ਪਾਕਿ 'ਚ ਮਹਿੰਗਾਈ ਦੀ ਮਾਰ, ਲਾੜੀ ਨੇ ਗਹਿਣਿਆਂ ਦੀ ਥਾਂ ਪਹਿਨੇ ਟਮਾਟਰ
Published : Nov 20, 2019, 1:22 pm IST
Updated : Nov 20, 2019, 1:22 pm IST
SHARE ARTICLE
Pakistan Bride Wear Tomato jewellery in Her Wedding Video is going Viral
Pakistan Bride Wear Tomato jewellery in Her Wedding Video is going Viral

ਲਾੜੀ ਨੇ ਕਿਹਾ, “ਸੋਨੇ ਦੀਆਂ ਕੀਮਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਹਨ। ਟਮਾਟਰ ਵੀ ਬਹੁਤ ਮਹਿੰਗੇ ਹੋ ਰਹੇ ਹਨ। .....

ਇਸਲਾਮਾਬਾਦ- ਆਏ ਦਿਨ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦਾ ਹੀ ਰਹਿੰਦਾ ਹੈ ਤੇ ਹੁਣ ਪਾਕਿਸਤਾਨ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਹੱਸੋਗੇ ਅਤੇ ਹੱਸਦੇ ਹੀ ਰਹਿ ਜਾਵੋਗੇ। ਲਾਹੌਰ, ਪਾਕਿਸਤਾਨ ਦੀ ਇਕ ਲਾੜੀ ਨੇ ਵਿਆਹ ਦੇ ਦਿਨ ਗਹਿਣਿਆਂ ਦੀ ਬਜਾਏ ਟਮਾਟਰ ਪਹਿਨੇ। ਉਸਨੇ ਟਮਾਟਰ ਤੋਂ ਗਲ ਦਾ ਹਾਰ, ਕੰਨ ਦੀਆਂ ਵਾਲੀਆਂ ਅਤੇ ਚੂੜੀਆਂ ਪਹਿਨੀਆਂ ਸਨ।



 

ਇਕ ਨਿਊਜ਼ ਏਜੰਸੀ ਨੂੰ ਦਿੱਤੀ ਇੰਟਰਵਿਊ ਵਿਚ ਲਾੜੀ ਨੇ ਅਜੀਬੋ ਗਰੀਬ ਹੀ ਜਵਾਬ ਦਿੱਤਾ। ਲਾੜੀ ਨੇ ਕਿਹਾ, “ਸੋਨੇ ਦੀਆਂ ਕੀਮਤਾਂ ਬਹੁਤ ਮਹਿੰਗੀਆਂ ਹੋ ਰਹੀਆਂ ਹਨ। ਟਮਾਟਰ ਵੀ ਬਹੁਤ ਮਹਿੰਗੇ ਹੋ ਰਹੇ ਹਨ। ਇਸ ਲਈ ਮੈਂ ਆਪਣੇ ਵਿਆਹ ਵਿਚ ਸੋਨੇ ਦੀ ਬਜਾਏ ਟਮਾਟਰ ਪਹਿਨੇ ਹਨ। ਜਦੋਂ ਰਿਪੋਰਟਰ ਉਸ ਦੇ ਟਮਾਟਰ ਨੂੰ ਛੂੰਹਦਾ ਹੈ ਤਾਂ ਉਹ ਗੁੱਸੇ ਨਾਲ ਕਹਿੰਦੀ ਹੈ,“ ਮਾਰ ਦੇਵਾਂਗੀ ਜੇ ਹੱਥ ਲਗਾਇਆ ਤਾਂ। ਮੇਰੇ ਟਮਾਟਰ ਮੈਨੂੰ ਬਹੁਤ ਪਿਆਰੇ ਹਨ। ”ਲਾੜੀ ਨੇ ਦੱਸਿਆ ਕਿ ਦਾਜ ਵਿਚ ਉਸ ਦੇ ਮਾਪਿਆਂ ਨੇ ਮੁੰਡੇ ਨੂੰ ਟਮਾਟਰ ਦੀਆਂ ਤਿੰਨ ਪੇਟੀਆਂ ਦਿੱਤੀਆਂ।

Pakistan Bride Wear Tomato jewellery in Her Wedding Video is going ViralPakistan Bride Wear Tomato jewellery in Her Wedding Video is going Viral

ਦੱਸ ਦਈਏ ਕਿ ਪਾਕਿਸਤਾਨ ਵਿਚ ਟਮਾਟਰ ਦੀ ਕੀਮਤ ਅਸਮਾਨ ਨੂੰ ਹੱਥ ਲਗਾ ਰਹੀ ਹੈ। ਪਕਿਸਤਾਨ ਦੇ ਕਈ ਹਿੱਸਿਆ ਵਿਚ ਟਮਾਟਰ 300 ਰੁਪੇ ਕਿਲੋ ਵਿਕ ਰਹੇ ਹਨ। ਸਿਰਫ਼ 2 ਮਿੰਟਾਂ ਵਿਚ ਇਹ ਟਮਾਟਰ ਦੇ ਗਹਿਣਿਆਂ ਵਾਲੀ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਗਈ ਹੈ। ਇਸ ਵੀਡੀਓ ਨੂੰ ਨਾਇਲਾ ਇਨਾਇਤ ਨੇ ਸ਼ੇਅਰ ਕੀਤਾ ਹੈ। ਉਸ ਨੇ ਨਾਲ ਲਿਖਿਆ ਕਿ ਜੇ ਤਸੀਂ ਆਪਣੀ ਲਾਈਫ਼ ਵਿਚ ਸਭ ਕੁੱਝ ਦੇਖ ਚੁੱਕੇ ਹੋ ਤਾਂ ਅੱਜ ਟਮਾਟਰ ਦੇ ਗਹਿਣੇ ਵੀ ਦੇਖ ਲਓ। 

SHARE ARTICLE

ਏਜੰਸੀ

Advertisement

ਭਰਾ-ਭਰਜਾਈ ਤੋਂ ਦੁਖੀ ਕੁੜੀ ਨੇ ਚੁੱਕਿਆ ਖੌਫਨਾਕ ਕਦਮ, ਹਾਕੀ ਦੀ ਸੀ ਨੈਸ਼ਨਲ ਪਲੇਅਰ ਪੁਲਿਸ ਨੇ ਭਰਾ ਨੂੰ ਕੀਤਾ ਗ੍ਰਿਫ਼ਤਾਰ

06 May 2024 4:04 PM

Rajpura ਵਿਖੇ Kisan ਦੀ ਹੋਈ ਮੌਤ ਤੋਂ ਬਾਅਦ ਕਿਸਾਨਾਂ ਨੇ ਦਿੱਤਾ ਅਲਟੀਮੇਟਮ, ਦੋ ਦਿਨਾਂ ਸਮਾਂ ਦਿੰਦੇ ਹਾਂ, ਨਹੀਂ ਤਾਂ

06 May 2024 1:42 PM

Breaking News: T20 World Cup ਦੇ ਮੈਚਾਂ ਦੌਰਾਨ ਅੱ+ਤਵਾਦੀ ਹਮਲਿਆਂ ਦੀ ਧਮਕੀ, Cricket ਜਗਤ ਲਈ ਪਰੇਸ਼ਾਨ ਕਰਨ ਵਾਲੀ

06 May 2024 1:13 PM

Cabinet Minister Dr. Baljit Kaur ਬੇਬਾਕ Interview Badal ‘ਤੇ ਧਰਿਆ ਤਵਾ, ਇਹਨਾਂ ਲੁੱਟਣ ਵਾਲਿਆਂ ਤੋਂ ਮਸਾਂ...

06 May 2024 12:55 PM

PRTC ਦੇ Driver ਨਾਲ ਵਾਪਰ ਗਿਆ ਵੱਡਾ ਹਾਦਸਾ.. ਪੁੱਤ ਦੀ ਹਾਲਤ ਦੇਖ ਭੁੱਬਾਂ ਮਾਰਦੀ ਸੜਕ ’ਤੇ ਲਿਟ ਗਈ Maa

06 May 2024 10:58 AM
Advertisement