ਟਰੰਪ ਦੀ ਡਲਬਯੂ.ਐਚ.ਓ. ਨੂੰ ਧਮਕੀ 30 ਦਿਨ ਦੇ ਅੰਦਰ ਨਾ ਕੀਤਾ ਠੋਸ ਸੁਧਾਰ ਤਾਂ ਰੋਕਾਂਗੇ ਫ਼ੰਡਿੰਗ
Published : May 20, 2020, 7:50 am IST
Updated : May 20, 2020, 7:50 am IST
SHARE ARTICLE
Photo
Photo

ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ ਉਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ।

ਵਾਸ਼ਿੰਗਟਨ : ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਣ ਕਾਰਨ ਅਮਰੀਕਾ ਲਗਾਤਾਰ ਵਿਸ਼ਵ ਸਿਹਤ ਸੰਗਠਨ ਉਤੇ ਨਿਸ਼ਾਨਾ ਵਿੰਨ੍ਹ ਰਿਹਾ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵਿਸ਼ਵ ਸਿਹਤ ਸੰਗਠਨ ਦੀ ਸਮਰੱਥਾ ਅਤੇ ਭਰੋਸੇਯੋਗਤਾ ੳ‘ਤੇ ਲਗਾਤਾਰ ਸਵਾਲ ਖੜ੍ਹੇ ਕਰ ਰਹੇ ਹਨ।

Us approves gileads remdesivir drug for coronavirus patients says trumpPhoto

ਕੁੱਝ ਦਿਨ ਪਹਿਲਾਂ ਹੀ ਟਰੰਪ ਨੇ ਵਿਸ਼ਵ ਸਿਹਤ ਸੰਗਠਨ ਨੂੰ ਅਮਰੀਕਾ ਵਲੋਂ ਦਿਤੀ ਜਾਣ ਵਾਲੀ ਫ਼ੰਡਿੰਗ ਨੂੰ ਰੋਕਣ ਦੀ ਗੱਲ ਕਹੀ ਸੀ ਪਰ ਹੁਣ ਉਨ੍ਹਾਂ ਨੇ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੇਡ੍ਰੋਸ ਗੇਬ੍ਰੀਸਸ ਨੂੰ ਇਕ ਚਿੱਠੀ ਲਿਖ ਕੇ ਸਾਫ਼ ਤੌਰ ਉਤੇ ਚਿਤਾਵਨੀ ਦਿਤੀ ਹੈ ਕਿ ਜੇਕਰ ਵਿਸ਼ਵ ਸਿਹਤ ਸੰਗਠਨ 30 ਦਿਨਾਂ ਦੇ ਅੰਦਰ ਕੋਈ ਠੋਸ ਸੁਧਾਰ ਨਹੀਂ ਕਰਦਾ ਹੈ ਤਾਂ ਉਹ ਅਮਰੀਕਾ ਵਲੋਂ ਉਨ੍ਹਾਂ ਨੂੰ ਦਿਤੀ ਜਾਣ ਵਾਲੀ ਫ਼ੰਡਿੰਗ ਨੂੰ ਹਮੇਸ਼ਾ ਦੇ ਲਈ ਰੋਕ ਦੇਣਗੇ।

Indias aggressive planning controls number of coronavirus cases says whoPhoto

ਫਿਲਹਾਲ ਅਮਰੀਕਾ ਨੇ ਫ਼ੰਡਿੰਗ ਨੂੰ ਅਸਥਾਈ ਰੂਪ ਨਾਲ ਫ੍ਰੀਜ਼ ਕੀਤਾ ਹੋਇਆ ਹੈ। ਟਰੰਪ ਨੇ ਕਿਹਾ ਕਿ ਜੇਕਰ 30 ਦਿਨਾਂ ਦੇ ਅੰਦਰ ਕੁਝ ਠੋਸ ਸੁਧਾਰ ਨਹੀਂ ਹੋਇਆ ਤਾਂ ਉਹ ਵਿਸ਼ਵ ਸਿਹਤ ਸੰਗਠਨ ਦੀ ਮੈਂਬਰਸ਼ਿਪ ’ਤੇ ਵੀ ਮੁੜ ਵਿਚਾਰ ਕਰ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਨੂੰ ਲਿਖੀ ਇਸ ਚਿੱਠੀ ਨੂੰ ਡੋਨਾਲਡ ਟਰੰਪ ਨੇ ਅਪਣੇ ਟਵਿੱਟਰ ਹੈਂਡਲ ਉਤੇ ਸ਼ੇਅਰ ਕੀਤਾ ਹੈ।

Corona VirusPhoto

ਪਿਛਲੇ ਮਹੀਨੇ ਟਰੰਪ ਨੇ ਕੋਵਿਡ-19 ਦੀ ਰੋਕਥਾਮ ਨੂੰ ਲੈਕੇ ਵਿਸ਼ਵ ਸਿਹਤ ਸੰਗਠਨ ਵਲੋਂ ਕੀਤੇ ਕੰਮ ਦੀ ਸਮੀਖਿਆ ਕਰਨ ਦੀ ਗੱਲ ਕਹੀ ਸੀ ਅਤੇ ਫ਼ੰਡਿੰਗ ਰੋਕ ਦਿਤੀ ਸੀ। ਟਰੰਪ ਦੀ ਇਸ ਕਾਰਵਾਈ ਦੇ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਕਿਹਾ ਸੀ ਕਿ ਅਸੀ ਹਾਲੇ ਵੀ ਇਸ ਮਹਾਂਮਾਰੀ ਦੇ ਗੰਭੀਰ ਸੰਕਟ ਨਾਲ ਲੜ ਰਹੇ ਹਾਂ।

Who on indian testing kits consignment being diverted to americaPhoto

ਲਿਹਾਜਾ ਫੰਡਿੰਗ ਰੋਕਣ ਦਾ ਇਹ ਸਹੀ ਸਮਾਂ ਨਹੀਂ। ਭਾਵੇਂਕਿ ਹਾਲੇ ਇਹ ਸਾਫ਼ ਨਹੀਂ ਹੈ ਕੀ ਟਰੰਪ ਵਿਸ਼ਵ ਸਿਹਤ ਸੰਗਠਨ ਦੀ ਫੰਡਿੰਗ ਰੋਕਣ ਲਈ ਕਾਂਗਰਸ ਦੀ ਸਹਿਮਤੀ ਹਾਸਲ ਕਰ ਸਕੇ ਹਨ ਜਾਂ ਨਹੀਂ। ਇੱਥੇ ਦੱਸ ਦਈਏ ਕਿ ਕਾਂਗਰਸ ਦੀ ਸਹਿਮਤੀ ਦੇ ਬਿਨਾਂ ਟਰੰਪ ਅਜਿਹਾ ਨਹੀਂ ਕਰ ਸਕਦੇ। ਗੌਰਤਲਬ ਹੈ ਕਿ ਅਮਰੀਕਾ ਵਿਚ ਬੀਤੇ 24 ਘੰਟਿਆਂ ਦੌਰਾਨ 759 ਲੋਕਾਂ ਦੀ ਮੌਤ ਹੋਈ ਹੈ। ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 91 ਹਜ਼ਾਰ ਦੇ ਪਾਰ ਪਹੁੰਚ ਗਿਆ ਹੈ। ਇਸ ਦੇ ਇਲਾਵਾ ਪੀੜਤਾਂ ਦੀ ਗਿਣਤੀ 1,550,294 ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement