 'ਚ ਬੱਚੇ ਵੀ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ: Microsoft Server Malfunction: ਦੁਨੀਆ ਭਰ ਦੀਆਂ ਏਅਰਲਾਈਨਾਂ ਦੇ ਸਰਵਰ ‘ਚ ਖਰਾਬੀ, ਜਹਾਜ਼ ਨਹੀਂ ਭਰ ਪਾ ਰਹੇ ਉਡਾਣ

ਇਨ੍ਹਾਂ ਦੰਗਿਆਂ ਦਾ ਕਾਰਨ ਸਥਾਨਕ ਚਾਈਲਡ ਕੇਅਰ ਏਜੰਸੀ ਵੱਲੋਂ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਤੋਂ ਵੱਖ ਕਰਕੇ ਬਾਲ ਸੰਭਾਲ ਘਰਾਂ ਵਿੱਚ ਰੱਖਣਾ ਦੱਸਿਆ ਜਾਂਦਾ ਹੈ। ਇਸ ਦੇ ਵਿਰੋਧ 'ਚ ਲੋਕ ਸੜਕਾਂ 'ਤੇ ਉਤਰ ਆਏ ਹਨ। ਵੈਸਟ ਯੌਰਕਸ਼ਾਇਰ ਪੁਲਿਸ ਦਾ ਕਹਿਣਾ ਹੈ ਕਿ ਲੀਡਸ ਦੇ ਹੇਰੇਹਿਲਸ ਇਲਾਕੇ ਦੀ ਲਕਸੋਰ ਸਟਰੀਟ 'ਤੇ ਵੀਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 5 ਵਜੇ ਲੋਕਾਂ ਦੀ ਭੀੜ ਇਕੱਠੀ ਹੋਣੀ ਸ਼ੁਰੂ ਹੋ ਗਈ। ਇਨ੍ਹਾਂ ਵਿੱਚ ਕੁਝ ਬੱਚੇ ਵੀ ਸ਼ਾਮਲ ਸਨ। ਜਲਦੀ ਹੀ ਭੀੜ ਗੁੱਸੇ ਵਿਚ ਆ ਗਈ ਅਤੇ ਕੁਝ ਹੀ ਸਮੇਂ ਵਿਚ ਦੰਗਾ ਹੋ ਗਿਆ। ਹਾਲਾਂਕਿ ਇਸ ਹਮਲੇ 'ਚ ਅਜੇ ਤੱਕ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਇਹ ਵੀ ਪੜ੍ਹੋ: Jyoti Nooran News: ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਹਿਲੇ ਪਤੀ ਨਾਲ ਫਿਰ ਪਿਆ ਪੇਚਾ, ਕਿਹਾ-ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਦਿੰਦਾ ਧਮਕੀ 

ਸੋਸ਼ਲ ਮੀਡੀਆ 'ਤੇ ਵਾਇਰਲ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਵੱਡੀ ਗਿਣਤੀ 'ਚ ਲੋਕ ਪੁਲਿਸ ਦੀ ਕਾਰ 'ਤੇ ਹਮਲਾ ਕਰ ਰਹੇ ਹਨ। ਭੀੜ ਪੁਲਿਸ ਵੈਨ ਨੂੰ ਪਲਟਦੀ ਨਜ਼ਰ ਆ ਰਹੀ ਹੈ ਪਰ ਇਸ ਤੋਂ ਪਹਿਲਾਂ ਇਸ ਦੀਆਂ ਖਿੜਕੀਆਂ ਤੋੜੀਆਂ ਜਾ ਰਹੀਆਂ ਹਨ। ਵੀਡੀਓ 'ਚ ਇਕ ਵਿਅਕਤੀ ਬੱਸ ਨੂੰ ਅੱਗ ਲਗਾਉਂਦੇ ਹੋਏ ਦਿਖਾਈ ਦੇ ਰਿਹਾ ਹੈ ਜਦਕਿ ਕੁਝ ਲੋਕ ਕੂੜਾ ਸੁੱਟ ਰਹੇ ਹਨ। ਇਕ ਹੋਰ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕੁਝ ਲੋਕ ਇਕ ਵੱਡਾ ਫਰੀਜ਼ਰ ਲਿਆ ਕੇ ਸੜਕ 'ਤੇ ਲੱਗੀ ਅੱਗ 'ਚ ਸੁੱਟ ਰਹੇ ਹਨ। ਇਨ੍ਹਾਂ ਦੰਗਿਆਂ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਅਤੇ ਲੋਕਾਂ ਨੂੰ ਹਾਲਾਤ ਕਾਬੂ ਹੋਣ ਤੱਕ ਇਸ ਇਲਾਕੇ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਗਈ ਹੈ।

 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

​(For more Punjabi news apart from A riot broke out in Leeds UK news , stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ 14 ਫਰਵਰੀ ਦੀ ਬੈਠਕ Kisana ਲਈ ਹੋਵੇਗੀ ਸਾਰਥਕ, Kisana ਨੂੰ ਮਿਲੇਗੀ MSP ਦੀ ਗਾਰੰਟੀ ?

19 Jan 2025 12:23 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

19 Jan 2025 12:16 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

18 Jan 2025 12:04 PM

Khanauri Border Farmers Meeting | Sarwan Singh Pandehr ਪਹੁੰਚੇ ਮੀਟਿੰਗ ਕਰਨ

18 Jan 2025 12:00 PM

Raja Warring ਤੋਂ ਬਾਅਦ ਕੌਣ ਬਣ ਰਿਹਾ Congress ਦਾ ਪ੍ਰਧਾਨ?

17 Jan 2025 11:24 AM
Advertisement