
ਲੋਕਤਾਂਤਰਿਕ ਕਾਂਗਰਸ ਦੇ ਚਾਰ ਆਗੂਆਂ ਤੇ ਹਮਲਾ ਹੋਣ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਤਿੱਖੀ ਨੋਕ ਝੋਕ ਝੱਲਣੀ ਪੈ ਰਹੀ ਹੈ
ਵਸ਼ਿੰਗਟਨ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਨੇ ਡੋਨਾਲਡ ਟਰੰਪ ਤੇ ਨਿਸ਼ਾਨਾ ਸਾਧਿਆ। ਉਹਨਾਂ ਨੇ ਕਿਹਾ ਕਿ ਅਮਰੀਕਾ ਸਾਡੇ ਸਾਰਿਆ ਦਾ ਹੈ। ਸਾਡੇ ਦੇਸ਼ ਨੂੰ ਸਭ ਤੋਂ ਵੱਧ ਮਹਾਨ ਇੱਥੋਂ ਦੀ ਵਿਵਧਤਾ ਹੀ ਬਣਾਉਂਦੀ ਹੈ। ਅਸੀਂ ਚਾਹੇ ਇੱਥੇ ਪੈਦਾ ਹੋਏ ਹਾਂ ਜਾਂ ਫਿਰ ਨਹੀਂ ਜਾਂ ਫਿਰ ਸਿਰਫ਼ ਇੱਥੇ ਰਹਿ ਹੀ ਰਹੇ ਹਾਂ ਇਹ ਜਗ੍ਹਾਂ ਸਾਰਿਆਂ ਦੀ ਹੈ। ਉਹਨਾਂ ਨੇ ਕਿਹਾ ਕਿ ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਅਮਰੀਕਾ ਸਿਰਫ਼ ਤੁਹਾਡਾ ਜਾਂ ਸਾਡਾ ਨਹੀਂ ਬਲਕਿ ਸਾਰਿਆਂ ਦਾ ਹੈ।
Michelle Obama And Donald Trump
ਦੱਸ ਦਈਏ ਕਿ ਲੋਕਤਾਂਤਰਿਕ ਕਾਂਗਰਸ ਦੇ ਚਾਰ ਆਗੂਆਂ ਤੇ ਹਮਲਾ ਹੋਣ ਨੂੰ ਲੈ ਕੇ ਡੋਨਾਲਡ ਟਰੰਪ ਨੂੰ ਤਿੱਖੀ ਨੋਕ ਝੋਕ ਝੱਲਣੀ ਪੈ ਰਹੀ ਹੈ। ਟਰੰਪ ਨੇ ਚਾਰੇ ਆਗੂਆਂ ਨੂੰ ਲੈ ਕੇ ਕਿਹਾ ਸੀ ਕਿ ਜੇ ਉਹ ਅਮਰੀਕਾ ਵਿਚ ਖੁਸ਼ ਨਹੀਂ ਹਨ ਤਾਂ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਇਹ ਕੋਈ ਪਹਿਲਾ ਮੌਕਾ ਨਹੀਂ ਹੈ ਜਦੋਂ ਮਿਸ਼ੇਲ ਓਬਾਮਾ ਡੋਨਾਲਡ ਟਰੰਪ ਦੇ ਖ਼ਿਲਾਫ਼ ਬੋਲੀ ਹੋਵੇ। ਇਸ ਤੋਂ ਪਹਿਲਾਂ ਵੀ ਅਮਰੀਕਾ ਦੀ ਪਹਿਲੀ ਮਹਿਲਾ ਰਹਿੰਦੇ ਹੋਏ ਮਿਸ਼ੇਲ ਓਬਾਮਾ ਨੇ ਉਸ ਸਮੇਂ ਰਾਸ਼ਟਰਪਤੀ ਪਦ ਦੇ ਰੀਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਤੇ ਹਮਲਾ ਕਰਦੇ ਹੋਏ ਕਿਹਾ ਕਿ ਮਹਾਨ ਲੋਕ ਮਹਿਲਾਵਾਂ ਦਾ ਅਪਮਾਨ ਨਹੀਂ ਕਰਦੇ।
