
ਮਾਲਦੀਵ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਮੈਮੂਨ ਅਬੁਦੱਲ ਗਯੂਮ ਦੀ 19 ਮਹੀਨੇ ਦੀ ਸਜ਼ਾ ਖ਼ਤਮ ਕਰ ਦਿਤੀ ਗਈ ਹੈ.........
ਕੋਲੰਬੋ : ਮਾਲਦੀਵ ਦੀ ਇਕ ਅਦਾਲਤ ਨੇ ਸਾਬਕਾ ਰਾਸ਼ਟਰਪਤੀ ਮੈਮੂਨ ਅਬੁਦੱਲ ਗਯੂਮ ਦੀ 19 ਮਹੀਨੇ ਦੀ ਸਜ਼ਾ ਖ਼ਤਮ ਕਰ ਦਿਤੀ ਗਈ ਹੈ। ਅਦਾਲਤ ਦਾ ਇਹ ਫ਼ੈਸਲਾ ਅਜਿਹੇ ਸਮੇਂ ਵਿਚ ਆਇਆ ਜਦੋਂ ਉਨ੍ਹਾਂ ਦੇ ਮਤਰੇਏ ਭਰਾ ਨੂੰ ਸੱਤ੍ਹਾਂ ਤੋਂ ਬਾਹਰ ਜਾਣਾ ਪਿਆ। ਮੁਸਲਿਮ ਆਬਾਦੀ ਵਾਲੇ ਇਸ ਦੇਸ਼ ਵਿਚ ਗਯੂਮ ਨੇ ਮਾਲਦੀਵ 'ਤੇ ਕਰੀਬ 30 ਸਾਲਾ ਤਕ ਰਾਜ ਕੀਤਾ। 2008 ਵਿਚ ਦੇਸ਼ ਦੇ ਪਹਿਲੇ ਬਹੁ-ਦਲੀ ਚੌਣਾਂ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਉਸਦੀ ਗ੍ਰਿਫ਼ਤਾਰੀ ਫ਼ਰਵਰੀ ਮਹੀਨੇ ਵਿਚ ਹੋਈ ਸੀ। ਉਸ 'ਤੇ ਅਬਦੁੱਲਾ ਯਾਮੀਨ ਵਿਰੁਧ ਕਥਿਤ ਤਖ਼ਤਾ ਪਲਟ ਵਿਚ ਸ਼ਾਮਲ ਹੋਣ ਦੇ ਦੋਸ਼ ਹਨ ਅਤੇ ਉਸ ਦੇ ਬਾਦ ਉਸਦੀ ਗ੍ਰਿਫ਼ਤਾਰੀ ਵੀ ਹੋਈ ਸੀ। ਇਸ ਦੋਸ਼ ਤੋਂ ਉਸਦਾ ਪਰਿਵਾਰ ਮੁਕਰ ਨਹੀਂ ਰਿਹਾ ਅਤੇ ਸੁਪਰਵਾਇਜ਼ਰਾਂ ਦਾ ਮੰਨਣਾ ਹੈ ਕਿ ਉਹ ਰਾਜਨੀਤੀ ਤੋਂ ਪ੍ਰੇਰਿਤ ਸੀ। (ਪੀ.ਟੀ.ਆਈ)