ਮਨੀਪੁਰ ਹਿੰਸਾ : ਪਿਛਲੇ 45 ਦਿਨਾਂ ਤੋਂ ਵਿਗੜੇ ਹਾਲਾਤ, ਲੱਗਿਆ ਕਰਫਿਊ, ਮਨੀਪੁਰ ਛੱਡਣ ਲਈ ਮਜਬੂਰ ਹੋਏ ਪੰਜਾਬੀ
Published : Jun 20, 2023, 10:40 am IST
Updated : Jun 20, 2023, 10:40 am IST
SHARE ARTICLE
photo
photo

ਇੰਫਾਲ ’ਚ ਰਹਿਣ ਵਾਲੇ ਪੰਜਾਬੀਆਂ ਨੇ ਗੁਹਾਟੀ ’ਚ ਲਿਆ ਆਸਰਾ

 

 
ਮਨੀਪੁਰ : ਮਨੀਪੁਰ ’ਚ ਲਗਾਤਾਰ ਹਾਲਾਤ ਵਿਗੜੇ ਜਾ ਰਹੇ ਹਨ ਜਿਸ ਕਾਰਨ ਇੱਥੇ ਲਗਾਤਾਰ ਕਰਫਿਊ ਲਗਾਇਆ ਜਾ ਰਿਹਾ ਹੈ। ਹਾਲਾਤ ਖ਼ਰਾਬ ਹੋਣ ਕਾਰਨ ਮਨੀਪੁਰ 'ਚ ਰਹਿੰਦੇ ਪੰਜਾਬੀਆਂ ਨੂੰ ਗੁਹਾਟੀ 'ਚ ਸ਼ਰਨ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਪਿਛਲੇ 45 ਦਿਨਾਂ ਤੋਂ ਮਨੀਪੁਰ ’ਚ ਮਾਹੌਲ ਖ਼ਰਾਬ ਹੈ । ਪੰਜਾਬੀਆਂ ਨੂੰ ਸੁਰੱਖਿਅਤ ਥਾਵਾਂ ਤੇ ਜਾਣਾ ਪਿਆ ਹੈ। ਭਾਵੇਂ ਇਹਨਾਂ ਪੰਜਾਬੀਆਂ ਦੇ ਮਨੀਪੁਰ ਚ ਚੰਗੇ ਕਾਰੋਬਾਰ ਹਨ ਪਰ ਮਾਹੌਲ ਖ਼ਰਾਬ ਹੋਣ ਕਾਰਨ ਉਹਨਾਂ ਨੇ ਸੁਰੱਖਿਅਤ ਥਾਵਾਂ ’ਤੇ ਪਹੁੰਚਣਾ ਹੀ ਬਿਹਤਰ ਸਮਝਿਆ। 

ਮਨੀਪੁਰ ’ਚ ਪੰਜਾਬੀਆਂ ਦੇ ਚੰਗਾ ਕਾਰੋਬਾਰ ਹਨ। ਟਾਟਾ ਕੰਪਨੀ ਦੇ ਸ਼ੋਅ ਰੂਮ ਦੇ ਮਾਲਕ ਅਮਰਦੀਪ ਸਿੰਘ ਨੇ ਦਸਿਆ ਕਿ ਉਸ ਦਾ ਮਨੀਪੁਰ ਦੇ ਇੰਫਾਲ ਸ਼ਹਿਰ ’ਚ ਟਾਟਾ ਟਰਾਂਸਪੋਰਟ ਦਾ ਸ਼ੋਅ ਰੂਮ ਹੈ। ਵੈਸੇ ਤਾਰਂ ਅਕਸਰ ਵੱਖ-ਵੱਖ ਕਬੀਲਿਆਂ ਵਿਚਕਾਰ ਇੱਥੇ ਲੜਾਈ ਹੁੰਦੀ ਰਹਿੰਦੀ ਹੈ ਪਰ ਇਸ ਵਾਰ ਦੋ ਭਾਈਚਾਰਿਆ ਦਰਮਿਆਨ ਪੈਦਾ ਹੋਈ ਗ਼ਲਤਫਹਿਮੀ ਕਾਰਨ ਦੰਗੇ ਵਧ ਗਏ ਹਨ ਅਤੇ ਅੱਗਜ਼ਨੀ ਦੀਆਂ ਘਗਟਨਾਵਾਂ ਤੋਂ ਇਲਾਵਾ ਇਕ ਦੂਜੇ ਦੇ ਕਤਲ ਵੀ ਕਰ ਰਹੇ ਹਨ। ਭਾਵੇਂ ਉਹਨਾਂ ਦੀ ਪੰਜਾਬੀਆਂ ਨਾਲ ਕੋਈ ਲੜਾਈ ਨਹੀਂ ਹੈ ਪਰ ਸਾਵਧਾਨੀ ਵਜੋਂ ਲਗਭਗ ਸਾਰੇ ਪੰਜਾਬੀ ਮਨੀਪੁਰ ਛੱਡ ਕੇ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ।

ਉਹ ਗੁਹਾਟੀ ਵਿਚ ਆਪਣੇ ਰਿਸ਼ਤੇਦਾਰਾਂ ਦੇ ਘਰ ਆਪਣੇ ਪਰਿਵਾਰਾਂ ਕੋਲ ਚਲੇ ਗਏ ਹਨ ਅਤੇ ਕਈ ਆਪਣੇ ਜਾਣਕਾਰਾਂ ਕੋਲ ਰਹਿਣ ਲਈ ਮਜਬੂਰ ਹਨ। ਉਹਨਾਂ ਨੂੰ ਉਮੀਦ ਸੀ ਕਿ ਦੰਗੇ ਕੁੱਝ ਦਿਨਾਂ ਬਾਅਦ ਰੁਕ ਜਾਣਗੇ ਪਰ ਇਹ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਅੱਜ 45 ਦਿਨ ਹੋ ਗਏ ਹਨ ਪਰ ਦੰਗੇ ਰੁਕਣ ਦਾ ਨਾਂ ਨਹੀਂ ਲੈ ਰਹੇ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement