ਰਿਪਬਲਿਕਨ ਲੋਕਾਂ ਨੂੰ ਇਕ ਦੂਜੇ ਵਿਰੁਧ ਖੜਾ ਕਰ ਦਿੰਦੇ ਹਨ : ਓਬਾਮਾ 
Published : Oct 23, 2018, 4:55 pm IST
Updated : Oct 23, 2018, 4:55 pm IST
SHARE ARTICLE
Barack Obama
Barack Obama

ਵ੍ਹਾਈਟ ਹਾਊਸ ਛੱਡਣ ਦੇ ਦੋ ਸਾਲ ਬਾਅਦ ਲੋਕਤੰਤਰੀ ਪਾਰਟੀ ਦੇ ਲਈ ਸੱਭ ਤੋਂ ਵੱਧ ਸਮਰਥਕ ਇਕੱਠੇ ਕਰਨ ਦਾ ਕੰਮ ਬਰਾਕ ਓਬਾਮਾ ਹੀ ਕਰ ਰਹੇ ਹਨ।

ਵਾਸ਼ਿੰਗਟਨ, ( ਭਾਸ਼ਾ ) : ਲੋਕਤੰਤਰੀ ਪਾਰਟੀ ਦੇ ਉਮੀਦਵਾਰਾਂ ਲਈ ਪ੍ਰਚਾਰ ਕਰ ਰਹੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਸੱਤਾਧਾਰੀ ਰਿਪਬਲਿਕਨਸ ਤੇ ਲੋਕਾਂ ਨੂੰ ਇਕ ਦੂਜੇ ਵਿਰੁਧ ਖੜ੍ਹਾ ਕਰਨ ਅਤੇ ਦੇਸ਼ ਦੀਆਂ ਅਸਲ ਚੁਣੌਤੀਆਂ ਦਾ ਨਿਪਟਾਰਾ ਨਾ ਕਰਨ ਦਾ ਦੋਸ਼ ਲਗਾਇਆ। ਵ੍ਹਾਈਟ ਹਾਊਸ ਛੱਡਣ ਦੇ ਦੋ ਸਾਲ ਬਾਅਦ ਲੋਕਤੰਤਰੀ ਪਾਰਟੀ ਦੇ ਲਈ ਸੱਭ ਤੋਂ ਵੱਧ ਸਮਰਥਕ ਇਕੱਠੇ ਕਰਨ ਦਾ ਕੰਮ ਬਰਾਕ ਓਬਾਮਾ ਹੀ ਕਰ ਰਹੇ ਹਨ। 6 ਨਵੰਬਰ ਨੂੰ ਹੋਣ ਵਾਲੀਆਂ ਮਿਡਟਰਮ ਚੋਣਾਂ ਵਿਚ ਲੋਕਤੰਤਰੀ ਪਾਰਟੀ ਨੂੰ ਵਾਧਾ ਮਿਲਣ ਦੀ ਆਸ ਹੈ।

USAUSA

ਨੇਵਾਡਾ ਵਿਚ ਲੋਕਤੰਤਰੀ ਪਾਰਟੀ ਦੀ ਚੋਣ ਪ੍ਰਚਾਰ ਰੈਲੀ ਵਿਚ ਓਬਾਮਾ ਨੇ ਕਿਹਾ ਕਿ ਸੱਤਾ ਤੇ ਕਾਬਜ਼ ਰਿਪਬਲਿਕਨਸ ਤੁਹਾਨੂੰ ਮਤਲਬੀ ਬਣਾਉਣਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਤੁਸੀਂ ਵੋਟ ਨਾ ਕਰੋ। ਮੋਜੂਦਾ ਚੁਣੌਤੀਆਂ ਦਾ ਨਿਪਟਾਰਾ ਕਰਨ ਦੀ ਬਜਾਏ ਉਹ ਨਸਲੀ, ਜਾਤੀ ਅਤੇ ਧਾਰਮਿਕ ਪੱਖਪਾਤ ਨਾਲ ਜੁੜੇ ਦੇਸ਼ ਦੇ ਇਤਿਹਾਸ ਦੇ ਕੁਝ ਹਿੱਸਿਆਂ ਨੂੰ ਬਰਬਾਦ ਕਰਨਾ ਚਾਹੁੰਦੇ ਹਨ। ਸਾਬਕਾ ਰਾਸ਼ਟਰਪਤੀ ਨੇ ਦੋਸ਼ ਲਗਾਇਆ ਕਿ ਰਿਪਬਲਿਕਨਸ ਲੋਕਾਂ ਨੂੰ ਗੁੱਸੇ ਵਾਲਾ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਲੋਕਤੰਤਰੀ ਪਾਰਟੀ ਦੇ ਨੇਤਾ ਨੇ ਕਿਹਾ

RepublicansRepublican

ਕਿ ਉਹ ਵੰਡ ਦੀ ਅਪੀਲ ਕਰਦੇ ਹਨ ਫਿਰ ਉਹ ਡਰਾਉਣਾ ਚਾਹੁੰਦੇ ਹਨ ਅਤੇ ਫਿਰ ਇਕ ਸਮੂਹ ਨੂੰ ਦੂਜੇ ਵੁਰਧ ਖੜਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਉਹ ਸਾਨੂੰ ਸਿਖਾਉਂਦੇ ਹਨ ਕਿ ਸੁਰੱਖਿਆ ਅਤੇ ਵਿਵਸਥਾ ਤਦ ਤੱਕ ਬਹਾਲ ਰਹੇਗੀ ਜਦ ਤੱਕ ਅਸੀਂ ਉਨ੍ਹਾਂ ਲੋਕਾਂ ਨੂੰ ਸੱਤਾ ਵਿਚ ਨਹੀਂ ਆਉਣ ਦਿੰਦੇ ਜੋ ਸਾਡੇ ਵਰਗੇ ਨਹੀਂ ਦਿਖਦੇ ਜਾਂ ਸਾਡੇ ਵਰਗਾ ਨਹੀਂ ਬੋਲਦੇ ਜਾਂ ਫਿਰ ਸਾਡੀਆਂ ਧਾਰਮਿਕ ਮਾਨਤਾਵਾਂ ਨੂੰ ਨਹੀਂ ਮੰਨਦੇ।

Republican vs. DemocraticRepublican vs. Democratic

ਓਬਾਮਾ ਨੇ ਕਿਹਾ ਕਿ ਉਹ ਅਸਲ ਅਮਰੀਕੀਆਂ ਦੀ ਗੱਲ ਕਰਦੇ ਹਨ ਜਿਸ ਤਰ੍ਹਾਂ ਕਿ ਸਾਡੇ ਵਿਚੋਂ ਕੁਝ ਅਸਲ ਅਮਰੀਕੀ ਨਹੀਂ ਹਨ। ਉਨ੍ਹਾਂ ਕਿਹਾ ਕਿ ਚੋਣਾਂ ਦੇ ਨੇੜੇ ਆਉਂਦਿਆਂ ਹੀ ਰਿਪਬਲਕਿਨਸ ਇਸ ਤਰ੍ਹਾਂ ਦੀਆਂ ਚਾਲਾਂ ਚਲਣ ਲਗਦੇ ਹਨ ਪਰ ਇਕ ਸਿਹਤਮੰਦ ਲੋਕਤੰਤਰ ਵਿਚ ਇਹ ਸੱਭ ਕੁਝ ਕੰਮ ਨਹੀਂ ਆਉਂਦਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM
Advertisement