
ਇਸ ਤੋਂ ਇਲਾਵਾ 7,280 ਟਰਕੀ ਪੰਛੀ ਵੀ ਦਿੱਤੇ ਗਏ, ਜੋ ਖਾਣ ਲਈ ਚੰਗਾ ਸਮਝਿਆ ਜਾਂਦਾ ਹੈ।
ਫਰਿਜਨੋ - ਕੋਰੋਨਾ ਮਹਾਂਮਾਰੀ ਨੇ ਬਹੁਤੇ ਲੋਕਾਂ ਨੂੰ ਆਪਣੇ ਲਈ ਰੋਜ਼ੀ-ਰੋਟੀ ਕਮਾਉਣ ਤੋਂ ਵੀ ਮੁਹਤਾਜ ਕਰ ਦਿੱਤਾ ਹੈ ਪਰ ਬਹੁਤ ਸਾਰੀਆਂ ਅਜਿਹੀਆਂ ਸੰਸਥਾਵਾਂ ਹਨ ਜੋ ਸੰਕਟ ਦੇ ਸਮੇਂ ਲੋਕਾਂ ਦੀ ਮਦਦ ਕਰਨ ਦਾ ਯਤਨ ਕਰਦੀਆਂ ਰਹੀਆਂ। ਅਜਿਹੀ ਹੀ ਇਕ ਸੰਸਥਾ ਟੈਕਸਾਸ ਵਿਚ ਵੇਖਣ ਨੂੰ ਮਿਲੀ, ਜਿੱਥੇ ਥੈਂਕਸਗਿਵਿੰਗ ਛੁੱਟੀ ਤੋਂ ਪਹਿਲਾਂ ਹਜ਼ਾਰਾਂ ਲੋਕਾਂ ਨੇ ਡੱਲਾਸ ਵਿਚ ਉੱਤਰੀ ਟੈਕਸਾਸ ਫੂਡ ਬੈਂਕ (ਐੱਨ. ਟੀ. ਐੱਫ. ਬੀ.) ਤੋਂ ਭੋਜਨ ਪ੍ਰਾਪਤ ਕਰਨ ਲਈ ਕਾਰਾਂ ਸਣੇ ਲੰਮੀਆਂ ਕਤਾਰਾਂ ਲਾਈਆਂ।
25,000 people in need get food, turkeys at Dallas food bank drive-thru
ਐੱਨ. ਟੀ. ਐੱਫ. ਬੀ. ਦੇ ਸੀਨੀਅਰ ਮਾਰਕੀਟਿੰਗ ਅਤੇ ਸੰਚਾਰ ਵਿਭਾਗ ਦੀ ਸੀਨੀਅਰ ਡਾਇਰੈਕਟਰ, ਐਨਾ ਕੁਰੀਅਨ ਅਨੁਸਾਰ 5 ਘੰਟੇ ਦੇ ਇਸ ਪ੍ਰੋਗਰਾਮ ਦੌਰਾਨ 6000 ਤੋਂ ਵੱਧ ਕਾਰਾਂ ਅਤੇ ਲਗਭਗ 25,000 ਲੋਕਾਂ ਦੀ ਸੇਵਾ ਫੂਡ ਬੈਂਕ ਦੇ ਸਟਾਫ਼ ਵਲੋਂ ਕੀਤੀ ਗਈ। ਇਸ ਫੂਡ ਬੈਂਕ ਨੇ “ਡਰਾਇਵ-ਥਰੂ ਮੋਬਾਈਲ ਪੈਂਟਰੀ” ਅਧੀਨ ਪਰਿਵਾਰਾਂ ਨੂੰ 600000 ਪੌਂਡ ਭੋਜਨ ਵੰਡਿਆ, ਜਿਨ੍ਹਾਂ ਵਿਚ ਸੁੱਕੇ ਉਤਪਾਦ, ਰੋਟੀ ਅਤੇ ਤਾਜ਼ੇ ਫਲ ਆਦਿ ਸ਼ਾਮਲ ਸਨ। ਇਸ ਤੋਂ ਇਲਾਵਾ 7,280 ਟਰਕੀ ਪੰਛੀ ਵੀ ਦਿੱਤੇ ਗਏ, ਜੋ ਖਾਣ ਲਈ ਚੰਗਾ ਸਮਝਿਆ ਜਾਂਦਾ ਹੈ।
25,000 people in need get food, turkeys at Dallas food bank drive-thru
ਇਸ ਸੰਸਥਾ ਦੀ ਵੈੱਬਸਾਈਟ ਅਨੁਸਾਰ ਇਸ ਨੇ ਮਾਰਚ ਤੋਂ ਸਤੰਬਰ ਤੱਕ 63 ਮਿਲੀਅਨ ਪੌਂਡ ਤੋਂ ਵੱਧ ਭੋਜਨ ਵੰਡਿਆ ਹੈ ਜੋ ਕਿ 2019 ਦੇ ਮੁਕਾਬਲੇ 45% ਵੱਧ ਹੈ। ਸੰਸਥਾ ਦੀ ਡਾਇਰੈਕਟਰ ਕੁਰੀਅਨ ਅਨੁਸਾਰ ਮਹਾਮਾਰੀ ਦੌਰਾਨ ਭੋਜਨ ਦੀ ਅਸੁਰੱਖਿਆ ਦਾ ਅਨੁਭਵ ਕਰਨ ਵਾਲੇ ਲੋਕਾਂ ਵਿਚ ਵਾਧਾ ਇਕੱਲੇ ਟੈਕਸਾਸ ਤੱਕ ਹੀ ਸੀਮਿਤ ਨਹੀਂ ਬਲਕਿ ਇਹ ਦੇਸ਼ ਭਰ ਵਿਚ ਹੈ।