
ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਦਾਅਵਾ ਕੀਤਾ ਹੈ ਕਿ ਮਿੱਤਰ ਦੇਸ਼ਾਂ ਦੀ ਮੱਦਦ ਨਾਲ ਦੇਸ਼ ਵਿੱਤੀ ਸੰਕਟ ਤੋਂ ਬਾਹਰ ਆ ਗਿਆ ਹੈ.........
ਇਸਲਾਮਾਬਾਦ : ਪਾਕਿਸਤਾਨ ਦੇ ਕੇਂਦਰੀ ਬੈਂਕ ਨੇ ਦਾਅਵਾ ਕੀਤਾ ਹੈ ਕਿ ਮਿੱਤਰ ਦੇਸ਼ਾਂ ਦੀ ਮੱਦਦ ਨਾਲ ਦੇਸ਼ ਵਿੱਤੀ ਸੰਕਟ ਤੋਂ ਬਾਹਰ ਆ ਗਿਆ ਹੈ ਅਤੇ ਅਰਥ ਵਿਵਸਥਾ ਪੱਟਰੀ 'ਤੇ ਆ ਗਈ ਹੈ। ਸਟੇਟ ਬੈਂਕ ਆਫ਼ ਪਾਕਿਸਤਾਨ ਦੇ ਗਵਰਨਰ ਤਾਰਿਕ ਬਾਜਵਾ ਦਾ ਇਹ ਬਿਆਨ ਅਜਿਹੇ ਸਮੇਂ 'ਚ ਆਇਆ ਹੈ ਜਦ ਸਾਊਦੀ ਅਰਬ ਨੇ ਪਾਕਿਸਤਾਨ ਵਿਚ ਵੱਖ ਵੱਖ ਯੋਜਨਾਵਾਂ ਵਿਚ 20 ਅਰਬ ਡਾਲਰ ਨਿਵੇਸ਼ ਦੀ ਘੋਸ਼ਣਾ ਕੀਤੀ ਹੈ। ਬਾਜਵਾ ਨੇ ਲਾਹੌਰ 'ਚ ਇਕ ਨਿੱਜੀ ਯੂਨੀਵਰਸਿਟੀ ਵਿਚ ਸੋਮਵਾਰ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਰਥਵਿਵਸਥਾ ਵਿਚ ਅਨਿਸ਼ਚਿਤਾ ਦਾ ਦੌਰ ਖ਼ਤਮ ਹੋ ਗਿਆ ਹੈ।
ਸਰਕਾਰ ਸਹੀ ਰਸਤੇ 'ਤੇ ਹੈ ਅਤੇ ਸਾਰੇ ਆਰਥਿਕ ਚੁਣੋਤੀਆਂ ਨਾਲ ਨਿਪਟਨ ਵਿਚ ਸਮਰੱਥ ਹੈ। ਕੇਂਦਰੀ ਬੈਂਕ ਦੇ ਗਵਰਨਰ ਨੇ ਚਾਲੂ ਖ਼ਾਤੇ ਦੇ ਘਾਟੇਬਾਰੇ ਗੱਲ ਕੀਤੀ ਜਿਸ ਵਿਚ ਚਾਲੂ ਵਿੱਤੀ ਸਾਲ ਦੌਰਾਨ ਅਰਥ ਵਿਵਸਥਾ ਬੁਰੀ ਤਰ੍ਹਾ ਪ੍ਰਭਾਵਿਤ ਹੈ। ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਅਗਵਾਈ ਵਾਲੀ ਨਵੀਂ ਸਰਕਾਰ ਲਈ ਚਾਲੂ ਖ਼ਾਤੇ ਦਾ ਘਾਟਾ ਇਕ ਵਾਸਤਵਿਕ ਚੁਣੌਤੀ ਹੈ।
ਖ਼ਾਨ ਨੇ ਚੀਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਲੇਸ਼ੀਆ ਅਤੇ ਤੁਰਕੀ ਵਰਗੇ ਮਿੱਤਰ ਦੇਸ਼ਾਂ ਦੀ ਯਾਤਰਾ ਕਰ ਘਾਟੇ ਤੋਂ ਪਿੱਛਾ ਛਡਾਉਣ ਲਈ ਨਿਵੇਸ਼ ਅਤੇ ਵਿੱਤੀ ਮਦਦ ਦਾ ਹੌਂਸਲਾ ਕੀਤਾ ਸੀ। ਬਾਜਵਾ ਨੇ ਕਿਹਾ ਕਿ ਚਾਲੂ ਖ਼ਾਤੇ ਦੇ ਘਾਟੇ ਨੂੰ ਸਮਾਪਤ ਕਰਨ ਲਈ ਯੋਜਨਾ ਤਿਆਰ ਕੀਤੀ ਗਈ ਹੈ। (ਭਾਸ਼ਾ) ਉਨ੍ਹਾਂ ਕਿਹਾ ਘਾਟਾ ਦੇਸ਼ ਲਈ ਸਭ ਤੋਂ ਵੱਡੀ ਰੁਕਾਵਟ ਹੈ। ਸਰਕਾਰ ਇਸ ਨੂੰ ਘੱਟ ਕਰਨ ਲਈ ਪੈਕੇਜ ਨੂੰ ਲੈ ਕੇਅੰਤਰ-ਰਾਸ਼ਟਰੀ ਮੁਦਰਾ ਫ਼ੰਡ ਨਾਲ ਹੁਣ ਵੀ ਗੱਲਬਾਤ ਕਰ ਰਹੀ ਹੈ।