
ਨਿਊਜ਼ੀਲੈਂਡ ਵਸਦੇ ਸਾਡੇ ਭਾਰਤੀ ਸੀਨੀਅਰ ਭਾਵੇਂ ਖੇਤਾਂ ਵਿਚ ਨੱਕੇ ਮੋੜਨ ਨਹÄ ਜਾਂਦੇ ਪਰ ਸਮਾਜਕ ਕੰਮਾਂ ਦੇ
ਔਕਲੈਂਡ, 19 ਜੁਲਾਈ (ਹਰਜਿੰਦਰ ਸਿੰਘ ਬਸਿਆਲਾ): ਨਿਊਜ਼ੀਲੈਂਡ ਵਸਦੇ ਸਾਡੇ ਭਾਰਤੀ ਸੀਨੀਅਰ ਭਾਵੇਂ ਖੇਤਾਂ ਵਿਚ ਨੱਕੇ ਮੋੜਨ ਨਹÄ ਜਾਂਦੇ ਪਰ ਸਮਾਜਕ ਕੰਮਾਂ ਦੇ ਨਾਲ ਕਈ ਕਾਰਜਾਂ ਨੂੰ ਹਰਿਆ ਭਰਿਆ ਕਰ ਛੱਡਦੇ ਹਨ। 2003 ਵਿਚ ਬਣੀ ਵਾਇਕਾਟੋ ਇੰਡੀਅਨ ਸੀਨੀਅਰ ਸਿਟੀਜ਼ਨਜ ਐਸੋਸੀਏਸ਼ਨ ਹਮਿਲਟਨ ਸਿਹਤ ਸਬੰਧੀ ਸੈਮੀਨਾਰ, ਬਲੱਡ ਪ੍ਰੈਸ਼ਰ ਉਤੇ ਸਿਖਿਆ, ਸ਼ੂਗਰ ਸਬੰਧੀ ਕੈਂਪ, ਡਿਪ੍ਰੈਸ਼ਨ, ਡੀਮੈਂਸੀਆ, ਦਿਲ ਦੇ ਰੋਗ, ਆਜ਼ਾਦੀ ਦਿਵਸ, ਮਦਰ ਡੇਅ, ਫਾਦਰ ਡੇਅ, ਦਿਵਾਲੀ, ਆਊਟਡੋਰ ਗਤੀਵਿਧੀਆਂ, ਬੱਸ ਟ੍ਰਿਪ, ਇਨਡੋਰ ਗੇਮਜ਼, ਯੋਗਾ ਅਤੇ ਹਾਸਰਸ ਥਰੈਪੀ ਵਰਗੇ ਸਮਾਜਕ ਕਾਰਜ ਕਰਦੀ ਰਹਿੰਦੀ ਹੈ।
File Photo
ਅੱਜ ਇਸ ਐਸੋਸੀਏਸ਼ਨ ਦੀ ਸਲਾਨਾ ਮੀਟਿੰਗ ਵਿਚ ਸਰਬ ਸੰਮਤ ਦੇ ਨਾਲ ਸ. ਜਸਵਿੰਦਰ ਸਿੰਘ ਗਿਰਨ ਅਲਾਚੌਰ ਵਾਲਿਆਂ ਨੂੰ ਪ੍ਰਧਾਨ, ਸੁੱਚਾ ਸਿੰਘ ਰੰਧਾਵਾ ਅਤੇ ਸ੍ਰੀ ਹਨੂਮਾਨਥੂ ਨੂੰ ਉਪ ਪ੍ਰਧਾਨ, ਸ੍ਰੀ ਅਨਿਲ ਗੁਪਤਾ ਸਕੱਤਰ, ਸ੍ਰੀ ਹਰੀ ਸਹਾਏ (ਸਹਾਇਕ ਸਕੱਤਰ), ਜੀਵਨ ਸਿੰਘ ਖਜ਼ਾਨਚੀ, ਸ੍ਰੀਮਤੀ ਹਰਿੰਦਰ ਕੌਰ ਸਹਾਇਕ ਖਜ਼ਾਨਚੀ ਅਤੇ ਐਗਜ਼ੀਕਿਊਟਵ ਮੈਂਬਰਜ਼ ਵਜੋਂ ਜੱਸੂ ਭਾਈ ਦੇਸਾਈ, ਅਮਰੁਤ ਮਿਸਤਰੀ, ਨਿਰੰਜਨ ਪ੍ਰਸਾਦ ਅਤੇ ਮਨੋਹਰ ਲਾਲ ਨੂੰ ਚੁਣਿਆ ਗਿਆ। ਸ. ਜਸਵਿੰਦਰ ਸਿੰਘ ਹੋਰਾਂ ਨੇ ਪੁਰਾਣੀ ਕਮੇਟੀ ਦੇ ਅਧਿਕਾਰੀਆਂ ਅਤੇ ਇਸ ਮੌਕੇ ਪਹੁੰਚੇ ਸਾਰੇ ਮੈਂਬਰਜ਼ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜੋ ਵੀ ਜਿੰਮੇਵਾਰੀ ਲਾਈ ਗਈ ਹੈ ਉਹ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਐਸੋਸੀਏਸ਼ਨ ਦੇ ਕਾਰਜਾਂ ਨੂੰ ਹੋਰ ਵਧਾਉਣ ਦੀ ਪੂਰੀ ਕੋਸ਼ਿਸ਼ ਕਰਨਗੇ।