Canada news: ਕੈਨੇਡਾ ਤੋਂ ਭਾਰਤ ਆ ਰਹੀ ਭੋਗਪੁਰ ਦੀ ਔਰਤ ਦੀ ਜਹਾਜ਼ 'ਚ ਮੌਤ, ਜਹਾਜ਼ ਮੁੜਿਆ ਵਾਪਸ
Published : Dec 19, 2024, 11:45 am IST
Updated : Dec 19, 2024, 3:21 pm IST
SHARE ARTICLE
Punjabi woman on way to India from Canada died on airplane Latest News in Punjabi
Punjabi woman on way to India from Canada died on airplane Latest News in Punjabi

ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਗਈ ਸੀ ਕੈਨੇਡਾ

Punjabi woman on way to India from Canada died on airplane Latest News in Punjabi : ਭੋਗਪੁਰ ਨਾਲ ਲੱਗਦੇ ਪਿੰਡ ਲੋਹਾਰਾ ਦੀ ਔਰਤ ਕਮਲਪ੍ਰੀਤ ਕੌਰ ਜੋ ਕਿ ਟੂਰਿਸਟ ਵੀਜ਼ੇ 'ਤੇ ਕੈਨੇਡਾ ਗਈ ਸੀ, ਦੀ ਵਾਪਸੀ ਦੌਰਾਨ ਜਹਾਜ਼ 'ਚ ਹੀ ਮੌਤ ਹੋ ਗਈ।

ਜਹਾਜ਼ ਨੇ ਟੋਰਾਂਟੋ ਤੋਂ ਕਰੀਬ ਢਾਈ ਘੰਟੇ ਦੀ ਦੂਰੀ ਤੈਅ ਕਰ ਲਈ ਸੀ, ਜਦੋਂ ਮਹਿਲਾ ਕਮਲਪ੍ਰੀਤ ਕੌਰ ਦੇ ਸਾਹ ਫੁੱਲਣ ਲੱਗੇ ਤਾਂ ਡਾਕਟਰ ਨੇ ਜਹਾਜ਼ ਵਿਚ ਉਸ ਦੀ ਜਾਂਚ ਕੀਤੀ ਪਰ ਉਸ ਦੀ ਮੌਤ ਹੋ ਗਈ। ਇਸ ਤੋਂ ਬਾਅਦ ਜਹਾਜ਼ ਨੇ ਟੋਰਾਂਟੋ ਵਲ ਵਾਪਸੀ ਕੀਤੀ। ਯਾਤਰੀਆਂ ਨੂੰ ਦਸਿਆ ਗਿਆ ਕਿ ਜਹਾਜ਼ ਵਿਚ ਕੋਈ ਤਕਨੀਕੀ ਨੁਕਸ ਕਾਰਨ ਫ਼ਲਾਈਟ ਵਾਪਸ ਜਾ ਰਹੀ ਹੈ। ਮ੍ਰਿਤਕ ਕਮਲਪ੍ਰੀਤ ਕੌਰ (53) ਕਰੀਬ ਚਾਰ ਮਹੀਨੇ ਪਹਿਲਾਂ ਕੈਨੇਡਾ ਗਈ ਸੀ।

ਮ੍ਰਿਤਕਾ ਦਾ ਪਤੀ ਮਨਜੀਤ ਸਿੰਘ ਭੋਗਪੁਰ ਬਲਾਕ ਦੇ ਪਿੰਡ ਰਾਸਤਗੋ ਦੇ ਸਰਕਾਰੀ ਸਕੂਲ ਵਿਚ ਲੈਬ ਅਟੈਂਡੈਂਟ ਹੈ। ਉਸ ਨੇ ਦਸਿਆ ਕਿ ਉਸ ਦੇ ਦੋ ਪੁੱਤਰ ਪੱਕੇ ਤੌਰ 'ਤੇ ਕੈਨੇਡਾ ਰਹਿੰਦੇ ਹਨ। ਉਸ ਦੀ ਪਤਨੀ ਅਪਣੇ ਪਹਿਲੇ ਪੋਤੇ ਨੂੰ ਦੇਖਣ ਲਈ ਵਿਜ਼ਟਰ ਵਿਜੇ ਵੀਜ਼ੇ 'ਤੇ ਕਰੀਬ ਚਾਰ ਮਹੀਨੇ ਪਹਿਲਾਂ ਉੱਥੇ ਗਈ ਹੋਈ ਸੀ ਅਤੇ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਕਰੀਬ ਸਾਢੇ 11 ਵਜੇ ਏਅਰ ਇੰਡੀਆ ਦਾ ਜਹਾਜ਼ ਟੋਰਾਂਟੋ ਤੋਂ ਰਵਾਨਾ ਹੋਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਸ ਦੇ ਪੁੱਤਰਾਂ ਨੇ ਉਸ ਨੂੰ ਦਸਿਆ ਕਿ ਉਨ੍ਹਾਂ ਨੇ ਅਪਣੀ ਮਾਂ ਨੂੰ ਜਹਾਜ਼ ਵਿਚ ਬਿਠਾ ਦਿਤਾ ਹੈ, ਜਿਸ 'ਤੇ ਉਹ ਸਕੂਲ ਤੋਂ ਘਰ ਆਇਆ ਅਤੇ ਉਸ ਨੂੰ ਲੈਣ ਲਈ ਬੱਸ ਫੜ ਲਈ। ਰਸਤੇ ਵਿਚ ਸਮੇਂ-ਸਮੇਂ 'ਤੇ ਉਸ ਦਾ ਸਟੇਟਸ ਆਨਲਾਈਨ ਦਿਸ ਰਿਹਾ ਸੀ ਪਰ ਜਦੋਂ ਉਹ ਖੰਨਾ ਪਹੁੰਚਿਆ ਤਾਂ ਸਟੇਟਸ ਨਜ਼ਰ ਆਉਣਾ ਬੰਦ ਹੋ ਗਿਆ। ਬਾਅਦ ਵਿਚ ਉਸ ਦੇ ਪੁੱਤਰ ਨੇ ਦਸਿਆ ਕਿ ਉਸ ਦੀ ਮਾਂ ਦੀ ਜਹਾਜ਼ ਵਿਚ ਹੀਟ ਐਲਰਜੀ ਅਤੇ ਸਾਹ ਨਾ ਆਉਣ ਕਾਰਨ ਮੌਤ ਹੋ ਗਈ ਹੈ।

ਮਨਜੀਤ ਸਿੰਘ ਨੇ ਦਸਿਆ ਕਿ ਕੈਨੇਡੀਅਨ ਸਰਕਾਰ ਕਹਿ ਰਹੀ ਹੈ ਕਿ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਹੀ ਉਸ ਦੀ ਮੌਤ ਦਾ ਕਾਰਨ ਦਸਿਆ ਜਾਵੇਗਾ।

(For more Punjabi news apart from Punjabi woman on way to India from Canada died on airplane Latest News in Punjabi stay tuned to Rozana Spokesman)

Tags: punjab news

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement