
ਚੀਨ ਨੇ ਸਾਬਕਾ ਮਿਜ਼ਾਈਲ ਯੂਨਿਟ ਕਮਾਂਡਰ ਨੂੰ ਅਪਣਾ ਨਵਾਂ ਰਖਿਆ ਮੰਤਰੀ ਐਲਾਨ ਦਿਤਾ ਹੈ
ਚੀਨ ਨੇ ਸਾਬਕਾ ਮਿਜ਼ਾਈਲ ਯੂਨਿਟ ਕਮਾਂਡਰ ਨੂੰ ਅਪਣਾ ਨਵਾਂ ਰਖਿਆ ਮੰਤਰੀ ਐਲਾਨ ਦਿਤਾ ਹੈ। ਚੀਨ ਨੇ 63 ਸਾਲਾ ਲੈਫ਼ਟੀਨੈਂਟ ਜਨਰਲ ਵੇਈ ਫ਼ੇਂਗ ਨੂੰ ਇਸ ਅਹੁਦੇ ਲਈ ਚੁਣਿਆ ਹੈ। ਫੇਂਗ ਨੂੰ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਵੇਈ ਫੇਂਗ ਮਿਜ਼ਾਈਲ ਯੂਨਿਟ 'ਸੈਕਿੰਡ ਆਰਟਿਲਰੀ ਕੋਰਪਸ' ਨੂੰ ਦੋ ਹਿੱਸਿਆਂ 'ਚ ਵੰਡਣ ਤੋਂ ਪਹਿਲਾਂ ਇਸ ਦੇ ਕਮਾਂਡਰ ਰਹਿ ਚੁਕੇ ਹਨ। ਚੀਨ ਦੀ ਸੰਸਦ ਨੇ ਉਨ੍ਹਾਂ ਨੂੰ ਇਸ ਅਹਿਮ ਅਹੁਦੇ ਲਈ ਚੁਣਿਆ ਹੈ। ਚੀਨ ਦੇ ਨਵੇਂ ਰਖਿਆ ਮੰਤਰੀ ਦੀ ਪਹਿਲੀ ਵਿਦੇਸ਼ੀ ਮਹਿਮਾਨ ਭਾਰਤ ਦੀ ਰਖਿਆ ਮੰਤਰੀ ਨਿਰਮਲਾ ਸੀਤਾਰਮਣ ਹੋ ਸਕਦੀ ਹੈ।
Lt Gen Wei Fenghe
ਡੋਕਲਾਮ ਵਿਵਾਦ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਕਾਰ ਸਬੰਧਾਂ 'ਚ ਤਣਾਅ ਵਧੇ ਸਨ, ਜਿਸ ਨੂੰ ਵੇਖਦਿਆਂ ਇਸ ਯਾਤਰਾ ਨੂੰ ਕਾਫੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਰਖਿਆ ਮੰਤਰੀ ਨੇ ਚੀਨ ਦੌਰੇ 'ਤੇ ਇਕ ਜਵਾਬ ਦੇ ਜਵਾਬ ਵਿਚ ਕਿਹਾ ਕਿ ਸੰਭਵ ਹੈ ਕਿ ਇਹ ਯਾਤਰਾ ਅਪ੍ਰੈਲ ਦੇ ਅੰਤ 'ਚ ਹੋਵੇ। ਹਾਲਾਂਕਿ ਉਨ੍ਹਾਂ ਨੇ ਸਬੰਧਤ ਮੀਟਿੰਗ ਦੇ ਏਜੰਡੇ ਬਾਰੇ ਨਹੀਂ ਦਸਿਆ।ਜ਼ਿਕਰਯੋਗ ਹੈ ਕਿ ਪਿਛਲੇ ਸਾਲ ਅਗਸਤ 'ਚ ਭਾਰਤ ਅਤੇ ਚੀਨ ਨੇ ਡੋਕਲਾਮ 'ਚ 73 ਦਿਲਾਂ ਤੋਂ ਚਲੇ ਆ ਰਹੇ ਫ਼ੌਜੀ ਵਿਰੋਧ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਸੀ। ਇਸ ਵਿਰੋਧ ਕਾਰਨ ਦੋਹਾਂ ਦੇਸ਼ਾਂ ਦੇ ਆਪਸੀ ਰਿਸ਼ਤੇ ਤਣਾਅਪੂਰਨ ਹੋ ਗਏ ਸਨ। (ਪੀਟੀਆਈ)