ਕਿਸ਼ਤੀ ਡੁੱਬਣ ਕਾਰਨ ਪੰਜ ਸ਼ਰਨਾਰਥੀਆਂ ਦੀ ਮੌਤ
Published : Jun 20, 2018, 2:20 am IST
Updated : Jun 20, 2018, 2:20 am IST
SHARE ARTICLE
Boat Sinking
Boat Sinking

ਲੀਬੀਆ ਦੇ ਸਮੁੰਦਰੀ ਕੰਢੇ ਨੇੜੇ ਸ਼ਰਨਾਰਥੀਆਂ ਦੀ ਇਕ ਕਿਸ਼ਤੀ ਡੁੱਬਣ ਕਾਰਨ 5 ਲੋਕਾਂ ਦੀ ਮੌਤ.........

ਤ੍ਰਿਪੋਲੀ : ਲੀਬੀਆ ਦੇ ਸਮੁੰਦਰੀ ਕੰਢੇ ਨੇੜੇ ਸ਼ਰਨਾਰਥੀਆਂ ਦੀ ਇਕ ਕਿਸ਼ਤੀ ਡੁੱਬਣ ਕਾਰਨ 5 ਲੋਕਾਂ ਦੀ ਮੌਤ ਹੋ ਗਈ, ਜਦਕਿ ਦੇਸ਼ ਦੀ ਸਮੁੰਦਰੀ ਫ਼ੌਜ ਨੇ 100 ਤੋਂ ਵੱਧ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ। ਜਲ ਸੈਨਾ ਦੇ ਅਧਿਕਾਰੀ ਰਾਮੀ ਗੋਮਿਦ ਨੇ ਦਸਿਆ ਕਿ ਲੀਬੀਆ ਦੇ ਬਚਾਅ ਕਰਮਚਾਰੀਆਂ ਨੂੰ ਡੁੱਬ ਰਹੀ ਕਿਸ਼ਤੀ ਤਕ ਪਹੁੰਚਣ 'ਚ ਤਿੰਨ ਘੰਟੇ ਦਾ ਸਮਾਂ ਲੱਗਾ। ਉਨ੍ਹਾਂ ਕਿਹਾ, ''ਸੁਰੱਖਿਅਤ ਬਚਾਏ ਗਏ ਲੋਕਾਂ 'ਚੋਂ ਇਕ ਨੇ ਦਸਿਆ ਕਿ ਹਾਦਸੇ ਦੌਰਾਨ ਉਹ ਲੋਕ ਇਕ ਇਤਾਵਲੀ ਜਹਾਜ਼ ਕੋਲ ਪਹੁੰਚੇ ਸਨ, ਪਰ ਉਸ ਨੇ ਸ਼ਰਨਾਰਥੀਆਂ ਨੂੰ ਬਚਾਉਣ ਤੋਂ ਇਨਕਾਰ ਕਰ ਦਿਤਾ।''

ਡੁੱਬ ਰਹੀ ਕਿਸ਼ਤੀ ਤੋਂ ਲੀਬੀਆਈ ਬਚਾਅ ਜਹਾਜ਼ ਵਿਚ ਚੜ੍ਹਨ ਦੌਰਾਨ ਸ਼ਰਨਾਰਥੀਆਂ 'ਚ ਹਫੜਾ-ਦਫੜੀ ਮਚ ਗਈ। ਇਸ ਦੌਰਾਨ ਤਿੰਨ ਔਰਤਾਂ ਅਤੇ ਦੋ ਬੱਚੇ ਸਮੁੰਦਰ ਵਿਚ ਡਿੱਗ ਗਏ, ਜਿਨ੍ਹਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਸਾਰੀਆਂ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ।  ਅਧਿਕਾਰੀ ਨੇ ਹਾਲਾਂਕਿ ਮਰਨ ਵਾਲਿਆਂ ਦੀ ਪਛਾਣ ਨਹੀਂ ਦੱਸੀ। ਉਨ੍ਹਾਂ ਕਿਹਾ ਕਿ ਔਰਤਾਂ ਅਤੇ ਬੱਚਿਆਂ ਸਮੇਤ ਕੁੱਲ 117 ਲੋਕਾਂ ਨੂੰ ਸੁਰੱਖਿਅਤ ਬਚਾਇਆ ਗਿਆ ਹੈ। ਸੁਰੱਖਿਅਤ ਬਚਾਏ ਗਏ ਸਾਰੇ ਲੋਕਾਂ ਨੂੰ ਲੀਬੀਆ ਦੀ ਰਾਜਧਾਨੀ ਤ੍ਰਿਪੋਲੀ ਲਿਜਾਇਆ ਜਾ ਰਿਹਾ ਹੈ। (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM

Dog Lover ਨੇ ਖੋਲ੍ਹੇ ਰਾਜ, ਕੁੱਤੇ ਪਾਲਣ ਤੋਂ ਪਹਿਲਾਂ ਜਾਣ ਲਵੋ ਇਹ ਗੱਲਾਂ

17 Mar 2026 3:13 PM

3 Vehicles Collide: Tractor ਦੇ ਹੋਏ 2 ਹਿੱਸੇ, ਕਿਸ ਦੀ ਗਲਤੀ?

17 Mar 2026 3:11 PM
Advertisement