ਅਪਣੇ ਫ਼ਾਇਦੇ ਲਈ ਚੀਨ ਨੇ ਚੰਨ-ਸੂਰਜ ਲਾਹੇ ਹੇਠਾਂ! ਚੀਨ ਦੀ ਖੋਜ ਤੋਂ ਪੂਰੀ ਦੁਨੀਆਂ ਹੈਰਾਨ
Published : Nov 19, 2018, 1:21 pm IST
Updated : Apr 10, 2020, 12:30 pm IST
SHARE ARTICLE
Chinese New Technology
Chinese New Technology

ਅਸੀਂ ਅਕਸਰ ਇਹ ਸੁਣਦੇ ਹਾਂ ਕਿ ਤੁਸੀਂ ਇੱਥੇ ਹੀ ਬੈਠੇ ਹੋ,ਦੁਨੀਆਂ ਚੰਨ 'ਤੇ ਪਹੁੰਚ ਗਈ ਹੈ। ਪਰ ਹੁਣ ਸ਼ਾਇਦ ਇਹ ਵਿਚਾਰ ਬਦਲ ਜਾਏਗਾ ਕਿਉਂਕਿ ...

ਚੰਡੀਗੜ੍ਹ (ਸ.ਸ.ਸ) : ਅਸੀਂ ਅਕਸਰ ਇਹ ਸੁਣਦੇ ਹਾਂ ਕਿ ਤੁਸੀਂ ਇੱਥੇ ਹੀ ਬੈਠੇ ਹੋ,ਦੁਨੀਆਂ ਚੰਨ 'ਤੇ ਪਹੁੰਚ ਗਈ ਹੈ। ਪਰ ਹੁਣ ਸ਼ਾਇਦ ਇਹ ਵਿਚਾਰ ਬਦਲ ਜਾਏਗਾ ਕਿਉਂਕਿ ਹੁਣ ਦੁਨੀਆਂ ਚੰਨ 'ਤੇ ਨਹੀਂ ਬਲਕਿ ਦੁਨੀਆ ਵਾਲਿਆਂ ਨੇ ਚੰਨ ਨੂੰ ਹੀ ਅਪਣੇ ਕੋਲ ਬੁਲਾ ਲਿਆ ਹੈ। ਚੰਨ ਹੀ ਨਹੀਂ ਸਗੋਂ ਸੂਰਜ ਨੂੰ ਵੀ, ਜੀ ਹਾਂ, ਹੋ ਗਏ ਨਾ ਹੈਰਾਨ??? ਦਰਅਸਲ ਅਸੀਂ ਗੁਆਂਢੀ ਦੇਸ਼ ਚੀਨ ਦੀ ਗੱਲ ਕਰ ਰਹੇ ਹਾਂ। ਜਿਸ ਨੇ ਅਪਣੇ ਇਕ ਸ਼ਹਿਰ ਦੀਆਂ ਸਟਰੀਟ ਲਾਈਟਾਂ ਦਾ ਢਾਈ ਕਰੋੜ ਰੁਪਏ ਮਹੀਨੇ ਦਾ ਬਿਲ ਬਚਾਉਣ ਲਈ ਧਰਤੀ ਤੋਂ 60 ਕਿਲੋਮੀਟਰ ਦੂਰ ਨਕਲੀ ਚੰਨ ਲਗਾਇਆ ਹੈ।

