ਦੁਨੀਆਂ ਦੇ ਸੱਭ ਤੋਂ ਬਜ਼ੁਰਗ ਵਿਅਕਤੀ ਦਾ 112 ਸਾਲ ਦੀ ਉਮਰ ’ਚ ਦਿਹਾਂਤ
Published : Jan 20, 2022, 11:45 am IST
Updated : Jan 20, 2022, 11:45 am IST
SHARE ARTICLE
PHOTO
PHOTO

‘ਗਿਨੀਜ਼ ਵਰਡਲ ਰਿਕਾਰਡ’ ਨੇ ਪਿਛਲੇ ਸਾਲ ਡੇ ਲਾ ਫੁਏਂਤੇ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਕੀਤਾ ਸੀ ਨਾਮਜ਼ਦ

 

ਮੈਡਰਿਡ : ‘ਗਿਨੀਜ਼ ਵਰਲਡ ਰਿਕਾਰਡਜ਼’ ਵਲੋਂ ਦੁਨੀਆਂ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਨਾਮਜ਼ਦ ਕੀਤੇ ਗਏ ਸੈਟਰਨਿਨੋ ਡੇ ਲਾ ਫੁਏਂਤੇ ਦਾ ਮੰਗਲਵਾਰ ਨੂੰ 112 ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ। ਰਿਕਾਰਡ ਏਜੰਸੀ ਨੇ ਇਹ ਜਾਣਕਾਰੀ ਦਿਤੀ। ਸਰਕਾਰੀ ਸਮਾਚਾਰ ਏਜੰਸੀ ‘ਈ.ਐਫ.ਈ.’ ਨੇ ਦਸਿਆ ਕਿ  ਸੈਟਰਨਿਨੋ ਡੇ ਲਾ ਫੁਏਂਤੇ ਦਾ ਦਿਹਾਂਤ ਸਪੇਨ ਦੇ ਉਤਰ ਪਛਮੀ ਸ਼ਹਿਰ ਲਿਓਨ ਵਿਚ ਉਨ੍ਹਾਂ ਦੇ ਘਰ ਵਿਚ ਹੋਇਆ।

PHOTO
PHOTO

ਏਜੰਸੀ ਨੇ ਦਸਿਆ ਕਿ ‘ਗਿਨੀਜ਼ ਵਰਡਲ ਰਿਕਾਰਡ’ ਨੇ ਪਿਛਲੇ ਸਾਲ ਸਤੰਬਰ ਵਿਚ ਡੇ ਲਾ ਫੁਏਂਤੇ ਨੂੰ ਦੁਨੀਆ ਦੇ ਸਭ ਤੋਂ ਬਜ਼ੁਰਗ ਵਿਅਕਤੀ ਦੇ ਰੂਪ ਵਜੋਂ ਨਾਮਜ਼ਦ ਕੀਤਾ ਸੀ ਅਤੇ ਮੰਗਲਵਾਰ ਨੂੰ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ।

ਫੁਏਂਤੇ ਦਾ ਜਨਮ 11 ਫ਼ਰਵਰੀ 1909 ਵਿਚ ਪੁਏਂਤੇ ਕਾਸਤਰੋ ਵਿਚ ਹੋਇਆ ਸੀ। ‘ਈ.ਐਫ.ਈ.’ ਦੀ ਖ਼ਬਰ ਮੁਤਾਬਕ ਫੁਏਂਤੇ ਇਕ ਮੋਚੀ ਸਨ ਅਤੇ 13 ਸਾਲ ਦੀ ਉਮਰ ਵਿਚ ਉਨ੍ਹਾਂ ਨੇ ਜੁੱਤੀਆਂ ਦੀ ਇਕ ਫ਼ੈਕਟਰੀ ਵਿਚ ਕੰਮ ਕਰਨਾ ਸ਼ੁਰੂ ਕਰ ਦਿਤਾ ਸੀ। ਫੁਏਂਤੇ ਦੇ ਪ੍ਰਵਾਰ ਵਿਚ ਉਨ੍ਹਾਂ ਦੀ ਪਤਨੀ, 8 ਬੱਚੇ, 14 ਪੋਤੇ-ਪਤੀਆਂ ਅਤੇ 22 ਪੜਪੋਤੇ ਹਨ। ਏਜੰਸੀ ਮੁਤਾਬਕ ਅੱਜ  ਬੁਧਵਾਰ ਨੂੰ ਉਨ੍ਹਾਂ ਦਾ ਅੰਤਮ ਸਸਕਾਰ ਕੀਤਾ ਜਾਏਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement