
US News : ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਇਸ ’ਤੇ ਮੇਰਾ ਕੁਝ ਕਹਿਣਾ ਠੀਕ ਨਹੀਂ
US News : ਬੀਤੇ ਵੀਰਵਾਰ ਨੂੰ ਅਮਰੀਕਾ ਦੇ ਕੈਲੀਫੋਰਨੀਆ ਦੇ ਸੈਕਰਾਮੈਂਟੋ ਵਿੱਚ ਅਨਮੋਲ ਬਿਸ਼ਨੋਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਵਿੱਚ ਉਸ ਨੂੰ ਭਾਰਤ ਨਾਲ ਸਬੰਧਤ ਕਿਸੇ ਵੀ ਮਾਮਲੇ ਵਿੱਚ ਹਿਰਾਸਤ ਵਿੱਚ ਨਹੀਂ ਲਿਆ ਗਿਆ ਸੀ ਉਸ ਨੂੰ ਹਿਰਾਸਤ ’ਚ ਲੈਣ ਦੇ ਕਈ ਸਥਾਨਕ ਕਾਰਨ ਹਨ। ਸੂਤਰਾਂ ਮੁਤਾਬਿਕ ਉਸ ਦੇ ਕੋਲ ਮਿਲੇ ਦਸਤਾਵੇਜਾਂ ’ਚ ਕੁਝ ਕਮੀ ਪਾਈ ਗਈ ਹੈ ਜਿਸਦੀ ਵਜ੍ਹਾ ਨਾਲ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਦੀ ਗ੍ਰਿਫਤਾਰੀ ਦੀ ਖਬਰ 'ਤੇ ਅਮਰੀਕਾ ਦਾ ਬਿਆਨ ਆਇਆ ਹੈ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਕਿ ਮੈਂ ਸਿਰਫ ਇਹੀ ਕਹਾਂਗਾ ਕਿ ਜੇਕਰ ਅਜਿਹਾ ਕੁਝ ਹੈ ਤਾਂ ਇਸ 'ਤੇ ਹੋਮਲੈਂਡ ਸਕਿਓਰਿਟੀ ਵਿਭਾਗ ਅਤੇ ਐੱਫ.ਬੀ.ਆਈ. ਲਈ ਟਿੱਪਣੀ ਕਰਨੀ ਉਚਿਤ ਹੋਵੇਗੀ, ਨਾ ਕਿ ਵਿਦੇਸ਼ ਵਿਭਾਗ।
ਮੈਥਿਊ ਮਿਲਰ ਨੂੰ ਪੁੱਛਿਆ ਗਿਆ ਸੀ ਕਿ ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਸੁਰੱਖਿਆ ਅਧਿਕਾਰੀ ਐਫਬੀਆਈ ਅਧਿਕਾਰੀਆਂ ਨਾਲ ਅਨਮੋਲ ਬਿਸ਼ਨੋਈ ਦੀ ਹਵਾਲਗੀ ਬਾਰੇ ਚਰਚਾ ਕਰ ਰਹੇ ਹਨ। ਹਾਲਾਂਕਿ, ਮੈਥਿਊ ਮਿਲਰ ਨੇ ਇਸ ਸਵਾਲ 'ਤੇ ਵਿਸ਼ੇਸ਼ ਤੌਰ 'ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ।
ਮਿਲਰ ਨੇ ਅੱਗੇ ਕਿਹਾ ਕਿ ਮੈਂ ਸਿਰਫ ਇੰਨਾ ਹੀ ਕਹਾਂਗਾ ਕਿ ਜੇਕਰ ਅਜਿਹਾ ਕੁਝ ਹੈ ਤਾਂ ਇਸ 'ਤੇ ਹੋਮਲੈਂਡ ਸਕਿਓਰਿਟੀ ਅਤੇ ਐੱਫ.ਬੀ.ਆਈ. ਲਈ ਟਿੱਪਣੀ ਕਰਨਾ ਉਚਿਤ ਹੋਵੇਗਾ, ਨਾ ਕਿ ਵਿਦੇਸ਼ ਵਿਭਾਗ। ਖਬਰਾਂ ਮੁਤਾਬਕ ਬਾਬਾ ਸਿੱਦੀਕੀ ਦੀ ਹੱਤਿਆ ਅਤੇ ਅਭਿਨੇਤਾ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਸਮੇਤ ਕਈ ਮਾਮਲਿਆਂ ਦੇ ਦੋਸ਼ੀ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਹਫਤੇ ਕੈਲੀਫੋਰਨੀਆ ਤੋਂ ਹਿਰਾਸਤ 'ਚ ਲਿਆ ਹੈ।
ਤੁਹਾਨੂੰ ਦੱਸ ਦੇਈਏ ਕਿ ਹਾਲ ਹੀ 'ਚ ਮੁੰਬਈ ਦੇ ਬਾਂਦਰਾ 'ਚ ਬਾਬਾ ਸਿੱਦੀਕੀ ਦੀ ਹੱਤਿਆ ਕਰ ਦਿੱਤੀ ਗਈ ਸੀ, ਮੰਨਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੇ ਕਤਲ ਦੇ ਮਾਮਲੇ 'ਚ ਅਨਮੋਲ ਬਿਸ਼ਨੋਈ ਦੇ ਗੈਂਗ ਦਾ ਵੀ ਹੱਥ ਹੈ। ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ 2022 ਨੂੰ ਮਾਨਸਾ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।
(For more news apart from US refuses comment on deportation Lawrence Bishnoi brother Anmol amid extradition pressure News in Punjabi, stay tuned to Rozana Spokesman)