
ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 1.44 ਕਰੋੜ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਗਏ ਹਨ।
ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਦੁਨੀਆ ਭਰ ਵਿਚ 1.44 ਕਰੋੜ ਤੋਂ ਜ਼ਿਆਦਾ ਲੋਕ ਸੰਕਰਮਿਤ ਹੋ ਗਏ ਹਨ। 6 ਲੱਖ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਹਰ ਦਿਨ ਦੁਨੀਆ ਭਰ ਵਿਚ 2.40 ਲੱਖ ਕੇਸ ਸਾਹਮਣੇ ਆ ਰਹੇ ਹਨ। ਅਮਰੀਕਾ, ਬ੍ਰਾਜ਼ੀਲ ਅਤੇ ਭਾਰਤ ਵਿਚ ਸਭ ਤੋਂ ਤੇਜ਼ੀ ਨਾਲ ਵਾਇਰਸ ਫੈਲ ਰਿਹਾ ਹੈ।
Corona virus
ਭਾਰਤ ਵਿਚ 11 ਲੱਖ ਤੋਂ ਜ਼ਿਆਦਾ ਕੇਸ ਸਾਹਮਣੇ ਆ ਚੁੱਕੇ ਹਨ। ਅਮਰੀਕਾ ਵਿਚ ਇਹ ਅੰਕੜਾ 38 ਲੱਖ ਅਤੇ ਬ੍ਰਾਜ਼ੀਲ ਵਿਚ 20 ਲੱਖ ਤੋਂ ਵੀ ਉੱਪਰ ਹੈ। ਜਦੋਂ ਪੂਰੀ ਦੁਨੀਆ ‘ਤੇ ਕੋਰੋਨਾ ਵਾਇਰਸ ਦਾ ਕਹਿਰ ਹੈ ਤਾਂ ਅਜਿਹੇ ਵਿਚ 11 ਦੇਸ਼ ਅਜਿਹੇ ਹਨ, ਜਿੱਥੇ ਇਕ ਵੀ ਕੇਸ ਸਾਹਮਣੇ ਨਹੀਂ ਆਇਆ ਹੈ।
Corona Virus
ਕੀਰਬਤੀ
ਗਣਤੰਤਰ ਕੀਰਬਤੀ ਪ੍ਰਸ਼ਾਂਤ ਮਹਾਂਸਾਗਰ ਵਿਚ ਸਥਿਤ ਇਕ ਟਾਪੂ ਦੇਸ਼ ਹੈ। ਇਸ ਦੇਸ਼ ਦੀ ਅਬਾਦੀ ਸਿਰਫ 1 ਲੱਖ 10 ਹਜ਼ਾਰ ਹੈ। ਅਲੱਗ ਭੂਗੋਲਿਕ ਸਥਿਤੀ ਕਾਰਨ ਕੋਰੋਨਾ ਕਾਲ ਵਿਚ ਇਹ ਦੇਸ਼ ਵਾਇਰਸ ਦੀ ਲਾਗ ਤੋਂ ਮੁਕਤ ਹੈ।
Corona virus
ਮਾਰਸ਼ਲ ਆਈਲੈਂਡਸ
ਮਾਰਸ਼ਲ ਟਾਪੂ ਸਮੂਹ ਪ੍ਰਸ਼ਾਂਤ ਮਹਾਸਾਗਰ ਦੇ ਮੱਧ ਵਿਚ ਸਥਿਤ ਇਕ ਮਾਈਕਰੋਨੇਸੀਅਨ ਰਾਸ਼ਟਰ ਹੈ। ਇਸ ਦੀ ਜਨਸੰਖਿਆ ਸਿਰਫ 58,413 ਹੈ। ਇਹ ਦੇਸ਼ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹੈ।
Corona virus
ਮਾਈਕ੍ਰੋਨੇਸ਼ੀਆ
ਮਾਈਕ੍ਰੋਨੇਸ਼ੀਆ 2100 ਟਾਪੂਆਂ ਦਾ ਸਮੂਹ ਹੈ। ਇਹ 2700 ਵਰਗ ਕਿਲੋਮੀਟਰ ਇਲਾਕੇ ਵਿਚ ਫੈਲਿਆ ਹੋਇਆ ਹੈ। ਗੁਆਮ ਇਸ ਦਾ ਸਭ ਤੋਂ ਵੱਡਾ ਟਾਪੂ ਹੈ। ਇਹ ਵੀ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਮੁਕਤ ਹੈ।
Photo
ਨਾਊਰ
ਦੱਖਣੀ ਪ੍ਰਸ਼ਾਂਤ ਮਹਾਸਾਗਰ ਦੇ ਦੇੜ ਨਾਊਰ ਦੀ ਅਬਾਦੀ 12,704 ਹੈ। ਇਹ ਮਾਰਸ਼ਲ ਆਈਲੈਂਡ ਦੇ ਦੱਖਣ ਵਿਚ ਹੈ। ਇਸ ਦੇਸ਼ ਵੀ ਹਾਲੇ ਕੋਰੋਨਾ ਵਾਇਰਸ ਤੋਂ ਮੁਕਤ ਹੈ।
Photo
ਉੱਤਰ ਕੋਰੀਆ
ਉੱਤਰ ਕੋਰੀਆ ਵਿਚ ਕਿਮ ਜਾਂਗ ਓਨ ਦਾ ਸ਼ਾਸਨ ਹੈ। ਇਸ ਦੇਸ਼ ਵਿਚ ਕੋਰੋਨਾ ਦਾ ਇਕ ਵੀ ਕੇਸ ਦਰਜ ਨਹੀਂ ਕੀਤਾ ਗਿਆ ਹੈ। ਇਸ ਦੇ ਗੁਆਂਢੀ ਮੁਲਕ ਦੱਖਣੀ ਕੋਰੀਆ ਵਿਚ 13 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਹਨ।
Photo
ਪਲਾਊ
ਪਲਾਊ ਪ੍ਰਸ਼ਾਂਤ ਮਹਾਸਾਗਰ ਦੇ ਇਲਾਕੇ ਦਾ ਹਿੱਸਾ ਹੈ। ਇਸ ਦੇਸ਼ ਦੀ ਅਬਾਦੀ 17,907 ਹੈ।
ਸਮੋਆ
ਦੋ ਵੱਡੇ ਟਾਪੂਆਂ ਨੂੰ ਮਿਲਾ ਕੇ ਬਣੇ ਦੇਸ਼ ਸਮੋਆ ਦੀ ਅਬਾਦੀ 1,96130 ਹੈ। ਸਰਦੀਆਂ ਵਿਚ ਕਾਫੀ ਲੋਕ ਇਸ ਆਈਲੈਂਡ ‘ਤੇ ਘੁੰਮਣ ਆਉਂਦੇ ਹਨ। ਇਸ ਤੋਂ ਇਲਾਵਾ ਸੋਲੇਮਨ ਆਈਲੈਂਡ, ਟੋਗਾਂ, ਤੁਰਕਮੇਨਿਸਤਾਨ, ਤੁਵਾਲੂ ਅਤੇ ਵਾਨੂਆਤੂ ਦੇਸ਼ ਵੀ ਕੋਰੋਨਾ ਵਾਇਰਸ ਦੀ ਲਾਗ ਤੋਂ ਮੁਕਤ ਹਨ।