Hillary Clinton
ਉਹਨਾਂ ਨੇ ਅਮਰੀਕੀਆਂ ਨੂੰ ਅਪੀਲ ਵੀ ਕੀਤੀ ਸੀ ਕਿ ਕਿਸੇ ਵੀ ਆਦਮੀ ਦੇ ਇਸ ਤਰ੍ਹਾਂ ਦੇ ਵਤੀਰੇ ਨੂੰ ਸਹਿਣ ਨਾ ਕਰਨ। ਫੀਨਿਕਸ, ਏਰਿਜੋਨਾ ਵਿਚ ਰਾਸ਼ਟਰਪਤੀ ਦੇ ਪਦ ਦੀ ਜਮਹੂਰੀ ਉਮੀਦਵਾਰ ਹਿਲੇਰੀ ਕਿਲੰਟਨ ਦੇ ਸਮਰਥਨ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਮਿਸ਼ੇਲ ਨੇ ਹਿਲੇਰੀ ਦੇ ਅਮਰੀਕੀ ਵਿਜਨ ਨੂੰ ਟਰੰਪ ਤੋਂ ਭਿੰਨ ਕਰਾਰ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਸਾਰੇ ਪਿਛੋਕੜ ਅਤੇ ਵਰਗਾਂ ਦੇ ਲੋਕ ਇਸ ਗੱਲ ਨਾਲ ਸਹਿਮਤ ਹਨ ਕਿ ਮਹਾਨ ਲੋਕ ਕਦੇ ਵੀ ਔਰਤਾਂ ਦਾ ਦੁਰਵਿਵਹਾਰ ਨਹੀਂ ਕਰਦੇ।
Donald Trump
ਹਿਲੇਰੀ ਦੇ ਪੱਖ ਵਿਚ ਪ੍ਰਚਾਰ ਕਰਦੇ ਹੋਏ 52 ਸਾਲ ਦੀ ਮਿਸ਼ੇਲ ਨੇ ਰੈਲੀ ਵਿਚ ਟਰੰਪ ਦੇ ਖਿਲਾਫ਼ ਆਪਣਾ ਪੱਖ ਮਜ਼ਬੂਤੀ ਨਾਲ ਰੱਖਿਆ । ਹਿਲੇਰੀ ਨੂੰ ਦੋਸਤ ਕਰਾਰ ਦਿੰਦੇ ਹੋਏ ਮਿਸ਼ੇਲ ਨੇ ਕਿਹਾ ਕਿ ਦੇਸ਼ ਦੇ ਬਾਰੇ ਵਿਚ ਸਾਬਕਾ ਵਿਦੇਸ਼ ਮੰਤਰੀ ਦਾ ਇਕ ਵੱਖਰਾ ਨਜ਼ਰੀਆ ਹੈ ਜਿਸ ਵਿਚ ਦੇਸ਼ ਨੂੰ ਅੱਗੇ ਵਧਾਉਣ ਲਈ ਸਭ ਕੁੱਝ ਹੈ। ਮਿਸ਼ੇਲ ਨੇ ਕਿਹਾ ਕਿ ਹਿਲੇਰੀ ਦੀ ਮਾਂ ਇਕ ਅਨਾਥ ਸੀ। ਉਹਨਾਂ ਦੇ ਮਾਤਾ-ਪਿਤਾ ਨੇ ਉਸ ਨੂੰ ਛੱਡ ਦਿੱਤਾ ਸੀ ਹਿਲੇਰੀ ਦੇ ਪਿਤਾ ਕਿਤਾਬਾਂ ਦੇ ਅਧਿਐਨ ਵਿਚ ਲੱਗੇ ਰਹਿੰਦੇ ਸਨ ਅਤੇ ਆਪਣੇ ਪਰਵਾਰ ਦੀ ਭਲਾਈ ਲਈ ਸਖ਼ਤ ਮਿਹਨਤ ਕਰਦੇ ਸਨ।