ਜੇਫ਼ ਬੇਜੋਸ Space Mission ਲਈ ਤਿਆਰ, ਕਰੀਬ 11 ਮਿੰਟ ਤੱਕ ਕਰਨਗੇ ਪੁਲਾੜ ਦੀ ਸੈਰ

By : AMAN PANNU

Published : Jul 20, 2021, 11:45 am IST
Updated : Jul 20, 2021, 11:45 am IST
SHARE ARTICLE
Jeff Bezos Ready for Space Mission
Jeff Bezos Ready for Space Mission

ਮਹਾਰਾਸ਼ਟਰ ਦੀ ਰਹਿਣ ਵਾਲੀ 30 ਸਾਲਾ ਸੰਜਲ ਗਵਾਂਡੇ ਉਸ ਟੀਮ ਦਾ ਹਿੱਸਾ ਹੈ ਜਿਸਨੇ ਬਲਿਊ ਆਰਜੀਨ ਦਾ ਨਿਊ ਸ਼ੈਫਰਡ ਰਾਕੇਟ ਬਣਾਇਆ ਹੈ।

ਨਵੀਂ ਦਿੱਲੀ: ਦੁਨੀਆ ਦਾ ਸਭ ਤੋਂ ਵੱਡਾ ਅਮੀਰ ਜੇਫ਼ ਬੇਜੋਸ (Jeff Bezos) ਅੱਜ ਪੁਲਾੜ ਮਿਸ਼ਨ (Space Mission) 'ਤੇ ਜਾਣ ਲਈ ਤਿਆਰ ਹੈ। ਜੇਫ਼ ਬੇਜੋਸ ਇਸ ਉਡਾਣ ਨਾਲ ਇਕ ਨਵਾਂ ਇਤਿਹਾਸ ਰਚਣ ਵਾਲਾ ਹੈ। ਉਹ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਘੱਟ ਉਮਰ ਦਾ ਪੁਲਾੜ ਯਾਤਰੀ ਨਾਲ ਲੈ ਕੇ ਜਾ ਰਿਹਾ ਹੈ। ਮੀਡੀਆ ਅਨੁਸਾਰ, ਜੇਫ਼ ਬੇਜੋਸ ਇਸ ਯਾਤਰਾ ਦੇ ਦੌਰਾਨ ਕੁੱਲ 11 ਮਿੰਟ ਲਈ ਪੁਲਾੜ (Stay for 11 Minutes in space) ਵਿੱਚ ਰੁਕਣਗੇ।

ਹੋਰ ਪੜ੍ਹੋ: Pegasus ਦੀ ਲਿਸਟ ਵਿਚ ਨਾਮ ਆਉਣ 'ਤੇ ਗਗਨਦੀਪ ਕੰਗ ਦਾ ਬਿਆਨ, ‘ਮੈਂ ਕੁਝ ਵੀ ਵਿਵਾਦਤ ਨਹੀਂ ਕਰਦੀ’

Jeff BezosJeff Bezos

ਬੇਜੋਸ ਨੇ ਆਪਣੇ ਸਾਥੀ ਯਾਤਰੀਆਂ ਨੂੰ ਕਿਹਾ, 'ਪਿੱਛੇ ਬੈਠੋ, ਆਰਾਮ ਕਰੋ, ਅਤੇ ਬਾਹਰ ਦਾ ਨਜ਼ਾਰਾ ਦੇਖੋ।” ਬੇਜੋਸ ਅਤੇ ਉਸ ਦਾ ਭਰਾ ਮਾਰਕ ਬੇਜੋਸ ਜਿਸ ਰਾਕੇਟ ਵਿਚ ਜਾ ਰਹੇ ਹਨ, ਉਹ ਪੂਰੀ ਤਰ੍ਹਾਂ ਖੁਦਮੁਖਤਿਆਰ (Autonomous) ਹੈ, ਹਾਲਾਂਕਿ ਇਸ ਵਿਚ ਖ਼ਤਰਾ ਵੀ ਹੈ। ਬੇਜੋਸ ਅਤੇ ਉਸਦੇ ਸਹਿ ਯਾਤਰੀ ਪੁਲਾੜ ਚਲੇ ਜਾਣਗੇ ਅਤੇ 11 ਮਿੰਟਾਂ ਵਿੱਚ ਵਾਪਸ ਆ ਜਾਣਗੇ। ਮੀਡੀਆ ਅਨੁਸਾਰ, ਬੇਜੋਸ ਦੀ ਉਡਾਣ ਧਰਤੀ ਤੋਂ ਸਿਰਫ 100 ਕਿਲੋਮੀਟਰ ਦੀ ਉਚਾਈ ਤੇ ਪਹੁੰਚੇਗੀ। ਬੇਜੋਸ ਦਾ ਨਿਊ ਸ਼ੈਫਰਡ ਰਾਕੇਟ (New Shepherd Rocket) ਇਕ ਸਬਆਰਬੀਟਲ ਉਡਾਣ (Suborbital Flight) ਹੈ ਅਤੇ ਇਹ ਆਵਾਜ਼ ਦੀ ਗਤੀ ਤੋਂ ਤਿੰਨ ਗੁਣਾ ਰਫ਼ਤਾਰ ਨਾਲ ਪੁਲਾੜ ਵਲ ਯਾਤਰਾ ਕਰੇਗਾ।

