
ਮੁਸਲਿਮ ਔਰਤਾਂ ਨੂੰ ਪੁਲਿਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਲਈ ਇਹ ਕਦਮ ਚੁੱਕੇ ਗਏ ਹਨ
ਵਲਿੰਗਟਨ - ਨਿਊਜ਼ੀਲੈਂਡ ਨੇ ਪੁਲਿਸ ਵਿਚ ਭਰਤੀ ਹੋਣ ਵਾਲਿਆਂ ਨੂੰ ਉਤਸ਼ਾਹਤ ਕਰਨ ਲਈ ਪੁਲਿਸ ਦੀ ਵਰਦੀ ਵਿਚ ਹਿਜਾਬ ਸ਼ਾਮਲ ਕੀਤਾ ਹੈ। ਮਹਿਲਾ ਕਾਂਸਟੇਬਲ ਜ਼ੇਨਾ ਅਲੀ ਨਿਊਜ਼ੀਲੈਂਡ ਪੁਲਿਸ ਦੀ ਪਹਿਲੀ ਮਹਿਲਾ ਕਾਂਸਟੇਬਲ ਹੈ, ਜੋ ਪੁਲਿਸ ਦੀ ਵਰਦੀ ਵਿਚ ਸਰਕਾਰੀ ਹਿਜਾਬ ਪਹਿਨਣ ਵਾਲੀ ਪਹਿਲੀ ਅਧਿਕਾਰੀ ਬਣੀ ਹੈ। ਮੁਸਲਿਮ ਔਰਤਾਂ ਨੂੰ ਪੁਲਿਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰਨ ਲਈ ਇਹ ਕਦਮ ਚੁੱਕੇ ਗਏ ਹਨ।
New Zealand Introduces Hijab in Police Uniform, First Cop to Wear it Feels 'Proud'
30 ਸਾਲਾਂ ਦੀ ਜ਼ੇਨਾ ਨੂੰ ਪਿਛਲੇ ਸਾਲ ਕ੍ਰਾਈਸਟਚਰਚ ਵਿਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਆਪਣੇ ਮੁਸਲਿਮ ਭਾਈਚਾਰੇ ਦੀ ਮਦਦ ਲਈ ਪੁਲਿਸ ਵਿਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਗਿਆ ਸੀ। ਉਸ ਨੇ ਕ੍ਰਾਈਸਟਚਰਚ ਅੱਤਵਾਦੀ ਹਮਲੇ ਤੋਂ ਬਾਅਦ ਪੁਲਿਸ ਵਿਚ ਸ਼ਾਮਲ ਹੋਣ ਦਾ ਫ਼ੈਸਲਾ ਕੀਤਾ। ਜਿਸ ਵਿਚ ਨਿਊਜ਼ੀਲੈਂਡ ਵਿਚ ਦੋ ਮਸਜਿਦਾਂ ਵਿਚ 51 ਲੋਕ ਮਾਰੇ ਗਏ ਸਨ।
New Zealand Introduces Hijab in Police Uniform, First Cop to Wear it Feels 'Proud'
ਇਸ ਹਫ਼ਤੇ ਉਸ ਨੇ ਆਪਣੀ ਪੁਲਿਸ ਵਰਦੀ ਦੇ ਗ੍ਰੈਜੂਏਟ ਹੋਣ ਦੇ ਨਾਲ ਹੀ ਆਪਣੀ ਵਰਦੀ ਦੇ ਹਿੱਸੇ ਵਜੋਂ ਪਹਿਲੀ ਵਾਰ ਨਿਊਜ਼ੀਲੈਂਡ ਵਿਚ ਹਿਜਾਬ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ। ਜ਼ੇਨਾ ਨੇ ਇਸ ਪਹਿਰਾਵੇ ਨੂੰ ਡਿਜ਼ਾਈਨ ਕਰਨ ਵਿਚ ਵੀ ਸਹਾਇਤਾ ਕੀਤੀ ਹੈ। ਜੇਨਾ ਨੇ ਇਸ ਕੱਪੜੇ ਨੂੰ ਡਿਜ਼ਾਈਨ ਕਰਨ ਵਿਚ ਵੀ ਪੁਲਿਸ ਨਾਲ ਕੰਮ ਕੀਤਾ ਹੈ ਜੋ ਉਸ ਦੀ ਨਵੀਂ ਭੂਮਿਕਾ ਵਿਚ ਰੁਕਾਵਟ ਨਹੀਂ ਬਣਦੀ ਅਤੇ ਆਪਣੇ ਧਰਮ ਦੇ ਨਿਯਮਾਂ ਨੂੰ ਪੂਰਾ ਕਰਦੀ ਹੈ।
ਜੇਨਾ ਨੇ ਕਿਹਾ ਕਿ “ਮੈਨੂੰ ਨਿਊਜ਼ੀਲੈਂਡ ਦੀ ਪੁਲਿਸ ਵਰਦੀ ਦਾ ਹਿਜਾਬ ਦਿਖਾਉਣਾ ਅਤੇ ਬਾਹਰ ਜਾਣਾ ਪਸੰਦ ਹੈ ਕਿਉਂਕਿ ਮੈਂ ਇਸ ਦੇ ਡਿਜ਼ਾਇਨ ਪ੍ਰਕਿਰਿਆ ਵਿਚ ਹਿੱਸਾ ਲੈਣ ਦੇ ਯੋਗ ਸੀ।” ਉਸ ਨੇ ਅੱਗੇ ਕਿਹਾ ਕਿ ਉਹ ਆਪਣੇ ਭਾਈਚਾਰੇ ਵਿਚ ਹਿੱਸਾ ਲੈਣ ਦੇ ਯੋਗ ਸੀ ਅਤੇ ਵਿਸ਼ੇਸ਼ ਤੌਰ 'ਤੇ ਔਰਤਾਂ ਦੀ ਨੁਮਾਇੰਦਗੀ ਕਰਨ ਲਈ "ਮਾਣ ਮਹਿਸੂਸ ਕਰ ਰਹੀ ਹੈ।"
New Zealand Introduces Hijab in Police Uniform, First Cop to Wear it Feels 'Proud'
ਹਿਜਾਬ ਸ਼ਾਮਲ ਹੋਣ ਨਾਲ ਔਰਤਾਂ ਨੂੰ ਪੁਲਿਸ ਵਿਚ ਭਰਤੀ ਹੋਣ ਲਈ ਉਤਸ਼ਾਹਤ ਕੀਤਾ ਜਾਵੇਗਾ। ਜੇਨਾ ਦਾ ਮੰਨਣਾ ਹੈ ਕਿ ਇਹ ਕਦਮ ਦੂਜੀਆਂ ਔਰਤਾਂ ਨੂੰ ਪੁਲਿਸ ਫੋਰਸ ਵਿਚ ਸ਼ਾਮਲ ਹੋਣ ਲਈ ਉਤਸ਼ਾਹਤ ਕਰੇਗਾ। “ਇੱਕ ਪੁਲਿਸ ਬਰਾਂਡ ਵਾਲੇ ਹਿਜਾਬ ਨੂੰ ਸ਼ਾਮਲ ਕਰਨ ਦਾ ਅਰਥ ਹੈ ਕਿ ਜਿਹੜੀਆਂ ਔਰਤਾਂ ਪਹਿਲਾਂ ਪੁਲਿਸ ਦਾ ਹਿੱਸਾ ਬਣਨ ਤੋਂ ਝਿਜਕਦੀਆਂ ਸਨ, ਹੁਣ ਉਹ ਸ਼ਿਰਕਤ ਕਰ ਸਕਣਗੀਆਂ। ਇਹ ਬਹੁਤ ਵਧੀਆ ਹੈ ਕਿ ਕਿਵੇਂ ਪੁਲਿਸ ਨੇ ਮੇਰੇ ਧਰਮ ਅਤੇ ਸੱਭਿਆਚਾਰ ਨੂੰ ਸ਼ਾਮਲ ਕੀਤਾ।
Hijab
ਜ਼ੇਨਾ ਨੇ ਕਿਹਾ, "ਸਾਨੂੰ ਭਾਈਚਾਰੇ ਵਿਚ ਸਹਾਇਤਾ ਲਈ ਵਧੇਰੇ ਮੁਸਲਿਮ ਔਰਤਾਂ ਦੀ ਜ਼ਰੂਰਤ ਹੈ, ਜ਼ਿਆਦਾਤਰ ਲੋਕ ਪੁਲਿਸ ਨਾਲ ਗੱਲ ਕਰਨ ਤੋਂ ਬਹੁਤ ਡਰਦੇ ਹਨ ਅਤੇ ਜੇ ਕੋਈ ਆਦਮੀ ਔਰਤਾਂ ਨੂੰ ਉਨ੍ਹਾਂ ਦੀਆਂ ਮੁਸ਼ਕਲਾਂ ਬਾਰੇ ਪੁੱਛਣ ਜਾਂਦਾ ਹੈ ਤਾਂ ਉਹ ਉਨ੍ਹਾਂ ਨੂੰ ਖੁੱਲ੍ਹ ਕੇ ਨਹੀਂ ਦੱਸ ਸਕਦੀ। ਜੇ ਸਾਡੇ ਕੋਲ ਵਧੇਰੇ ਔਰਤਾਂ ਹਨ, ਤਾਂ ਸਾਡੇ ਕੋਲ ਵਧੇਰੇ ਵਿਭਿੰਨ ਫਰੰਟ ਲਾਈਨ ਹਨ, ਇਸ ਲਈ ਅਸੀਂ ਵਧੇਰੇ ਜੁਰਮਾਂ ਨੂੰ ਘਟਾ ਸਕਦੇ ਹਾਂ।