ਟਰੰਪ ਬੋਲੇ-ਰੋਜ਼ ਖਾਂਦਾ ਹਾਂ ਮਲੇਰੀਆ ਦੀ ਦਵਾ, ਚਾਹੇ ਦੁਨੀਆ ਕੁਝ ਵੀ ਕਹੇ
Published : May 19, 2020, 3:27 pm IST
Updated : May 19, 2020, 3:27 pm IST
SHARE ARTICLE
Photo
Photo

ਦੁਨੀਆ ਕਿੰਨਾ ਵੀ ਕਹਿ ਲਵੇ ਕਿ ਮਲੇਰੀਆ ਦੀ ਦਵਾ ਹਾਈਡ੍ਰੋਕਸੀਕਲੋਰੋਕਿਨ ਕੋਰੋਨਾ ਵਾਇਰਸ ਦੇ ਇਲਾਜ ਵਿਚ ਕੰਮ ਨਹੀਂ ਆਉਂਦੀ।

ਵਾਸ਼ਿੰਗਟਨ:  ਦੁਨੀਆ ਕਿੰਨਾ ਵੀ ਕਹਿ ਲਵੇ ਕਿ ਮਲੇਰੀਆ ਦੀ ਦਵਾ ਹਾਈਡ੍ਰੋਕਸੀਕਲੋਰੋਕਿਨ ਕੋਰੋਨਾ ਵਾਇਰਸ ਦੇ ਇਲਾਜ ਵਿਚ ਕੰਮ ਨਹੀਂ ਆਉਂਦੀ। ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਇਸ ਨਾਲ ਕੋਈ ਫਰਕ ਨਹੀਂ ਪੈਂਦਾ। ਅਮਰੀਕੀ ਰਾਸ਼ਟਰਪਤੀ ਪਿਛਲੇ 10 ਦਿਨਾਂ ਤੋਂ ਹਾਈਡ੍ਰੋਕਸੀਕਲੋਰੋਕਿਨ ਦੀ ਟੈਬਲੇਟ ਹਰ ਦਿਨ ਲੈ ਰਹੇ ਹਨ।

PhotoPhoto

ਜਦਕਿ ਅਮਰੀਕਾ ਦੀ ਹੀ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਨੇ ਇਸ ਦਵਾ ਨੂੰ ਸੁਰੱਖਿਅਤ ਨਹੀਂ ਦੱਸਿਆ ਸੀ। ਟਰੰਪ ਨੇ ਦੱਸਿਆ ਕਿ ਉਹਨਾਂ ਨੇ ਇਸ ਦਵਾ ਲਈ ਵ੍ਹਾਈਟ ਹਾਊਸ ਦੇ ਡਾਕਟਰ ਸਾਨ ਕੋਨਲੀ ਤੋਂ ਸਲਾਹ ਲਈ ਸੀ। ਪਹਿਲਾਂ ਤਾਂ ਡਾਕਟਰ ਨੇ ਮਨਾਂ ਕਰ ਦਿੱਤਾ ਕਿਉਂਕਿ ਟਰੰਪ ਕੋਰੋਨਾ ਪਾਜ਼ੀਟਿਵ ਨਹੀਂ ਹੈ ਪਰ ਟਰੰਪ ਦੇ ਦੁਬਾਰਾ ਪੁੱਛਣ 'ਤੇ ਉਹਨਾਂ ਨੇ ਇਸ ਨੂੰ ਲੈਣ ਦੀ ਇਜਾਜ਼ਤ ਦੇ ਦਿੱਤੀ। 

Trump abruptly ends press conference after contentious exchange with reportersPhoto

ਟਰੰਪ ਨੇ ਇਸ ਦਵਾਈ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਸੀ ,ਇੱਥੋਂ ਤੱਕ ਕਿ ਭਾਰਤ ਕੋਲੋਂ ਵੀ ਇਸ ਦੀ ਵੱਡੀ ਖੇਪ ਮੰਗਵਾਈ ਸੀ। ਭਾਰਤ ਹਾਈਡ੍ਰੋਕਸੀਕਲੋਰੋਕਿਨ ਦਵਾ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਹੈ। ਟਰੰਪ ਨੇ ਇਸ ਦੇ ਨਾਲ ਹੀ ਕਿਹਾ ਕਿ ਉਹਨਾਂ ਦਾ ਕੋਰੋਨਾ ਵਾਇਰਸ ਟੈਸਟ ਨੇਗੈਟਿਵ ਨਹੀਂ ਆਇਆ ਹੈ, ਉਹਨਾਂ ਵਿਚ ਇਸ ਦਾ ਕੋਈ ਲ਼ੱਛਣ ਨਹੀਂ ਹੈ।

Pm narendra modi thanked donald trumpPhoto

ਟਰੰਪ ਨੇ ਕਿਹਾ ਕਿ ਸਾਡੇ ਕੋਰੋਨਾ ਯੋਧੇ ਵੀ ਇਸ ਦਵਾ ਨੂੰ ਖਾਂਦੇ ਹਨ।  ਟਰੰਪ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਜਦੋਂ ਅਮਰੀਕਾ ਵਿਚ ਮਰਨ ਵਾਲਿਆਂ ਦਾ ਅੰਕੜਾ 90 ਹਜ਼ਾਰ ਤੋਂ ਪਾਰ ਚਲਾ ਗਿਆ ਹੈ।  ਅਮਰੀਕੀ ਅਖ਼ਬਾਰ ਨਿਊਯਾਰਕ ਟਾਈਮਜ਼ ਵਿਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਟਰੰਪ ਕਿਉਂ ਮਲੇਰੀਆ ਦੀ ਦਵਾਈ ਪਿੱਛੇ ਪਏ ਹਨ।

COVID-19 in india Photo

ਮੀਡੀਆ ਸੰਸਥਾ ਨੇ ਦੱਸਿਆ ਕਿ ਟਰੰਪ ਦਾ ਇਸ ਵਿਚ ਨਿੱਜੀ ਫਾਇਦਾ ਹੈ। ਰਿਪੋਰਟ ਅਨੁਸਾਰ ਜੇਕਰ ਹਾਈਡ੍ਰੋਕਸੀਕਲੋਰੋਕਿਨ ਨੂੰ ਦੁਨੀਆ ਭਰ ਵਿਚ ਕੋਰੋਨਾ ਦੇ ਇਲਾਜ ਲਈ ਇਜਾਜ਼ਤ ਮਿਲਦੀ ਹੈ ਤਾਂ ਉਸ ਨਾਲ ਇਹ ਦਵਾ ਬਣਾਉਣ ਵਾਲੀਆਂ ਕੰਪਨੀਆਂ ਨੂੰ ਬਹੁਤ ਫਾਇਦਾ ਹੋਵੇਗਾ। ਅਜਿਹੀ ਹੀ ਇਕ ਕੰਪਨੀ ਵਿਚ ਟਰੰਪ ਦਾ ਸ਼ੇਅਰ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement