
ਕਿਸ਼ਤੀ ’ਚ 48 ਮੁਸਾਫ਼ਰ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ
ਹਾ ਲੌਂਗ ਬੇ (ਵੀਅਤਨਾਮ) : ਵੀਅਤਨਾਮ ’ਚ ਸਨਿਚਰਵਾਰ ਦੁਪਹਿਰ ਨੂੰ ਸੈਰ-ਸਪਾਟੇ ਦੌਰਾਨ ਅਚਾਨਕ ਆਏ ਤੂਫਾਨ ਦੌਰਾਨ ਸੈਲਾਨੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ, ਜਿਸ ’ਚ 34 ਲੋਕਾਂ ਦੀ ਮੌਤ ਹੋ ਗਈ। ਅੱਠ ਹੋਰ ਅਜੇ ਵੀ ਲਾਪਤਾ ਹਨ।
ਰੀਪੋਰਟਾਂ ਮੁਤਾਬਕ ਵਾਂਡਰ ਸੀ ਕਿਸ਼ਤੀ ’ਚ 48 ਮੁਸਾਫ਼ਰ ਅਤੇ ਚਾਲਕ ਦਲ ਦੇ ਪੰਜ ਮੈਂਬਰ ਸਵਾਰ ਸਨ, ਜਿਨ੍ਹਾਂ ਵਿਚੋਂ ਸਾਰੇ ਵੀਅਤਨਾਮੀ ਸਨ। ਬਚਾਅ ਕਰਮਚਾਰੀਆਂ ਨੇ 11 ਲੋਕਾਂ ਨੂੰ ਬਚਾਇਆ ਅਤੇ ਹਾਦਸੇ ਵਾਲੀ ਥਾਂ ਦੇ ਨੇੜੇ ਮ੍ਰਿਤਕਾਂ ਨੂੰ ਬਰਾਮਦ ਕੀਤਾ। ਤੇਜ਼ ਹਵਾਵਾਂ ਕਾਰਨ ਕਿਸ਼ਤੀ ਪਲਟ ਗਈ। ਬਚੇ ਲੋਕਾਂ ਵਿਚ ਇਕ 14 ਸਾਲ ਲੜਕਾ ਵੀ ਸ਼ਾਮਲ ਸੀ ਅਤੇ ਉਸ ਨੂੰ ਪਲਟੀ ਹੋਈ ਇਮਾਰਤ ਵਿਚ ਫਸਣ ਦੇ ਚਾਰ ਘੰਟੇ ਬਾਅਦ ਬਚਾਇਆ ਗਿਆ।