Russia Ukraine War : ਟਰੰਪ ਨੇ ਜ਼ੇਲੈਂਸਕੀ ਨੂੰ ਰੂਸ-ਯੂਕਰੇਨ ਜੰਗ ਖਤਮ ਕਰਨ ’ਚ ਮਦਦ ਦਾ ਦਿਤਾ ਭਰੋਸਾ
Published : Jul 20, 2024, 6:41 pm IST
Updated : Jul 20, 2024, 6:41 pm IST
SHARE ARTICLE
Zelensky- Trump
Zelensky- Trump

ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਨਾਲ ਫੋਨ ’ਤੇ ਗੱਲਬਾਤ ਕੀਤੀ

Russia Ukraine War : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੂੰ ਫੋਨ ’ਤੇ ਗੱਲਬਾਤ ਦੌਰਾਨ ਰੂਸ-ਯੂਕਰੇਨ ਜੰਗ ਨੂੰ ਖਤਮ ਕਰਨ ’ਚ ਅਪਣਾ ਸਮਰਥਨ ਦੇਣ ਦਾ ਭਰੋਸਾ ਦਿਤਾ ਹੈ।

ਜ਼ੇਲੈਂਸਕੀ ਨੇ ਸ਼ੁਕਰਵਾਰ ਨੂੰ ਟਰੰਪ ਨੂੰ ਫੋਨ ਕਰ ਕੇ ਅਮਰੀਕਾ ਵਿਚ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਨਾਮਜ਼ਦਗੀ ਜਿੱਤਣ ’ਤੇ ਵਧਾਈ ਦੇਣ ਲਈ ਫ਼ੋਨ ਕੀਤਾ ਸੀ।

ਟਰੰਪ ਨੇ ‘ਟਰੂਥ ਸੋਸ਼ਲ’ ’ਤੇ ਇਕ ਪੋਸਟ ’ਚ ਕਿਹਾ, ‘‘ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਅਤੇ ਮੇਰੀ ਅੱਜ ਸਵੇਰੇ ਫੋਨ ’ਤੇ ਬਹੁਤ ਚੰਗੀ ਗੱਲਬਾਤ ਹੋਈ। ਉਨ੍ਹਾਂ ਨੇ ਮੈਨੂੰ ਰਿਪਬਲਿਕਨ ਨੈਸ਼ਨਲ ਕਨਵੈਨਸ਼ਨ ਅਤੇ ਸੰਯੁਕਤ ਰਾਜ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ਦੀ ਉਮੀਦਵਾਰੀ ਹਾਸਲ ਕਰਨ ਲਈ ਵਧਾਈ ਦਿਤੀ।’’

ਜ਼ੇਲੈਂਸਕੀ ਦੀ ਫੋਨ ਕਾਲ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਟਰੰਪ ਨੂੰ ਰਿਪਬਲਿਕਨ ਪਾਰਟੀ ਦਾ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣੇ ਜਾਣ ਤੋਂ ਬਾਅਦ ਕਿਸੇ ਵਿਦੇਸ਼ੀ ਨੇਤਾ ਨਾਲ ਇਹ ਉਨ੍ਹਾਂ ਦੀ ਪਹਿਲੀ ਗੱਲਬਾਤ ਹੈ। ਇਹ ਨਵੰਬਰ ’ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ’ਚ ਟਰੰਪ ਦੀ ਜਿੱਤ ਦੀਆਂ ਸੰਭਾਵਨਾਵਾਂ ਬਾਰੇ ਕੌਮਾਂਤਰੀ ਭਾਈਚਾਰੇ ਦੀ ਵੱਧ ਰਹੀ ਧਾਰਨਾ ਨੂੰ ਰੇਖਾਂਕਿਤ ਕਰਦਾ ਹੈ।

ਟਰੰਪ ਨੇ ਕਿਹਾ, ‘‘ਮੈਂ ਰਾਸ਼ਟਰਪਤੀ ਜ਼ੇਲੈਂਸਕੀ ਦੀ ਫੋਨ ’ਤੇ ਮੇਰੇ ਨਾਲ ਸੰਪਰਕ ਕਰਨ ਲਈ ਸ਼ਲਾਘਾ ਕਰਦਾ ਹਾਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਦੇ ਤੌਰ ’ਤੇ ਮੈਂ ਇਕ ਵਾਰ ਫਿਰ ਵਿਸ਼ਵ ਸ਼ਾਂਤੀ ਬਹਾਲ ਕਰਾਂਗਾ ਅਤੇ ਜੰਗ ਨੂੰ ਖਤਮ ਕਰਾਂਗਾ ਜਿਸ ਨੇ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ ਅਤੇ ਅਣਗਿਣਤ ਨਿਰਦੋਸ਼ ਪਰਵਾਰ ਤਬਾਹ ਹੋ ਗਏ ਹਨ। ਦੋਵੇਂ ਪੱਖ ਸ਼ਾਂਤੀ ਸਮਝੌਤੇ ’ਤੇ ਗੱਲਬਾਤ ਕਰਨ ਲਈ ਇਕੱਠੇ ਹੋਣਗੇ ਜੋ ਹਿੰਸਾ ਨੂੰ ਖਤਮ ਕਰੇਗਾ ਅਤੇ ਖੁਸ਼ਹਾਲੀ ਲਿਆਏਗਾ।’’

ਸਾਬਕਾ ਰਾਸ਼ਟਰਪਤੀ ਨੇ ਕਿਹਾ ਕਿ ਫੋਨ ’ਤੇ ਗੱਲਬਾਤ ਦੌਰਾਨ ਜ਼ੇਲੈਂਸਕੀ ਨੇ ਪਿਛਲੇ ਸਨਿਚਰਵਾਰ ਨੂੰ ਇਕ ਇਕੱਠ ’ਚ ਉਨ੍ਹਾਂ ’ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ।

ਜ਼ੇਲੈਂਸਕੀ ਨੇ ‘ਐਕਸ’ ’ਤੇ ਇਕ ਪੋਸਟ ’ਚ ਕਿਹਾ ਕਿ ਉਨ੍ਹਾਂ ਨੇ ਟਰੰਪ ਨੂੰ ਰਾਸ਼ਟਰਪਤੀ ਅਹੁਦੇ ਦਾ ਰਿਪਬਲਿਕਨ ਉਮੀਦਵਾਰ ਬਣਨ ’ਤੇ ਵਧਾਈ ਦੇਣ ਅਤੇ ਪਿਛਲੇ ਹਫਤੇ ਪੈਨਸਿਲਵੇਨੀਆ ’ਚ ਹੋਏ ਘਾਤਕ ਹਮਲੇ ਦੀ ਨਿੰਦਾ ਕਰਨ ਲਈ ਫੋਨ ’ਤੇ ਗੱਲ ਕੀਤੀ।

ਜ਼ੇਲੈਂਸਕੀ ਨੇ ਲਿਖਿਆ, ‘‘ਮੈਂ ਭਵਿੱਖ ’ਚ ਉਸ ਨੂੰ ਸ਼ੁਭਕਾਮਨਾਵਾਂ ਦਿਤੀ ਆਂ। ਮੈਂ ਸਾਡੇ ਦੇਸ਼ ਦੀ ਆਜ਼ਾਦੀ ਦੀ ਰੱਖਿਆ ਲਈ ਅਮਰੀਕਾ ਦੇ ਮਹੱਤਵਪੂਰਨ ਦੋ-ਪੱਖੀ ਅਤੇ ਦੋ-ਪੱਖੀ ਸਮਰਥਨ ਨੂੰ ਰੇਖਾਂਕਿਤ ਕੀਤਾ।’’

ਉਨ੍ਹਾਂ ਕਿਹਾ, ‘‘ਰੂਸ ਦੇ ਅਤਿਵਾਦ ਨਾਲ ਨਜਿੱਠਣ ਦੀ ਸਾਡੀ ਸਮਰੱਥਾ ਵਧਾਉਣ ’ਚ ਮਦਦ ਲਈ ਯੂਕਰੇਨ ਹਮੇਸ਼ਾ ਅਮਰੀਕਾ ਦਾ ਧੰਨਵਾਦੀ ਰਹੇਗਾ। ਸਾਡੇ ਸ਼ਹਿਰਾਂ ਅਤੇ ਪਿੰਡਾਂ ’ਤੇ ਰੂਸੀ ਹਮਲੇ ਨਿਰੰਤਰ ਜਾਰੀ ਹਨ। ਅਸੀਂ ਖੇਤਰ ਵਿਚ ਨਿਰਪੱਖ ਅਤੇ ਟਿਕਾਊ ਸ਼ਾਂਤੀ ਲਿਆਉਣ ਲਈ ਕੀ ਕੀਤਾ ਜਾਣਾ ਚਾਹੀਦਾ ਹੈ, ਇਸ ’ਤੇ ਚਰਚਾ ਕਰਨ ਲਈ ਰਾਸ਼ਟਰਪਤੀ ਟਰੰਪ ਨਾਲ ਇਕ-ਦੂਜੇ ਨਾਲ ਬੈਠਕ ਕਰਨ ’ਤੇ ਸਹਿਮਤ ਹੋਏ।’

SHARE ARTICLE

ਏਜੰਸੀ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement