
ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਆਈਆਈਟੀ-ਭੁਵਨੇਸ਼ਵਰ ਅਤੇ ਏਮਜ਼ ਦੀ ਇਕ ਸਟਡੀ ਦੇ ਨਤੀਜੇ ਪਰੇਸ਼ਾਨ ਕਰਨ ਵਾਲੇ ਹਨ।
ਨਵੀਂ ਦਿੱਲੀ: ਕੋਰੋਨਾ ਦੇ ਵਧਦੇ ਮਾਮਲਿਆਂ ਵਿਚਕਾਰ ਆਈਆਈਟੀ-ਭੁਵਨੇਸ਼ਵਰ ਅਤੇ ਏਮਜ਼ ਦੀ ਇਕ ਸਟਡੀ ਦੇ ਨਤੀਜੇ ਪਰੇਸ਼ਾਨ ਕਰਨ ਵਾਲੇ ਹਨ। ਇਸ ਸਟਡੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਮਾਨਸੂਨ ਅਤੇ ਸਰਦੀਆਂ ਦੇ ਮੌਸਮ ਵਿਚ ਤਾਪਮਾਨ ਵਿਚ ਗਿਰਾਵਟ ਕਾਰਨ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਸਕਦੇ ਹਨ।
Covid 19
ਇਹ ਸਟਡੀ ਆਈਆਈਟੀ-ਭੁਵਨੇਸ਼ਵਰ ਦੇ ਵਿਨੋਜ ਵੀ, ਗੋਪੀਨਾਥ ਐਨ, ਲੈਂਡੂ ਕੇ ਅਤੇ ਏਮਜ਼ ਭੁਵਨੇਸ਼ਵਰ ਦੇ ਮਾਈਕ੍ਰੋਬਾਇਓਲਾਜੀ ਵਿਭਾਗ ਦੀ ਵਿਜਯਿਨੀ ਬੀ ਅਤੇ ਬੈਜਾਯੰਤੀਮਾਲਾ ਐਮ ਵੱਲੋਂ ਸਾਂਝੇ ਤੌਰ ‘ਤੇ ਕੀਤੀ ਗਈ ਸੀ। ਸਟਡੀ ਅਨੁਸਾਰ ਬਾਰਿਸ਼, ਤਾਪਮਾਨ ਵਿਚ ਕਮੀ ਅਤੇ ਸਰਦੀਆਂ ਵਿਚ ਮੌਸਮ ਠੰਡਾ ਹੋਣ ਕਾਰਨ ਕੋਰੋਨਾ ਵਾਇਰਸ ਨੂੰ ਹੋਰ ਫੈਲਣ ਦਾ ਮੌਕਾ ਮਿਲ ਸਕਦਾ ਹੈ।
Covid 19
ਇਸ ਸਟਡੀ ਦਾ ਸਿਰਲੇਖ ‘ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਸਾਰ ਅਤੇ ਤਾਪਮਾਨ ਅਤੇ ਨਮੀ ‘ਤੇ ਨਿਰਭਰਤਾ’ ਹੈ। ਸਟਡੀ ਵਿਚ ਕਿਹਾ ਗਿਆ ਹੈ ਕਿ , ‘ਕੋਵਿਡ 19 ਮਹਾਂਮਾਰੀ ਇਕ ਅਜਿਹੀ ਹੈਲਥ ਐਮਰਜੈਂਸੀ ਹੈ ਜੋ ਪਹਿਲਾਂ ਕਦੀ ਨਹੀਂ ਦੇਖੀ ਗਈ। ਇਹ ਵਿਆਪਕ ਪੱਧਰ ‘ਤੇ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਕਾਰਨ ਗਲੋਬਲ ਅਰਥਵਿਵਸਥਾ ਨੂੰ ਝਟਕਾ ਲੱਗਿਆ ਹੈ।
Covid 19
21ਵੀਂ ਸਦੀ ਦੀਆਂ ਪਿਛਲੀਆਂ ਮਹਾਂਮਾਰੀਆਂ ਵੀ ਮੌਸਮ ਵਿਚ ਬਦਲਾਅ ਕਾਰਨ ਜ਼ਿਆਦਾ ਫੈਲੀਆਂ ਸਨ’। ਇਹ ਰਿਪੋਰਟ ਅਪ੍ਰੈਲ ਅਤੇ ਜੂਨ ਵਿਚਕਾਰ 28 ਸੂਬਿਆਂ ਵਿਚ ਕੋਰੋਨਾ ਵਾਇਰਸ ਦੇ ਪ੍ਰਕੋਪ, ਪ੍ਰਕਾਰ ਅਤੇ ਇਹਨਾਂ ਦੀ ਗਿਣਤੀ ਨੂੰ ਧਿਆਨ ਵਿਚ ਰੱਖ ਕੇ ਤਿਆਰ ਕੀਤੀ ਗਈ ਹੈ। ਡਾਕਟਰ ਵਿਨੋਜ ਅਨੁਸਾਰ ਸਟਡੀ ਵਿਚ ਪਤਾ ਚੱਲਿਆ ਹੈ ਕਿ ਤਾਪਮਾਨ ਵਿਚ ਵਾਧੇ ਨਾਲ ਵਾਇਰਸ ਦੇ ਪ੍ਰਸਾਰ ਵਿਚ ਗਿਰਾਵਟ ਆਉਂਦੀ ਹੈ।
Covid 19
ਇਹ ਸਟਡੀ ਹਾਲੇ ਵੀ ਅਪਣੇ ਪ੍ਰੀ-ਪ੍ਰਿੰਟ ਪੜਾਅ ਵਿਚ ਹੈ ਅਤੇ ਇਸ ਦਾ ਕਹਿਣਾ ਹੈ ਕਿ ਤਾਪਮਾਨ ਅਤੇ ਨਮੀ ਦਾ ਕਿਸੇ ਬਿਮਾਰੀ ਦੀ ਵਿਕਾਸ ਦਰ ਅਤੇ ਉਸ ਦੇ ਦੁੱਗਣਾ ਹੋਣ ਦੇ ਸਮੇਂ ‘ਤੇ ਮਹੱਤਵਪੂਰਨ ਪ੍ਰਭਾਵ ਪੈਂਦਾ ਹੈ।
Corona virus
ਡਾਕਟਰ ਵਿਨੋਜ ਨੇ ਏਜੰਸੀ ਨੂੰ ਦੱਸਿਆ, ‘ਤਾਪਮਾਨ ਵਿਚ ਇਕ ਡਿਗਰੀ ਸੈਲਸੀਅਸ ਦੇ ਵਾਧੇ ਕਾਰਨ ਮਾਮਲਿਆਂ ਵਿਚ 0.99 ਫੀਸਦੀ ਦੀ ਕਮੀ ਹੁੰਦੀ ਹੈ। ਇਸ ਦੇ ਨਾਲ ਹੀ ਮਾਮਲਿਆਂ ਦੇ ਦੁੱਗਣਾ ਹੋਣ ਦਾ ਸਮਾਂ 1.13 ਦਿਨ ਵਧ ਸਕਦਾ ਹੈ। ਸਟਡੀ ਵਿਚ ਪਾਇਆ ਗਿਆ ਕਿ ਨਮੀ ਕਾਰਨ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਵਿਕਾਸ ਦਰ ਅਤੇ ਦੁੱਗਣਾ ਹੋਣ ਦੇ ਸਮੇਂ ਵਿਚ 1.18 ਦਿਨਾਂ ਤੱਕ ਕਮੀ ਆ ਸਕਦੀ ਹੈ’।