
Indian detained in US: ਭਾਰਤੀ ਵਿਅਕਤੀ ਦੀ ਪਤਨੀ ਦਾ ਸਬੰਧ ਫ਼ਲਸਤੀਨ ਨਾਲ ਹੋਣ ਕਾਰਨ ਕੀਤੀ ਕਾਰਵਾਈ
Indian detained in US: ਅਮਰੀਕਾ ’ਚ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਕ ਭਾਰਤੀ ਖੋਜਕਰਤਾ ਨੂੰ ਹਿਰਾਸਤ ਵਿੱਚ ਲਿਆ ਹੈ। ਇਹ ਜਾਣਕਾਰੀ ਮੀਡੀਆ ਵਿੱਚ ਪ੍ਰਸਾਰਿਤ ਇੱਕ ਖ਼ਬਰ ਵਿੱਚ ਦਿੱਤੀ ਗਈ। ਇਹ ਘਟਨਾ ਕੋਲੰਬੀਆ ਯੂਨੀਵਰਸਿਟੀ ਦੇ ਇੱਕ ਭਾਰਤੀ ਵਿਦਿਆਰਥਣ ਦੇ ਹਮਾਸ-ਪੱਖੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤਨ ਪਰਤਣ ਤੋਂ ਇੱਕ ਹਫ਼ਤੇ ਤੋਂ ਵੀ ਘੱਟ ਸਮੇਂ ਬਾਅਦ ਵਾਪਰੀ ਹੈ।
ਬਦਰ ਖ਼ਾਨ ਸੂਰੀ ਦੇ ਵਕੀਲ ਨੇ ਦਾਅਵਾ ਕੀਤਾ ਕਿ ਸੂਰੀ ਨੂੰ ਸਿਰਫ਼ ਇਸ ਲਈ ਸਜ਼ਾ ਦਿੱਤੀ ਜਾ ਰਹੀ ਹੈ ਕਿਉਂਕਿ ‘‘ਉਸਦੀ ਪਤਨੀ ਦਾ ਸਬੰਧ ਫ਼ਲਸਤੀਨ ਨਾਲ ਰਿਹਾ ਹੈ ਅਤੇ ਸਰਕਾਰ ਨੂੰ ਸ਼ੱਕ ਹੈ ਕਿ ਸੂਰੀ ਅਤੇ ਉਸਦੀ ਪਤਨੀ ਇਜ਼ਰਾਈਲ ਪ੍ਰਤੀ ਅਮਰੀਕੀ ਵਿਦੇਸ਼ ਨੀਤੀ ਦਾ ਵਿਰੋਧ ਕਰਦੇ ਹਨ।’’ ਸੂਰੀ ਦੀ ਪਤਨੀ ਅਮਰੀਕੀ ਨਾਗਰਿਕ ਹੈ। ਹਿਰਾਸਤ ਵਿੱਚ ਲਿਆ ਗਿਆ ਭਾਰਤੀ ਬਦਰ ਖ਼ਾਨ ਸੂਰੀ ਵਾਸ਼ਿੰਗਟਨ ਦੀ ਜਾਰਜਟਾਊਨ ਯੂਨੀਵਰਸਿਟੀ ਦੇ ਐਡਮੰਡ ਏ. ਵਾਲਸ਼ ਸਕੂਲ ਆਫ਼ ਫਾਰੇਨ ਸਰਵਿਸ ਵਿਖੇ ਅਲਵਲੀਦ ਬਿਨ ਤਲਾਲ ਸੈਂਟਰ ਫਾਰ ਮੁਸਲਿਮ-ਈਸਾਈ ਅੰਡਰਸਟੈਂਡਿੰਗ ਵਿੱਚ ਇੱਕ ਖੋਜੀ ਹੈ। ਉਹ ਜਾਮੀਆ ਮਿਲੀਆ ਇਸਲਾਮੀਆ, ਨਵੀਂ ਦਿੱਲੀ ਦਾ ਸਾਬਕਾ ਵਿਦਿਆਰਥੀ ਹੈ।
ਰਿਪੋਰਅ ਮੁਤਾਬਕ ਅਮਰੀਕੀ ਵਿਦੇਸ਼ ਨਿਤੀ ਦਾ ਵਿਰੋਧ ਕਰਨ ਵਾਲੇ ਵਿਦਿਆਰਥੀ ਕਾਰਕੁਨਾਂ ’ਤੇ ਕਾਰਵਾਈ ਦਰਮਿਆਨ ਸੰਘੀ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਸੂਰੀ ਨੂੰ ਹਿਰਾਤਸ ਵਿਚ ਲਿਆ ਹੈ, ਜੋ ਵਿਦਿਆਰਥੀ ਵਿਜ਼ਾ ’ਤੇ ਪੜ੍ਹਾਈ ਅਤੇ ਖੋਰ ਕਰ ਰਿਹਾ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ‘ਨਕਾਬਪੋਸ਼ ਏਜੰਟਾਂ’ ਨੇ ਸੋਮਵਾਰ ਰਾਤ ਨੂੰ ਸੂਰੀ ਨੂੰ ਵਰਜੀਨੀਆ ਵਿੱਚ ਉਸਦੇ ਘਰ ਦੇ ਬਾਹਰ ਤੋਂ ਹਿਰਾਸਤ ਵਿੱਚ ਲੈ ਲਿਆ। ਸੂਰੀ ਦੇ ਵਕੀਲ ਹਸਨ ਅਹਿਮਦ ਵੱਲੋਂ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਸਨੂੰ ਵਰਜੀਨੀਆ ਦੇ ਇੱਕ ਕੇਂਦਰ ਵਿੱਚ ਲਿਜਾਇਆ ਗਿਆ ਹੈ ਅਤੇ ਜਲਦੀ ਹੀ ਟੈਕਸਾਸ ਦੇ ਇੱਕ ਨਜ਼ਰਬੰਦੀ ਕੇਂਦਰ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਰਿਪੋਰਟ ਮੁਤਾਬਕ ਸੂਰੀ ਦੇ ਵਕੀਲ ਨੇ ਉਸਦੀ ਤੁਰੰਤ ਰਿਹਾਈ ਲਈ ਪਟੀਸ਼ਨ ਦਾਇਰ ਕੀਤੀ ਹੈ।
(For more news apart from US foreign policy Latest News, stay tuned to Rozana Spokesman)