
ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਕੋਰੋਨਾ ਦੇ ਸੰਭਾਵਤ ਇਲਾਜ ਦੀ ਖੋਜ ਲਈ ਜਿੱਤੇ 25 ਹਜ਼ਾਰ ਡਾਲਰ
ਹਿਊਸਟਨ, 19 ਅਕਤੂਬਰ : ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਇਕ ਵਿਲੱਖਣ ਖੋਜ ਲਈ 25,000 ਅਮਰੀਕੀ ਡਾਲਰ ਦਾ ਇਨਾਮ ਜਿਤਿਆ ਹੈ। ਇਹ ਖੋਜ ਕੋਵਿਡ-19 ਦਾ ਇਕ ਸੰਭਾਵਤ ਇਲਾਜ ਪ੍ਰਦਾਨ ਕਰ ਸਕਦੀ ਹੈ। ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3-ਐਮ ਸਾਇੰਟਿਸਟ ਚੈਲੇਂਜ' ਵਿਚ ਪਹਿਲੇ 10 ਵਿਚ ਆਉਣ ਲਈ ਮਿਲੀ ਹੈ। ਇਹ ਅਮਰੀਕਾ ਦਾ ਇਕ ਪ੍ਰਮੁਖ ਸੈਕੰਡਰੀ ਸਕੂਲ ਵਿਗਿਆਨ ਮੁਕਾਬਲਾ ਹੈ।
'3-ਐੱਮ' ਮਿਨੇਸੋਟਾ ਸਥਿਤ ਇਕ ਅਮਰੀਕੀ ਨਿਰਮਾਣ ਕੰਪਨੀ ਹੈ। '3-ਐਮ' ਚੈਲੇਂਜ ਵੈਬਸਾਈਟ ਮੁਤਾਬਕ ਪਿਛਲੇ ਸਾਲ ਇਕ ਗੰਭੀਰ ਇਨਫ਼ਲੁਐਂਜਾ ਇਨਫ਼ੈਕਸ਼ਨ ਨਾਲ ਜੂਝਣ ਤੋਂ ਬਾਅਦ ਅਨਿਕਾ ਨੇ ਯੰਗ ਸਾਈਂਟਿਸਟ ਚੈਲੇਂਜ ਵਿਚ ਹਿੱਸਾ ਲੈਣ ਦਾ ਫ਼ੈਸਲਾ ਲਿਆ। ਉਹ ਇਨਫ਼ਲੂਐਂਜਾ ਦਾ ਇਲਾਜ ਲੱਭਣਾ ਚਾਹੁੰਦੀ ਸੀ। ਕੋਵਿਡ-19 ਤੋਂ ਬਾਅਦ ਸੱਭ ਬਦਲ ਗਿਆ ਅਤੇ ਉਸ ਨੇ ਸਾਰਸ-ਸੀਓਵੀ-2 ਇਨਫ਼ੈਕਸ਼ਨ 'ਤੇ ਧਿਆਨ ਕੇਂਦਰਤ ਕੀਤਾ। (ਪੀਟੀਆਈ)