ਹੋਰ ਪੜ੍ਹੋ: ਦੋ ਮਹਿਲਾ ਪੱਤਰਕਾਰਾਂ ਨੇ ਦਿੱਤੀ ਦੇਸ਼ ਧ੍ਰੋਹ ਕਾਨੂੰਨ ਨੂੰ ਚੁਣੌਤੀ, ਖੜਕਾਇਆ ਸੁਪਰੀਮ ਕੋਰਟ ਦਾ ਦਰਵਾਜ਼ਾ

PHOTOPHOTO

ਦੱਸ ਦੇਈਏ ਕਿ ਮਹਾਰਾਸ਼ਟਰ ਦੇ ਕਲਿਆਣ ਦੀ ਰਹਿਣ ਵਾਲੀ 30 ਸਾਲਾ ਸੰਜਲ ਗਵਾਂਡੇ (Sanjal Gawande) ਉਸ ਟੀਮ ਦਾ ਹਿੱਸਾ ਹੈ ਜਿਸਨੇ ਬਲਿਊ ਆਰਜੀਨ (Blue Origin) ਦਾ ਨਿਊ ਸ਼ੈਫਰਡ ਰਾਕੇਟ ਬਣਾਇਆ ਹੈ। ਸੰਜਾਲ, ਇੱਕ ਵਪਾਰਕ ਸਪੇਸਫਲਾਈਟ ਕੰਪਨੀ ਵਿੱਚ ਸਿਸਟਮ ਇੰਜੀਨੀਅਰ ਹੈ। ਉਸ ਨੇ ਮੁੰਬਈ ਯੂਨੀਵਰਸਿਟੀ ਤੋਂ ਮਕੈਨੀਕਲ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੈ। ਉਹ ਮਿਸ਼ੀਗਨ ਟੈਕਨੋਲੋਜੀਕਲ ਯੂਨੀਵਰਸਿਟੀ ਤੋਂ ਮਾਸਟਰ ਦੀ ਡਿਗਰੀ ਹਾਸਲ ਕਰਨ ਲਈ 2011 ਵਿੱਚ ਅਮਰੀਕਾ ਗਈ ਸੀ। ਸੰਜਲ, ਇੱਕ ਮਿਉਂਸਪਲ ਕਾਰਪੋਰੇਸ਼ਨ ਦੇ ਕਰਮਚਾਰੀ ਦੀ ਧੀ ਹੈ। ਉਸਨੇ ਆਪਣੇ ਮਾਸਟਰ ਦੀ ਡਿਗਰੀ ਲਈ ਏਰੋਸਪੇਸ ਦਾ ਵਿਸ਼ਾ ਲਿਆ ਅਤੇ ਇਸਨੂੰ ਪਹਿਲੀ ਕਲਾਸ ਵਿਚ ਪਾਸ ਕੀਤਾ।    

ਇਹ ਵੀ ਪੜ੍ਹੋ -  ਭਾਰਤ ਤੋਂ ਡਰਿਆ ਚੀਨ! Ladakh ਕੋਲ Fighter Aircrafts ਲਈ ਤਿਆਰ ਕਰ ਰਿਹਾ ਹੈ ਨਵਾਂ ਏਅਰਬੇਸ 

