
ਨਾਰਵੇ 'ਚ 19 ਸਾਲ ਦੇ ਇੱਕ ਨੌਜਵਾਨ ਦੇ ਹੱਥ ਅਜੀਬੋ-ਗਰੀਬ ਮੱਛੀ ਲੱਗੀ ਹੈ। ਇਹ ਮੱਛੀ ਦੇਖਣ 'ਚ ਇੰਨੀ ਅਜੀਬ ਹੈ ਕਿ ਹਰ ਕੋਈ ਇਸਨੂੰ ਦੇਖ ਡਰ ਰਿਹਾ ਹੈ।
ਨਾਰਵੇ : ਨਾਰਵੇ 'ਚ 19 ਸਾਲ ਦੇ ਇੱਕ ਨੌਜਵਾਨ ਦੇ ਹੱਥ ਅਜੀਬੋ-ਗਰੀਬ ਮੱਛੀ ਲੱਗੀ ਹੈ। ਇਹ ਮੱਛੀ ਦੇਖਣ 'ਚ ਇੰਨੀ ਅਜੀਬ ਹੈ ਕਿ ਹਰ ਕੋਈ ਇਸਨੂੰ ਦੇਖ ਡਰ ਰਿਹਾ ਹੈ। ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇਸ ਅਨੋਖੀ ਮੱਛੀ ਦੀ ਤਸਵੀਰ ਵਾਇਰਲ ਹੋ ਰਹੀ ਹੈ।19 ਸਾਲ ਦੇ ਆਸਕਰ ਮੱਛੀ ਫੜਨ ਲਈ ਸਮੁੰਦਰ 'ਚ ਉਤਰੇ ਸਨ। ਨਾਰਡਿਕ ਸੀ ਅੰਗਲਿੰਗ ਕੰਪਨੀ ਲਈ ਇੱਕ ਗਾਇਡ ਦਾ ਕੰਮ ਕਰਨ ਵਾਲੇ ਆਸਕਰ ਦੀ ਨਜ਼ਰ ਇਸ ਰੇਅਰ ਮੱਛੀ 'ਤੇ ਪਈ।
Man catches dinosaur fish in Norway photo went viral
ਇਸ ਅਨੋਖੀ ਮੱਛੀ ਦੀ ਲੰਮੀ ਪੂੰਛ ਹੈ ਅਤੇ ਉਸਦੀਆਂ ਵੱਡੀਆਂ - ਵੱਡੀਆਂ ਅੱਖਾਂ ਕਿਸੇ ਨੂੰ ਵੀ ਡਰਾਉਣ ਲਈ ਕਾਫ਼ੀ ਹਨ। ਆਸਕਰ ਇੱਕ ਬਲੂ ਹੈਲੀਬਟ ਮੱਛੀ ਦੀ ਤਲਾਸ਼ ਲਈ ਪਾਣੀ ਵਿੱਚ ਉਤਰੇ ਸਨ ਉਦੋਂ ਉਨ੍ਹਾਂ ਦੀ ਨਜ਼ਰ ਇਸ ਮੱਛੀ ਉੱਤੇ ਪਈ।ਆਸਕਰ ਨੇ ਇਸ ਮੱਛੀ ਦੀ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਜਿਸ ਤੋਂ ਬਾਅਦ ਲੋਕਾਂ ਦੇ ਕੰਮੈਂਟਸ ਦਾ ਹੜ੍ਹ ਆ ਗਿਆ।
Oscar Lundahl was trying to catch blue #halibut when he found the unusual #fish on the end of his line off the coast of #Norway. pic.twitter.com/0SCVK5n5od
— Baja Expeditions (@BajaExpeditions) September 16, 2019
ਇਸ ਅਨੋਖੀ ਮੱਛੀ ਨੂੰ ਲੋਕ ਡਾਇਨਾਸੋਰ ਦੀ ਤਰ੍ਹਾਂ ਦਿਖਣ ਵਾਲੀ ਮੱਛੀ ਦੇ ਨਾਂ ਨਾਲ ਬੁਲਾ ਰਹੇ ਹਨ। ਆਸਕਰ ਨੇ ਵੀ ਦੱਸਿਆ ਕਿ ਇਹ ਮੱਛੀ ਦੇਖਣ 'ਚ ਡਾਇਨਾਸੋਰ ਵਰਗੀ ਲੱਗ ਰਹੀ ਹੈ। ਉਨ੍ਹਾਂ ਨੇ ਮਨਚਾਹੀ ਮੱਛੀ ਫੜਨ ਲਈ ਸਮੁੰਦਰ 'ਚ ਚਾਰ ਹੁਕ ਪਾਏ ਸਨ। ਉਨ੍ਹਾਂ ਵਿਚੋਂ ਇੱਕ ਹੁਕ 'ਚ ਇਹ ਮੱਛੀ ਆ ਕੇ ਫਸ ਗਈ।
Man catches dinosaur fish in Norway photo went viral
ਮੀਡੀਆ ਰਿਪੋਰਟਾਂ ਮੁਤਾਬਕ ਮੱਛੀ ਦੀ ਇਹ ਅਨੋਖੀ ਕਿਸਮ ਕੈਟਫਿਸ਼ ਦੀ ਫੈਮਲੀ ਨਾਲ ਤਾਲੁਕ ਰੱਖਦੀ ਹੈ। ਇਹ ਅਕਸਰ ਡੂੰਘੇ ਪਾਣੀ 'ਚ ਪਾਈ ਜਾਂਦੀ ਹੈ। ਲੈਟਿਨ 'ਚ ਇਸਦਾ ਨਾਮ ਕਾਮੈਰਸ ਮੋਨਸਟਰੋਸਾ ਲਿਨੇਅਸ ਹੈ। ਇਹ ਆਪਣੀ ਵੱਡੀਆਂ - ਵੱਡੀਆਂ ਅੱਖਾਂ ਦੀ ਵਜ੍ਹਾ ਨਾਲ ਹੀ ਡੂੰਘੇ ਪਾਣੀ 'ਚ ਦੇਖਣ 'ਚ ਸਮਰਥਾਵਾਨ ਹੋ ਪਾਉਂਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।