
ਇਹ ਰਾਸ਼ੀ ਗਲੋਬਲ ਮਹਾਮਰੀ ਤੋਂ ਪਹਿਲਾਂ ਦੇ 15 ਮਹੀਨਿਆਂ ਦੀ ਤੁਲਨਾ ਵਿਚ 60 ਫੀਸਦੀ ਤੋਂ ਵੀ ਜ਼ਿਆਦਾ ਹੈ।
ਵਾਸ਼ਿੰਗਟਨ : ਵਿਸ਼ਵ ਬੈਂਕ ਨੇ ਸਿਹਤ, ਆਰਥਿਕ ਅਤੇ ਸਮਾਜਿਕ ਮੋਰਚਿਆਂ 'ਤੇ ਕੋਵਿਡ-19 ਗਲਬੋਲ ਮਹਾਮਾਰੀ ਦੇ ਪ੍ਰਭਾਵਾਂ ਨਾਲ ਨਜਿੱਠਣ ਲਈ ਪਿਛਲੇ 15 ਮਹੀਨਿਆਂ ਦੇ ਵੱਧ ਸਮੇਂ ਤੋਂ 157 ਅਰਬ ਡਾਲਰ ਤੋਂ ਵੱਧ ਦੀ ਵਿੱਤੀ ਮਦਦ ਦੇਣ ਦੀ ਵਚਨਬੱਧਤਾ ਜਤਾਈ ਹੈ। ਬੈਂਕ ਨੇ ਸੋਮਵਾਰ ਨੂੰ ਕਿਹਾ ਕਿ ਇਹ ਰਾਸ਼ੀ ਗਲੋਬਲ ਮਹਾਮਰੀ ਤੋਂ ਪਹਿਲਾਂ ਦੇ 15 ਮਹੀਨਿਆਂ ਦੀ ਤੁਲਨਾ ਵਿਚ 60 ਫੀਸਦੀ ਤੋਂ ਵੀ ਜ਼ਿਆਦਾ ਹੈ।
ਇਹ ਵੀ ਪੜ੍ਹੋ - ਜੇਫ਼ ਬੇਜੋਸ Space Mission ਲਈ ਤਿਆਰ, ਕਰੀਬ 11 ਮਿੰਟ ਤੱਕ ਕਰਨਗੇ ਪੁਲਾੜ ਦੀ ਸੈਰ
Corona
ਵਿਸ਼ਵ ਬੈਂਕ ਸਮੂਹ ਦੇ ਪ੍ਰਧਾਨ ਡੇਵਿਡ ਮਾਲਪਾਸ ਨੇ ਕਿਹਾ,''ਗਲੋਬਲ ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ ਵਿਸ਼ਵ ਬੈਂਕ ਨੇ ਰਿਕਾਰਡ 157 ਡਾਲਰ ਦੀ ਵਚਨਬੱਧਤਾ ਜ਼ਾਹਰ ਕੀਤੀ ਹੈ ਜਾਂ ਵਿੱਤੀ ਮਦਦ ਉਪਲਬਧ ਕਰਵਾਈ ਹੈ। ਇਹ ਅਚਾਨਕ ਸੰਕਟ ਲਈ ਦਿੱਤਾ ਇਕ ਬੇਮਿਸਾਲ ਸਹਿਯੋਗ ਹੈ। ਅਸੀਂ ਇਸ ਗਲੋਬਲ ਮਹਾਮਾਰੀ ਦੌਰਾਨ ਵਿਕਾਸਸ਼ੀਲ ਦੇਸ਼ਾਂ ਨੂੰ ਲੋੜੀਂਦੀ ਮਦਦ ਮੁਹੱਈਆ ਕਰਾਉਂਦੇ ਰਹਾਂਗੇ ਤਾਂ ਜੋ ਉਹ ਆਰਥਿਕ ਸੰਕਟ ਤੋਂ ਵਿਆਪਕ ਪੱਧਰ 'ਤੇ ਉਭਰ ਸਕਣ।''
World Bank
ਇਹ ਵੀ ਪੜ੍ਹੋ - Pegasus ਮਾਮਲੇ 'ਤੇ ਮਾਇਆਵਤੀ ਦਾ ਤੰਜ਼, ਕੇਂਦਰ ਦੀ ਸਫ਼ਾਈ ਲੋਕਾਂ ਦੇ ਗਲੇ ਨਹੀਂ ਉਤਰ ਰਹੀ
ਮਾਲਪਾਸ ਨੇ ਕਿਹਾ ਕਿ ਵਿਸ਼ਵ ਬੈਕ ਸਮੂਹ ਵਿਕਾਸਸ਼ੀਲ ਦੇਸ਼ਾਂ ਦਾ ਸਮਰਥਨ ਕਰਨ ਲਈ ਇਕ ਤੇਜ਼, ਨਵੀਨਤਾਕਾਰੀ ਅਤੇ ਪ੍ਰਭਾਵਸ਼ਾਲੀ ਪਲੇਟਫਾਰਮ ਸਾਬਤ ਹੋਇਆ ਹੈ ਪਰ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਉਹਨਾਂ ਨੇ ਟੀਕਿਆਂ ਦੀ ਸੀਮਤ ਉਪਲਬਧਤਾ 'ਤੇ ਚਿੰਤਾ ਜਾਹਰ ਕੀਤੀ ਜੋ ਵਿਕਾਸਸ਼ੀਲ ਦੇਸ਼ਾਂ ਵਿਚ ਜੀਵਨ ਅਤੇ ਰੋਜ਼ੀ-ਰੋਟੀ ਬਚਾਉਣ ਲਈ ਅਹਿਮ ਹੈ।