ਪਾਕਿ 'ਤੇ ਚੀਨ ਦਾ ਸਿਕੰਜ਼ਾ : ਕਰਜ਼ ਉਤਾਰਨ ਲਈ ਦੇ ਸਕਦੈ ਪੀਓਕੇ ਦਾ ਕੁੱਝ ਹਿੱਸਾ!
Published : Jan 20, 2020, 9:04 pm IST
Updated : Jan 20, 2020, 9:07 pm IST
SHARE ARTICLE
file photo
file photo

ਪਾਕਿ ਕੋਲ ਬਚਿਐ ਸਿਰਫ਼ 10 ਅਰਬ ਡਾਲਰ ਦਾ ਵਿਦੇਸ਼ੀ ਮੁਦਰਾ ਭੰਡਾਰ

ਇਸਲਾਮਾਬਾਦ :  ਲਗਾਤਾਰ ਡਿੱਗਦੀ ਅਰਥ ਵਿਵਸਥਾ ਨਾਲ ਜੂਝ ਰਿਹਾ ਪਾਕਿਸਤਾਨ ਚੀਨ ਦੇ ਕਰਜ਼ ਨੂੰ ਉਤਾਰਨ ਲਈ ਮਕਬੂਜ਼ਾ ਕਸ਼ਮੀਰ (ਪੀਓਕੇ) ਦਾ ਕੁਝ ਹਿੱਸਾ ਉਸ ਨੂੰ ਸੌਂਪ ਸਕਦਾ ਹੈ। ਮਾਹਰਾਂ ਨੇ ਇਹ ਖਦਸ਼ਾ ਜ਼ਾਹਰ ਕੀਤਾ ਹੈ। ਚੀਨ ਦੇ ਸ਼ਿਨਜਿਯਾਂਗ ਸੂਬੇ ਨੂੰ ਗਵਾਦਰ ਬੰਦਰਗਾਹ ਨਾਲ ਜੋੜਨ ਵਾਲੇ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ (ਸੀ.ਪੀ.ਈ.ਸੀ.) ਪ੍ਰਾਜੈਕਟ ਦੇ ਕਰਜ਼ ਦਾ ਭਾਰ ਪਾਕਿਸਤਾਨੀ ਅਰਥ ਵਿਵਸਥਾ ਲਈ ਭਾਰੀ ਸਾਬਤ ਹੋਣ ਲੱਗਾ ਹੈ।

PhotoPhoto

ਦੀ ਯੂਰੇਸ਼ੀਯਨ ਟਾਈਮਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਲੋਂ ਇਹ ਕਦਮ ਚੁੱਕੇ ਜਾਣ 'ਤੇ ਚੀਨ ਨੂੰ ਭਾਰਤ ਵਲੋਂ ਸਖਤ ਵਿਰੋਧ ਕੀਤੇ ਜਾਣ ਦਾ ਡਰ ਹੈ ਜੋ ਪਹਿਲਾਂ ਹੀ ਸੀ.ਪੀ.ਈ.ਸੀ. ਪ੍ਰਾਜੈਕਟ ਨੂੰ ਪੀ.ਓ.ਕੇ. ਦੇ ਗਿਲਗਿਤ-ਬਾਲਟੀਸਤਾਨ ਖੇਤਰ ਵਿਚੋਂ ਲੰਘਣ ਨੂੰ ਆਪਣੀ ਪ੍ਰਭੂਸੱਤਾ ਦਾ ਘਾਣ ਦੱਸਦਿਆਂ ਵਿਰੋਧ ਜ਼ਾਹਰ ਕਰ ਚੁੱਕਾ ਹੈ।

PhotoPhoto

ਭਾਰਤ ਦਾ ਦਾਅਵਾ ਹੈ ਕਿ ਇਹ ਖੇਤਰ ਉਸ ਦੇ ਅਖੰਡ ਜੰਮੂ-ਕਸ਼ਮੀਰ ਰਾਜ ਦਾ ਹਿੱਸਾ ਹੈ। ਕਰੀਬ 60 ਅਰਬ ਡਾਲਰ ਦੇ ਸੀ.ਪੀ.ਈ.ਸੀ. ਪ੍ਰਾਜੈਕਟ ਲਈ ਪਾਕਿਸਤਾਨ ਦਸੰਬਰ 2019 ਤੱਕ ਚੀਨ ਤੋਂ ਕਰੀਬ 21.7 ਅਰਬ ਡਾਲਰ ਕਰਜ਼ ਲੈ ਚੁੱਕਾ ਸੀ। ਇਨ੍ਹਾਂ ਵਿਚੋਂ 15 ਅਰਬ ਡਾਲਰ ਦਾ ਕਰਜ਼ ਚੀਨ ਦੀ ਸਰਕਾਰ ਨੇ ਅਤੇ ਬਾਕੀ 6.7 ਅਰਬ ਡਾਲਰ ਦਾ ਕਰਜ਼ ਉੱਥੋਂ ਦੀਆਂ ਵਿੱਤੀ ਸੰਸਥਾਵਾਂ ਤੋਂ ਲਿਆ ਗਿਆ ਸੀ।

PhotoPhoto

ਹੁਣ ਪਾਕਿਸਤਾਨ ਦੇ ਸਾਹਮਣੇ ਇਸ ਕਰਜ਼ ਨੂੰ ਵਾਪਸ ਕਰਨਾ ਵੱਡੀ ਸਮੱਸਿਆ ਬਣ ਗਿਆ ਹੈ ਕਿਉਂਕਿ ਅਰਥ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਜਾਣ ਕਾਰਨ ਉਸ ਕੋਲ ਸਿਰਫ 10 ਅਰਬ ਡਾਲਰ ਦਾ ਹੀ ਵਿਦੇਸ਼ੀ ਮੁਦਰਾ ਦਾ ਭੰਡਾਰ ਰਹਿ ਗਿਆ ਹੈ।

PhotoPhoto

ਇੱਥੇ ਦੱਸ ਦਈਏ ਕਿ ਮਾਹਰ ਪਹਿਲਾਂ ਹੀ ਸੀ.ਪੀ.ਈ.ਪੀ. ਪ੍ਰਾਜੈਕਟ ਨੂੰ ਪਾਕਿਸਤਾਨ ਲਈ ਵੱਡੀ ਮੁਸੀਬਤ ਦੱਸ ਚੁੱਕੇ ਹਨ। ਇਸ ਪ੍ਰਾਜੈਕਟ ਦੇ ਨਿਰਮਾਣ ਦੀ ਸਾਰੀ ਜ਼ਿੰਮੇਵਾਰੀ ਚੀਨੀ ਕੰਪਨੀਆਂ ਨੂੰ ਦਿਤੀ ਹੋਈ ਹੈ।

PhotoPhoto

ਇਹ ਕੰਪਨੀਆਂ ਚੀਨ ਦੇ ਸਿਖਲਾਈ ਪ੍ਰਾਪਤ ਮਜ਼ਦੂਰਾਂ ਤੋਂ ਹੀ ਕੰਮ ਕਰਵਾ ਰਹੀ ਹੈ ਅਤੇ ਨਿਰਮਾਣ ਸਮੱਗਰੀ ਵੀ ਚੀਨ ਤੋਂ ਹੀ ਆਯਾਤ ਕੀਤੀ ਜਾ ਰਹੀ ਹੈ ਜਿਸ ਦਾ ਬੋਝ ਪਾਕਿਸਤਾਨ ਦੀ ਅਰਥ ਵਿਵਸਥਾ ਨੂੰ ਚੁੱਕਣਾ ਪੈ ਰਿਹਾ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement