
ਹੈਰੀ ਅਤੇ ਮੇਗਨ ਨੇ ਇਹ ਐਲਾਨ ਆਪਣੀ ਵੈਬਸਾਈਟ Archewell 'ਤੇ ਕੀਤਾ ਹੈ।
ਵਾਸ਼ਿੰਗਟਨ :ਪ੍ਰਿੰਸ ਹੈਰੀ ਅਤੇ ਮੇਗਨ ਮਰਕੇਲ ਦੀ ਕੱਲ੍ਹ ਯਾਨੀ 19 ਮਈ ਨੂੰ ਵਿਆਹ ਦੀ ਤੀਜੀ ਵਰ੍ਹੇਗੰਢ ਸੀ ਅਤੇ ਇਸ ਖ਼ਾਸ ਮੌਕੇ 'ਤੇ ਉਹਨਾਂ ਨੇ ਇਕ ਵੱਡਾ ਐਲਾਨ ਕੀਤਾ ਹੈ। ਉਹਨਾਂ ਨੇ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਨਾਲ ਲੜ ਰਹੇ ਭਾਰਤ ਲਈ ਰਾਹਤ ਕੇਂਦਰ ਬਣਾਉਣ ਦੀ ਯੋਜਨਾ ਬਣਾਈ ਹੈ। ਇਹ ਕੇਂਦਰ ਮੁੰਬਈ ਵਿਚ ਬਣਾਉਣ ਦੀ ਯੋਜਨਾ ਬਣਾਈ ਗਈ ਹੈ ਉਸੇ ਤਰਜ 'ਤੇ ਡੋਮਿਨਿਕਾ ਵਿਚ ਆਰਚਵੇਲ ਫਾਊਂਡੇਸ਼ਨ ਦੀ ਇਮਾਰਤ ਬਣਾਈ ਜਾ ਚੁੱਕੀ ਹੈ। ਇਸ ਕੇਂਦਰ ਵਿਚ ਸਥਾਨਕ ਲੋਕਾਂ ਨੂੰ ਕੋਰੋਨਾ ਵੈਕਸੀਨ ਵੀ ਲਗਾਈ ਜਾਵੇਗੀ।
Corona
ਖਾਣਾ ਅਤੇ ਮੈਡੀਕਲ ਕੇਅਰ ਵੀ ਦਿੱਤੀ ਜਾਵੇਗੀ। ਹੈਰੀ ਅਤੇ ਮੇਗਨ ਨੇ ਇਹ ਐਲਾਨ ਆਪਣੀ ਵੈਬਸਾਈਟ Archewell 'ਤੇ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਇਸ ਕਦਮ ਨਾਲ ਲੋੜਵੰਦਾਂ ਨੂੰ ਰਾਹਤ ਵੀ ਮਿਲੇਗੀ ਅਤੇ ਤਾਕਤ ਵੀ। ਦੋਹਾਂ ਨੇ ਪਹਿਲਾਂ ਵੀ ਇਸ ਗੱਲ ਦੀ ਮੰਗ ਕੀਤੀ ਹੈ ਕਿ ਦੁਨੀਆ ਭਰ ਵਿਚ ਕੋਵਿਡ ਵੈਕਸੀਨ ਦੀ ਸਮਾਨ ਵੰਡ ਹੋਣੀ ਚਾਹੀਦੀ ਹੈ। ਉਹਨਾਂ ਨੇ ਜੋਅ ਬਾਈਡੇਨ ਦੀ ਉਸ ਅਪੀਲ ਦਾ ਸਵਾਗਤ ਕੀਤਾ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਫਾਰਮਾ ਕੰਪਨੀਆਂ ਗਰੀਬ ਦੇਸ਼ਾਂ ਵਿਚ ਵੈਕਸੀਨ ਪੇਟੈਂਟ ਨੂੰ ਹਟਾਉਣ।
Prince Harry and Megan
ਹੈਰੀ ਅਤੇ ਮੇਗਨ ਨੇ ਕਿਹਾ ਹੈ ਕਿ ਭਾਰਤ ਵਿਚ ਮਾਮਲੇ ਵੱਧਦੇ ਜਾ ਰਹੇ ਹਨ। ਲੱਖਾਂ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਇਨਫੈਕਟਿਡ ਹਨ। ਇਹ ਵੀ ਚਿੰਤਾ ਹੈ ਕਿ ਹਾਲਾਤ ਜੋ ਦਿਸ ਰਹੇ ਹਨ ਉਸ ਨਾਲੋਂ ਵੀ ਜ਼ਿਆਦਾ ਖਰਾਬ ਹੈ। ਉਹਨਾਂ ਨੇ ਦੱਸਿਆ ਕਿ ਆਰਚਵੇਲ ਫਾਊਂਡੇਸ਼ਨ ਅਤੇ ਵਰਲਡ ਸੈਂਟਰਲ ਕਿਚਨ ਮੁੰਬਈ ਵਿਚ ਇਹ ਰਾਹਤ ਕੇਂਦਰ ਸਥਾਪਿਤ ਕੀਤਾ ਜਾਵੇਗਾ। ਇੱਥੇ ਹੀ Myna Mahila ਨਾਮ ਦਾਭਾਰਤੀ ਸੰਗਠਨ ਵੀ ਹੈ ਜਿਸ ਨੂੰ ਮੇਗਨ ਅਤੇ ਹੈਰੀ ਨੇ ਸਮਰਥਨ ਕੀਤਾ।