Sanjal GawandeSanjal Gawande

ਬੇਜੋਸ ਦੀ ਕੰਪਨੀ ਬਲਿਊ ਆਰਜੀਨ ਦੀ ਨਿਊ ਸ਼ੈਫਰਡ ਕੈਪਸੂਲ ਨੂੰ ਪਾਇਲਟ ਦੀ ਜ਼ਰੂਰਤ ਨਹੀਂ ਹੈ। ਹੁਣ ਤੱਕ ਦੀਆਂ 15 ਟੈਸਟ ਉਡਾਣਾਂ ਵਿਚ ਇਸ ਕੈਪਸੂਲ ਨਾਲ ਕਦੇ ਹਾਦਸਾ ਨਹੀਂ ਹੋਇਆ। ਸਬਆਰਬਿਟਲ ਉਡਾਣ ਦੇ ਕਾਰਨ, ਇਸ ਰਾਕੇਟ ਨੂੰ ਤੇਜ਼ ਰਫਤਾਰ ਅਤੇ ਧਰਤੀ ਦੇ ਚੱਕਰ ਵਿਚ ਦੁਬਾਰਾ ਪ੍ਰਵੇਸ਼ ਕਰਨ ਦੀ ਪ੍ਰਕਿਰਿਆ ਵਿਚੋਂ ਨਹੀਂ ਲੰਘਣਾ ਪਏਗਾ। ਦਰਅਸਲ, ਜਦੋਂ ਪੁਲਾੜ ਯਾਨ (Spacecraft) ਧਰਤੀ ਦੇ ਚੱਕਰ ਵਿਚ ਦੁਬਾਰਾ ਦਾਖਲ ਹੁੰਦਾ ਹੈ, ਤਾਂ ਇਸ ਦਾ ਤਾਪਮਾਨ 3500 ਡਿਗਰੀ ਫਾਰਨਹਾਈਟ ਤੱਕ ਪਹੁੰਚ ਜਾਂਦਾ ਹੈ। ਇਸ ਕਾਰਨ ਅੰਦਰ ਬੈਠੇ ਪੁਲਾੜ ਯਾਤਰੀਆਂ ਨੂੰ ਭਾਰੀ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਬੇਜੋਸ ਲਗਭਗ 3,50,000 ਫੁੱਟ ਦੀ ਉਚਾਈ ਤੇ ਜਾ ਰਿਹਾ ਹੈ। ਉਹ ਜਿਸ ਕੈਪਸੂਲ ਵਿਚ ਜਾ ਰਿਹੇ ਹਨ, ਉਨ੍ਹਾਂ ਨੂੰ ਸਪੇਸਸੂਟ (Spacesuit) ਪਾਉਣ ਦੀ ਜ਼ਰੂਰਤ ਨਹੀਂ ਪਵੇਗੀ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'CM ਮਾਨ ਆਪਣੇ ਨਾਲ ਸਬੂਤ ਲੈ ਕੇ ਆਏ...' ਦੋਵੇਂ ਕਾਲੇ ਬੈਗਾਂ ਬਾਰੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਦੱਸੀ ਗੱਲ

15 Jan 2026 3:11 PM

“Lohri Celebrated at Rozana Spokesman Office All Team Member's Dhol | Giddha | Bhangra | Nimrat Kaur

14 Jan 2026 3:14 PM

CM ਦੀ ਪੇਸ਼ੀ-ਤੈਅ ਸਮੇ 'ਤੇ ਰੇੜਕਾ,Jathedar ਦਾ ਆਦੇਸ਼-15 ਜਨਵਰੀ ਨੂੰ ਸ਼ਾਮ 4:30 ਵਜੇ ਦੇਣ| SGPC| Spokesman Debate

14 Jan 2026 3:13 PM

Singer Sukh Brar Slams Neha Kakkar over candy Shop Song Controversy |ਕੱਕੜ ਦੇ ਗਾਣੇ 'ਤੇ ਫੁੱਟਿਆ ਗ਼ੁੱਸਾ!

14 Jan 2026 3:12 PM

Ludhiana Encounter ਮੌਕੇ Constable Pardeep Singh ਦੀ ਪੱਗ 'ਚੋਂ ਨਿਕਲੀ ਗੋਲ਼ੀ | Haibowal Firing |

13 Jan 2026 3:17 PM
Advertisement