ਬਰਗਰ ਲੈਣ ਲਈ ਆਮ ਲੋਕਾਂ ਦੀ ਤਰ੍ਹਾਂ ਕਤਾਰ 'ਚ ਲੱਗੇ ਬਿਲ ਗੇਟਸ
Published : Jan 20, 2019, 12:41 pm IST
Updated : Jan 20, 2019, 12:41 pm IST
SHARE ARTICLE
Bill Gates Spotted Waiting in Line For Burger
Bill Gates Spotted Waiting in Line For Burger

ਦੁਨੀਆਂ ਦੇ ਸਭ ਤੋਂ ਅਮੀਰ ਬੰਦੇ ਬਿਲ ਗੇਟਸ ਬਾਰੇ ਉਂਜ ਤਾਂ ਸਮੇਂ ਸਮੇਂ 'ਤੇ ਕਈ ਦਿਲਚਸਪ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ........

ਵਾਸ਼ਿੰਗਟਨ  : ਦੁਨੀਆਂ ਦੇ ਸਭ ਤੋਂ ਅਮੀਰ ਬੰਦੇ ਬਿਲ ਗੇਟਸ ਬਾਰੇ ਉਂਜ ਤਾਂ ਸਮੇਂ ਸਮੇਂ 'ਤੇ ਕਈ ਦਿਲਚਸਪ ਕਿੱਸੇ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਹੁਣ ਬਿੱਲ ਗੇਟਸ ਦੀ ਇਕ ਹੋਰ ਤਸਵੀਰ ਸਾਹਮਣੇ ਆ ਰਹੀ ਹੈ ਜਿਹੜੀ ਸਿੱਧ ਕਰਦੀ ਹੈ ਕਿ ਬਿਲ ਗੇਟਸ ਭਾਵੇਂ ਕਿੰਨੇ ਵੀ ਅਮੀਰ ਹੋ ਗਏ ਹਨ ਪਰ ਉਨ੍ਹਾਂ ਨੇ ਜ਼ਮੀਨ ਨਹੀਂ ਛੱਡੀ। ਦਰਅਸਲ ਅੱਜਕਲ ਬਿਲ ਗੇਟਸ ਬਾਰੇ ਸ਼ੋਸ਼ਲ ਮੀਡੀਆ 'ਤੇ ਇਕ ਵੀਡੀਉ ਚੱਲ ਰਹੀ ਹੈ ਜਿਸ ਵਿਚ ਉਹ ਮਹਿਜ਼ 8 ਡਾਲਰ ਦੇ ਬਰਗਰ ਲੈਣ ਲਈ ਆਮ ਗਾਹਕਾਂ ਵਾਂਗ ਲਾਈਨ 'ਚ ਖੜੇ ਹਨ। 

ਉਹ ਆਮ ਅਮੀਰਾਂ ਵਾਂਗ ਕਾਹਲੀ 'ਚ ਨਹੀਂ ਹਨ ਤੇ ਨਾ ਹੀ ਦੁਕਾਨਦਾਰ 'ਤੇ ਰੋਅਬ ਮਾਰ ਰਹੇ ਹਨ ਸਗੋਂ ਅਰਾਮ ਨਾਲ ਅਪਣੀ ਵਾਰੀ ਦੀ ਉਡੀਕ ਕਰ ਰਹੇ ਹਨ। ਅਜਿਹੇ ਮਹਾਨ ਬੰਦਿਆਂ ਦੀਆਂ ਅਜਿਹੀਆਂ ਗੱਲਾਂ ਸੁਣ ਕੇ ਛੋਟੇ ਛੋਟੇ ਅਮੀਰਾਂ ਨੂੰ ਸਬਕ ਸਿੱਖਣਾ ਚਾਹੀਦਾ ਹੈ ਕਿ ਰੱਬ ਦੇ ਦਿਤੇ ਨੂੰ ਉਸੇ ਦੀ ਕ੍ਰਿਪਾ ਸਮਝੀ ਜਾਵੇ ਤੇ ਕੋਈ ਪਤਾ ਨਹੀਂ ਕਿ ਕਦੋਂ ਰੱਬ ਅਮੀਰ ਤੋਂ ਭਿਖਾਰੀ ਬਣਾ ਦੇਵੇ। (ਏਜੰਸੀਆਂ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement