
ਵਿਦੇਸ਼ਾਂ ਤੋਂ ਨਰਸਾਂ ਨੂੰ ਕੈਨੇਡਾ ਲਿਆਉਣ ਲਈ ਸਰਕਾਰ ਦੇਵੇਗੀ ਲਾਇਸੰਸ
ਹਰ ਸਾਲ ਤਕਰੀਬਨ 1500 ਨਰਸਾਂ ਨੂੰ 16 ਹਜ਼ਾਰ ਡਾਲਰ ਦੀ ਦਿਤੀ ਜਾਵੇਗੀ ਸਹਾਇਤਾ
ਵੈਨਕੂਵਰ : ਬ੍ਰਿਟਿਸ਼ ਕੋਲੰਬੀਆ ਸਰਕਾਰ ਨੇ ਆਪਣੇ ਖੇਤਰ ਵਿਚ ਨਰਸਾਂ ਦੀ ਘਾਟ ਦੇ ਸੰਕਟ ਨਾਲ ਨਜਿੱਠਣ ਲਈ ਅਹਿਮ ਫ਼ੈਸਲਾ ਲਿਆ ਹੈ ਜਿਸ ਤਹਿਤ ਹੁਣ ਹੋਰ ਦੇਸ਼ਾਂ ਤੋਂ ਨਰਸਾਂ ਨੂੰ ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਲਾਇਸੰਸ ਦਿਤਾ ਜਾਵੇਗਾ ਅਤੇ ਉਨ੍ਹਾਂ ਦੀ ਰਜਿਸਟਰੇਸ਼ਨ ਵੀ ਕੀਤੀ ਜਾਵੇਗੀ।
medical
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਐਡਰੀਅਨ ਡਿਕਸ ਨੇ ਕਿਹਾ ਕਿ ਵਿਦੇਸ਼ਾਂ ਵਿੱਚ ਸਿਖਲਾਈ ਪ੍ਰਾਪਤ ਨਰਸਾਂ ਨੂੰ ਅਕਸਰ ਰਜਿਸਟਰਡ ਹੋਣ ਲਈ ਅਤੇ ਲਾਇਸੈਂਸ ਪ੍ਰਾਪਤ ਕਰਨ ਲਈ ਸਾਲਾਂ ਦੀ ਉਡੀਕ ਕਰਨੀ ਪੈਂਦੀ ਹੈ ਜੋ ਕਿ ਇੱਕ ਬਹੁਤ ਹੀ ਗੁੰਝਲਦਾਰ, ਮਹਿੰਗੀ ਅਤੇ ਲੰਬੀ ਪ੍ਰਕਿਰਿਆ ਸੀ। ਪਰ ਹੁਣ ਸਰਕਾਰ ਪੜ੍ਹੀਆਂ ਲਿਖੀਆਂ ਨਰਸਾਂ ਦੀ ਰਜਿਸਟਰੇਸ਼ਨ ਕਰ ਕੇ ਉਹਨਾਂ ਨੂੰ ਲਾਇਸੰਸ ਦੇ ਨਾਲ ਨਾਲ ਵਿੱਤੀ ਸਹਾਇਤਾ ਵੀ ਦੇਵੇਗੀ।
Doctors
ਉਨ੍ਹਾਂ ਦੱਸਿਆ ਕਿ ਇਸ ਲਈ ਇਕ ਪ੍ਰਣਾਲੀ ਸਥਾਪਿਤ ਕੀਤੀ ਜਾ ਰਹੀ ਹੈ ਜਿਸ ਨਾਲ ਇਹ ਕੰਮ ਤੇਜ਼ ਰਫ਼ਤਾਰ ਨਾਲ ਹੋਵੇਗਾ। ਉਨ੍ਹਾਂ ਕਿਹਾ ਕਿ ਕੌਮਾਂਤਰੀ ਨਰਸਾਂ ਵਾਸਤੇ ਇਹ ਇੱਕ ਚੁਣੌਤੀ ਭਰਿਆ ਕੰਮ ਹੈ। ਇਹ ਮਹਿੰਗੀ ਤੇ ਲੰਬੀ ਪ੍ਰਕਿਰਿਆ ਹੈ ਅਤ ਇਸ ਵੇਲੇ ਸਾਨੂੰ ਅਜਿਹੇ ਲੋਕਾਂ ਦੀ ਲੋੜ ਹੈ ਜਿਹਨਾਂ ਕੋਲ ਇਹ ਮੁਹਾਰਤ ਹੋਵੇ।
ਸਿਹਤ ਮੰਤਰੀ ਨੇ ਕਿਹਾ ਕਿ ਯੋਗ ਨਰਸਾਂ ਲਈ ਅਰਜ਼ੀਆਂ ਦੇਣ ਅਤੇ ਅਸੈਸਮੈਂਟ ਪ੍ਰਕਿਰਿਆ ਸੁਖਾਲੀ ਬਣਾਉਣ ਦੇ ਨਾਲ ਨਾਲ ਅਸੀਂ ਹਰ ਸਾਲ ਤਕਰੀਬਨ 1500 ਨਰਸਾਂ ਨੂੰ 16 ਹਜ਼ਾਰ ਡਾਲਰ ਦੀ ਸਹਾਇਤਾ ਦੇਵਾਂਗੇ ਤਾਂ ਜੋ ਉਹ ਐਪਲੀਕੇਸ਼ਨ ਦੇਣ ਤੋਂ ਲੈ ਕੇ ਇੰਗਲਿਸ਼ ਟੈੱਸਟ ਪਾਸ ਕਰ ਸਕਣ ਅਤੇ ਵੱਧ ਸਿੱਖਿਆ ਪ੍ਰਾਪਤ ਕਰ ਸਕਣ।
medical education
ਦਿਹਾਤੀ ਇਲਾਕਿਆਂ ਵਿਚ ਰਹਿਣ ਵਾਲਿਆਂ ਨੂੰ ਸਫ਼ਰ ਦੀ ਕੀਮਤ ਵੀ ਅਦਾ ਕੀਤੀ ਜਾਵੇਗੀ ਤਾਂ ਜੋ ਉਹ ਅਸੈਸਮੈਂਟ ਲਈ ਵੈਨਕੂਵਰ ਇਲਾਕੇ ਵਿਚ ਆ ਸਕਣ। ਉਨ੍ਹਾਂ ਦੱਸਿਆ ਕਿ ਹੁਣ ਕੈਨੇਡਾ ਤੋਂ ਬਾਹਰ ਦੀਆਂ ਨਰਸਾਂ ਨੂੰ ਤਿੰਨ ਅਸੈਸਮੈਂਟ ਦੀ ਜਗ੍ਹਾ ਸਿਰਫ਼ ਇਕ ਦੀ ਪਰਖ ਦੇਣੀ ਪਵੇਗੀ।