ਜੋ ਸੂਰਜ ਦੀ ਰੌਸ਼ਨੀ ਨੂੰ ਰਿਫਲੈਕਟ ਕਰਕੇ ਸ਼ਹਿਰ 'ਤੇ ਪਾਉਂਦਾ ਹੈ। ਇਹ “ਮੈਨ ਮੇਡ ਮੂਨ'' ਚੰਨ ਅਸਲੀ ਚੰਨ ਤੋਂ 8 ਗੁਣਾ ਜ਼ਿਆਦਾ ਰੌਸ਼ਨੀ ਦਿੰਦਾ ਹੈ ਤੇ ਹੁਣ ਉਥੇ ਸਟਰੀਟ ਲਾਈਟਾਂ ਦੀ ਜ਼ਰੂਰਤ ਖ਼ਤਮ ਹੋ ਗਈ ਹੈ। ਚੀਨ ਨੇ 2025 ਤੱਕ ਹਰ ਸ਼ਹਿਰ 'ਤੇ ਨਕਲੀ ਚੰਨ ਚੜ੍ਹਾਉਣ ਦਾ ਟੀਚਾ ਮਿਥਿਆ ਹੈ। ਇਥੇ ਹੀ ਬਸ ਨਹੀਂ, ਚੀਨ ਨੇ ਇਸ ਤੋਂ ਵੀ ਦੋ ਕਦਮ ਹੋਰ ਅੱਗੇ ਨਿਕਲਦਿਆਂ ਹੁਣ ਨਕਲੀ ਸੂਰਜ ਬਣਾਉਣ ਦੀ ਵੀ ਯੋਜਨਾ ਬਣਾ ਲਈ ਹੈ। ਜੋ ਅਸਲੀ ਸੂਰਜ ਦੇ ਮੁਕਾਬਲੇ 6 ਗੁਣਾ ਵੱਧ ਗਰਮ ਹੋਵੇਗਾ। ਚੀਨ ਦੀ ਅਕੈਡਮੀ ਆਫ ਸਾਇੰਸ ਨਾਲ ਜੁੜੇ ਇੰਸਟੀਚਿਊਟ ਆਫ ਪਲਾਜ਼ਮਾ ਫਿਜ਼ਿਕਸ ਮੁਤਾਬਕ ਨਕਲੀ ਸੂਰਜ ਬਣਾਏ ਜਾਣ 'ਤੇ ਕੰਮ ਜਾਰੀ ਹੈ।

ਇਸ ਨੂੰ ਐਕਸਪੈਰੀਮੇਂਟਲ ਅਡਵਾਂਸ ਸੁਪਰਕੰਡਕਟਿੰਗ ਟੋਕਾਮਕ (ਈਸਟ) ਨਾਮ ਦਿਤਾ ਗਿਆ ਹੈ। ਇਹ ਨਕਲੀ ਸੂਰਜ ਸੋਲਰ ਸਿਸਟਮ ਦੇ ਮੱਧ ਵਿਚ ਸਥਿਤ ਕਿਸੇ ਤਾਰੇ ਵਾਂਗ ਹੀ ਊਰਜਾ ਦਾ ਭੰਡਾਰ ਉਪਲਬਧ ਕਰਵਾਏਗਾ। ਇਸ ਵਿਚ ਨਿਊਕਲੀਅਰ ਫਿਊਜ਼ਨ ਰਾਹੀ ਗਰਮੀ ਪੈਦਾ ਕੀਤੀ ਜਾ ਸਕਦੀ ਹੈ। ਇਸ ਨੂੰ ਇਕ ਦਿਨ ਲਈ ਚਾਲੂ ਕਰਨ ਦਾ ਖਰਚ 15 ਹਾਜ਼ਰ ਡਾਲਰ ਹੈ। ਇਸ ਨਕਲੀ ਸੂਰਜ ਨੂੰ ਭਾਵੇਂ ਨਿਊਕਲੀਅਰ ਫਿਊਜ਼ਨ ਦੇ ਪਿੱਛੇ ਦਾ ਵਿਗਿਆਨ ਸਮਝਣ ਅਤੇ ਉਸ ਨੂੰ ਧਰਤੀ ਤੇ ਊਰਜਾ ਦੇ ਨਵੇਂ ਬਦਲ ਦੇ ਤੌਰ 'ਤੇ ਵਰਤੇ ਜਾਣ ਲਈ ਬਣਾਇਆ ਗਿਆ ਹੈ।

 ਪਰ ਆਉਣ ਵਾਲੇ ਸਮੇਂ ਵਿਚ ਇਹ ਤਕਨੀਕ ਸਾਫ਼ ਊਰਜਾ ਪੈਦਾ ਕਰਨ ਦਾ ਇਕ ਮੁਖ ਸਰੋਤ ਹੋਵੇਗੀ। ਚੀਨ ਦੀ ਇਹ ਤਕਨੀਕ ਵਾਕਈ ਹੈਰਾਨ ਕਰ ਦੇਣ ਵਾਲੀ ਹੈ। ਪਰ ਅਫ਼ਸੋਸ ਕਿ ਭਾਰਤ ਵਿਚ ਅਜਿਹੀਆਂ ਤਕਨੀਕਾਂ 'ਤੇ ਕੰਮ ਕਰਨ ਦੀ ਬਜਾਏ ਹਜ਼ਾਰਾਂ ਕਰੋੜ ਰੁਪਏ ਮੂਰਤੀਆਂ 'ਤੇ ਹੀ ਖ਼ਰਚ ਕੀਤੇ ਜਾ ਰਹੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement