
ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਭਾਰਤ ਖਿਲਾਫ਼ ਪਰਮਾਣੂ ਬੰਬ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ।
ਇਸਲਾਮਾਬਾਦ: ਅਪਣੇ ਬਿਆਨਾਂ ਨੂੰ ਲੈ ਕੇ ਅਕਸਰ ਸੁਰਖੀਆਂ ਵਿਚ ਰਹਿਣ ਵਾਲੇ ਪਾਕਿਸਤਾਨ ਦੇ ਰੇਲ ਮੰਤਰੀ ਸ਼ੇਖ ਰਸ਼ੀਦ ਨੇ ਭਾਰਤ ਖਿਲਾਫ਼ ਪਰਮਾਣੂ ਬੰਬ ਦੀ ਵਰਤੋਂ ਕਰਨ ਦੀ ਧਮਕੀ ਦਿੱਤੀ ਹੈ। ਭਾਰਤ ਦੇ ਨਾਲ ਤਣਾਅ ਨੂੰ ਲੈ ਕੇ ਰਸ਼ੀਦ ਨੇ ਸਿੱਧਾ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਨੇ ਅਪਣੇ ਹਥਿਆਰ ਤਿਆਰ ਰੱਖੇ ਹਨ ਅਤੇ ਜੇਕਰ ਭਾਰਤ ਹਮਲਾ ਕਰਦਾ ਹੈ ਤਾਂ ਰਵਾਇਤੀ ਜੰਗ ਨਹੀਂ ਹੋਵੇਗੀ, ਸਿੱਧਾ ਪਰਮਾਣੂ ਹਮਲਾ ਹੋਵੇਗਾ, ਜਿਸ ਵਿਚ ਅਸਮ ਤੱਕ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ।
Sheikh Rashid Ahmed
ਪਾਕਿਸਤਾਨ ਸਰਕਾਰ ਦੇ ਮੰਤਰੀ ਨੇ ਕਿਹਾ ਕਿ ‘ਸਾਡਾ ਹਥਿਆਰ ਮੁਸਲਮਾਨਾਂ ਦੀਆਂ ਜ਼ਿੰਦਗੀਆਂ ਨੂੰ ਬਚਾਉਂਦੇ ਹੋਏ ਅਸਮ ਤੱਕ ਟਾਰਗੇਟ ਕਰ ਸਕਦਾ ਹੈ’। ਇਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਗਲੋਬਲ ਰਾਜਨੀਤੀ ਦੇ ਸਮੀਕਰਣਾਂ 'ਤੇ ਗੱਲ ਕਰਦਿਆਂ ਰਾਸੀਦ ਨੇ ਕਿਹਾ ਕਿ ਅੱਜ ਚੀਨ ਅਪਣੇ ਨਵੇਂ ਦੋਸਤਾਂ ਨੇਪਾਲ, ਸ੍ਰੀਲੰਕਾ, ਈਰਾਨ ਅਤੇ ਰੂਸ ਨਾਲ ਇਕ ਨਵਾਂ ਬਲਾਕ ਬਣਾ ਰਿਹਾ ਹੈ ਅਤੇ ਉਹ ਅਮਰੀਕਾ, ਆਸਟਰੇਲੀਆ, ਕਨੇਡਾ ਅਤੇ ਬ੍ਰਿਟੇਨ ਦੇ ਵਿਰੁੱਧ ਖੜਾ ਹੈ।
Sheikh Rasheed and his discoveries. This time he's found a scientist who made a precision kafir bomb for India. pic.twitter.com/uozTBHPLM2
— Naila Inayat नायला इनायत (@nailainayat) August 20, 2020
ਇਸ ਤੋਂ ਅੱਗੇ ਉਹਨਾਂ ਕਿਹਾ, ‘ਜੇਕਰ ਪਾਕਿਸਤਾਨ ‘ਤੇ ਭਾਰਤ ਨੇ ਹਮਲਾ ਕੀਤਾ ਤਾਂ ਕੰਨਵੈਨਸ਼ਨ ਵਾਰ ਦੀ ਕੋਈ ਗੁੰਜਾਇਸ਼ ਨਹੀਂ ਹੋਵੇਗੀ। ਇਹ ਖੂਨੀ ਅਤੇ ਆਖਰੀ ਜੰਗ ਹੋਵੇਗੀ ਤੇ ਐਟਮੀ ਜੰਗ ਹੋਵੇਗੀ’।
Sheikh Rashid Ahmed
ਦੱਸ ਦਈਏ ਕਿ ਅਜਿਹੀ ਪਹਿਲੀ ਵਾਰ ਨਹੀਂ ਹੈ ਜਦੋਂ ਰਸ਼ੀਦ ਨੇ ਅਜਿਹਾ ਬਿਆਨ ਦਿੱਤਾ ਹੈ। ਹਾਲ ਹੀ ਵਿਚ ਰਸ਼ੀਦ ਖਾਨ ਨੇ ਰਾਮ ਮੰਦਰ ਭੂਮੀ ਪੂਜਨ ਨੂੰ ਲੈ ਕੇ ਬਿਆਨ ਦਿੱਤਾ ਸੀ। ਉਹਨਾਂ ਨੇ ਕਿਹਾ ਸੀ ਕਿ ਭਾਰਤ ਹੁਣ ਇਕ ਧਰਮ ਨਿਰਪੱਖ ਦੇਸ਼ ਨਹੀਂ ਰਿਹਾ ਹੈ ਬਲਕਿ ਇਕ ਧਰਮ ਦਾ ਦੇਸ਼ ਬਣ ਗਿਆ ਹੈ।