ਆਕਸਫੋਰਡ ਯੂਨੀਵਰਸਿਟੀ ਦਾ ਕੋਰੋਨਾ ਟੀਕਾ ਵੱਧ ਉਮਰ ਦੇ ਲੋਕਾਂ ਲਈ ਲਾਹੇਵੰਦ
Published : Nov 19, 2020, 11:12 pm IST
Updated : Nov 19, 2020, 11:12 pm IST
SHARE ARTICLE
corona
corona

ਬਿ੍ਰਟੇਨ ਆਕਸਫੋਰਡ ਟੀਕੇ ਦੀ 10 ਕਰੋੜ ਖ਼ੁਰਾਕ ਦਾ ਪਹਿਲਾਂ ਹੀ ਆਰਡਰ ਦੇ ਚੁੱਕਾ ਹੈ।

ਲੰਡਨ: ਆਕਸਫੋਰਡ ਯੂਨੀਵਰਸਿਟੀ ਵਲੋਂ ਵਿਕਸਿਤ ਕੋਰੋਨਾ ਟੀਕਾ 56-69 ਉਮਰ ਵਰਗ ਦੇ ਲੋਕਾਂ ਅਤੇ 70 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਦੀ ਸਿਹਤ ਵਿਚ ਸੁਧਾਰ ਕਰਨ ਲਈ ਲਾਹੇਵੰਦ ਸਿੱਧ ਹੋ ਰਿਹਾ ਹੈ। ਇਸ ਟੀਕੇ ਦੇ ਸਬੰਧਤ ਇਹ ਜਾਣਕਾਰੀ ਵੀਰਵਾਰ ਨੂੰ ‘ਲੈਂਸੈਟ’ ਪਤਰਿਕਾ ਵਿਚ ਪ੍ਰਕਾਸ਼ਿਤ ਹੋਈ, ਜਿਸ ਦਾ ਵਿਕਾਸ ਭਾਰਤੀ ਸੀਰਮ ਸੰਸਥਾਨ ਨਾਲ ਮਿਲ ਕੇ ਕੀਤਾ ਜਾ ਰਿਹਾ ਹੈ। ਅਧਿਐਨ ਵਿਚ 560 ਸਿਹਤਮੰਦ ਬਾਲਗਾਂ ਨੂੰ ਸ਼ਾਮਲ ਕੀਤਾ ਗਿਆ ਅਤੇ ਪਾਇਆ ਗਿਆ ਕਿ ‘ਸੀ. ਐੱਚ. ਏ. ਡੀ. ਓ. ਐਕਸ. 1 ਐਨਕੋਵ-19 ਨਾਂ’ ਦਾ ਇਹ ਟੀਕਾ ਨੌਜਵਾਨਾਂ ਦੀ ਤੁਲਨਾ ਵਿਚ ਵਧੇਰੇ ਉਮਰ ਦੇ ਲੋਕਾਂ ਲਈ ਵਧੇਰੇ ਉਤਸਾਹਜਨਕ ਰਿਹਾ ਹੈ। coronacoronaਇਸ ਦਾ ਮਤਲਬ ਹੈ ਕਿ ਇਹ ਟੀਕਾ ਵਧੇਰੇ ਉਮਰ ਵਾਲੇ ਲੋਕਾਂ ਵਿਚ ਕੋਰੋਨਾ ਵਾਇਰਸ ਨੂੰ ਖ਼ਤਮ ਕਰਨ ਲਈ ਸਮਰੱਥਾ ਰਖਦਾ ਹੈ ਕਿਉਂਕਿ ਵਧੇਰੇ ਉਮਰ ਹੋਣ ਕਾਰਨ ਲੋਕਾਂ ਵਿਚ ਕੋਰੋਨਾ ਵਾਇਰਸ ਦਾ ਖ਼ਤਰਾ ਹੋਣ ਦਾ ਖਤਰਾ ਵਧੇਰੇ ਰਹਿੰਦਾ ਹੈ। ਆਕਸਫੋਰਡ ਟੀਕਾ ਸਮੂਹ ਨਾਲ ਜੁੜੇ ਡਾਕਟਰ ਮਹੇਸ਼ੀ ਰਾਮਾਸਾਮੀ ਨੇ ਵਧੇਰੇ ਉਮਰ ਦੇ ਲੋਕਾਂ ਵਿਚ ਟੀਕੇ ਦੇ ਚੰਗੇ ਨਤੀਜਿਆਂ ’ਤੇ ਖ਼ੁਸ਼ੀ ਸਾਂਝੀ ਕੀਤੀ। ਬਿ੍ਰਟੇਨ ਆਕਸਫੋਰਡ ਟੀਕੇ ਦੀ 10 ਕਰੋੜ ਖ਼ੁਰਾਕ ਦਾ ਪਹਿਲਾਂ ਹੀ ਆਰਡਰ ਦੇ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement