ਕੈਨੇਡਾ ਭਾਰਤੀ ਡਾਕਟਰਾਂ ਨੂੰ ਦੇਵੇਗਾ ਐਕਸਪ੍ਰੈੱਸ ਵੀਜ਼ਾ
Published : Jan 20, 2026, 7:54 am IST
Updated : Jan 20, 2026, 7:54 am IST
SHARE ARTICLE
Canada to grant express visa to Indian doctors
Canada to grant express visa to Indian doctors

ਕੈਨੇਡਾ ਵਿੱਚ ਸਿਰਫ਼ 37 ਫ਼ੀਸਦ ਮਰੀਜ਼ਾਂ ਨੂੰ 24 ਘੰਟੇ ਵਿੱਚ ਮਿਲਦੀ ਹੈ ਐਮਰਜੈਂਸੀ ਅਪੌਇੰਟਮੈਂਟ

ਟੋਰਾਂਟੋ : ਕੈਨੇਡਾ ਨੇ ਅਪਣੀਆਂ ਡਾਕਟਰੀ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਭਾਰਤੀ ਡਾਕਟਰਾਂ ਨੂੰ ਇਕ ਵੱਡੀ ਪੇਸ਼ਕਸ਼ ਕੀਤੀ ਹੈ । ਇਸ ਦੇ ਤਹਿਤ ਭਾਰਤੀ ਡਾਕਟਰਾਂ ਨੂੰ ਐਕਸਪ੍ਰੈਸ ਵੀਜ਼ਾ ਐਂਟਰੀ ਦਿਤੀ ਜਾਵੇਗੀ। ਪਹਿਲੇ ਪੜਾਅ ਵਿਚ ਸੰਘੀ ਸੇਵਾਵਾਂ ਲਈ 1000 ਡਾਕਟਰਾਂ ਅਤੇ ਸੂਬਾਈ ਸਰਕਾਰਾਂ ਲਈ 5,000 ਡਾਕਟਰਾਂ ਨੂੰ ਵੀਜ਼ਾ ਜਾਰੀ ਕੀਤਾ ਜਾਵੇਗਾ। ਐਕਸਪ੍ਰੈਸ ਵੀਜ਼ਾ ਐਂਟਰੀ ਦਾ ਇਹ ਪਹਿਲਾ ਪੜਾਅ ਇਸ ਮਹੀਨੇ ਦੇ ਅੰਤ ਵਿਚ ਲਾਗੂ ਹੋਣ ਦੀ ਉਮੀਦ ਹੈ। ਕੈਨੇਡਾ ਵਿਚ ਪਹਿਲਾਂ ਤੋਂ ਕੰਮ ਕਰ ਰਹੇ ਭਾਰਤੀ ਡਾਕਟਰ ਅਤੇ ਭਾਰਤ ਤੋਂ ਜਾਣ ਦੇ ਇੱਛੁਕ ਮੈਡੀਕੋਜ਼ ਦੋਵੇਂ ਅਪਲਾਈ ਕਰ ਸਕਦੇ ਹਨ। ਉਨ੍ਹਾਂ ਦੀ ਵੱਖ-ਵੱਖ ਮਾਪਦੰਡਾਂ ਦੇ ਆਧਾਰ ਉਤੇ ਜਾਂਚ ਕੀਤੀ ਜਾਵੇਗੀ।

ਜ਼ਿਕਰਯੋਗ ਹੈ ਕਿ ਲਗਭਗ 5 ਕਰੋੜ ਦੀ ਆਬਾਦੀ ਵਾਲੇ ਕੈਨੇਡਾ ਨੂੰ ਡਾਕਟਰਾਂ ਦੀ ਘਾਟ ਹੈ । ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੀ ਇਕ ਰੀਪੋਰਟ ਦੇ ਅਨੁਸਾਰ ਸਿਰਫ 37% ਮਰੀਜ਼ਾਂ ਨੂੰ 24 ਘੰਟਿਆਂ ਦੇ ਅੰਦਰ ਐਮਰਜੈਂਸੀ ਅਪੌਇੰਟਮੈਂਟ ਮਿਲਦੀ ਹੈ। 22 ਦਸੰਬਰ ਨੂੰ ਕੈਨੇਡਾ ਦੇ ਐਡਮਿੰਟਨ ਹਸਪਤਾਲ ਮੂਲ ਦੇ ਪ੍ਰਸ਼ਾਂਤ ਦੀ ਇਲਾਜ਼ ’ਚ ਦੇਰੀ ਦੇ ਕਾਰਨ ਮੌਤ ਹੋਣ ਦਾ ਮਾਮਲਾ ਚਰਚਾ ਵਿਚ ਰਿਹਾ ਸੀ। ਕੈਨੇਡਾ ਵਿਚ ਹਰ ਸਾਲ ਉੱਚ-ਹੁਨਰ ਸ਼੍ਰੇਣੀ ਦੇ ਤਹਿਤ ਭਾਰਤੀਆਂ ਨੂੰ ਲਗਭਗ 30% ਤੋਂ ਵੱਧ ਵੀਜ਼ੇ ਜਾਰੀ ਹੁੰਦੇ ਹਨ। ਕੈਨੇਡਾ ’ਚ 2025 ’ਚ 52 ਹਜ਼ਾਰ ਤੋਂ ਜ਼ਿਆਦਾ ਭਾਰਤੀ ਟੇਕ ਅਤੇ ਮੇਡੀਕੋ ਪ੍ਰੋਫੈਸ਼ਨਲ ਨੂੰ ਹਾਈ ਸਕਿਲ ਵੀਜ਼ਾ ਜਾਰੀ ਹੋਏ। ਇਸ ਕੈਟੇਗਰੀ ’ਚ ਦੂਜੇ ਨੰਬਰ ’ਤੇ ਚੀਨ ਨੂੰ 18 ਹਜ਼ਾਰ ਵੀਜ਼ੇ ਜਾਰੀ ਹੋਏ। ਪਿਛਲੇ 5 ਸਾਲ ਤੋਂ ਭਾਰਤ ਪਹਿਲੇ ਨੰਬਰ ’ਤੇ ਹੈ। ਭਾਰਤ ਅਤੇ ਕੈਨੇਡਾ ਨੇ ਦਸੰਬਰ ਵਿਚ ਇਕ ਆਰਥਕ ਭਾਈਵਾਲੀ ਸਮਝੌਤੇ ਉਤੇ ਗੱਲਬਾਤ ਸ਼ੁਰੂ ਕੀਤੀ, ਜੋ ਕਿ ਇਕ ਵਪਾਰਕ ਸਮਝੌਤੇ ਵਲ ਪਹਿਲਾ ਕਦਮ ਹੈ। ਇਹ ਸਮਝੌਤਾ ਪੰਜ ਸਾਲਾਂ ਤੋਂ ਰੁਕਿਆ ਹੋਇਆ ਸੀ। ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਇਸ ਸਾਲ ਭਾਰਤ ਦਾ ਦੌਰਾ ਕਰ ਸਕਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM

ਨੈਨਸੀ ਗਰੇਵਾਲ ਦਾ ਕੈਨੇਡਾ 'ਚ ਕਤਲ

05 Mar 2026 10:53 AM

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM
Advertisement