
ਬਕਿੰਘਮ ਪੈਲੇਸ 'ਚ ਮਹਾਰਾਣੀ ਕੈਮਿਲਾ ਨੇ ਕੀਤਾ ਸਨਮਾਨਿਤ
ਉਤਰਾਖੰਡ ਨਾਲ ਸਬੰਧਿਤ ਹੈ 13 ਸਾਲਾ ਮੌਲਿਕਾ ਪਾਂਡੇ
ਲੰਡਨ : ਭਾਰਤੀ ਵਿਦਿਆਰਥਣ ਮੌਲਿਕਾ ਪਾਂਡੇ ਨੇ ਵੱਡਾ ਨਾਮਣਾ ਖੱਟਿਆ ਹੈ। ਉੱਤਰਾਖੰਡ ਦੀ ਮੌਲਿਕਾ ਪਾਂਡੇ ਦੀ ਰਾਣੀ ਦੇ ਰਾਸ਼ਟਰਮੰਡਲ ਲੇਖ ਲਿਖਣ ਮੁਕਾਬਲੇ ਵਿਚ ਜੂਨੀਅਰ ਉਪ ਜੇਤੂ ਵਜੋਂ ਚੋਣ ਹੋਈ ਹੈ।
ਇਸ ਤੋਂ ਬਾਅਦ ਮੌਲਿਕਾ ਨੇ ਲੰਡਨ ਦੇ ਬਕਿੰਘਮ ਪੈਲੇਸ 'ਚ ਮਹਾਰਾਣੀ ਕੈਮਿਲਾ ਤੋਂ ਪੁਰਸਕਾਰ ਪ੍ਰਾਪਤ ਕੀਤਾ ਹੈ। ਜਾਣਕਾਰੀ ਅਨੁਸਾਰ ਮੌਲਿਕਾ ਪਾਂਡੇ ਵੱਲੋਂ 'ਦਿ ਮੋਲਾਈ ਫਾਰੈਸਟ' ਸਿਰਲੇਖ ਹੇਠ ਇੱਕ ਲੇਖ ਲਿਖਿਆ ਗਿਆ ਸੀ ਜੋ ਕਿ ਭਾਰਤ ਦੇ 'ਫਾਰੈਸਟ ਮੈਨ' ਵਜੋਂ ਜਾਣੇ ਜਾਂਦੇ ਪਦਮ ਸ਼੍ਰੀ ਜਾਦਵ ਮੋਲਾਈ ਪੇਂਗ ਦਿ ਸਾਚੀ ਕਹਾਣੀ 'ਤੇ ਅਧਾਰਿਤ ਹੈ। ਇਸ ਲੇਖ ਲਈ ਹੀ ਮੌਲਿਕਾ ਪਾਂਡੇ ਨੂੰ ਪੁਰਸਕਾਰ ਮਿਲਿਆ ਹੈ।