Argentina elects President : ਧੁਰ ਸੱਜੇ-ਪੱਖੀ ਜੇਵੀਅਰ ਮਿਲੇਈ ਨੇ ਅਰਜਨਟੀਨਾ ਦੀ ਰਾਸ਼ਟਰਪਤੀ ਚੋਣ ਜਿੱਤੀ
Published : Nov 20, 2023, 3:54 pm IST
Updated : Nov 20, 2023, 4:10 pm IST
SHARE ARTICLE
Javier Milei
Javier Milei

‘ਜ਼ਬਰਦਸਤ’ ਤਬਦੀਲੀਆਂ ਦਾ ਵਾਅਦਾ ਕੀਤਾ, ਕਿਹਾ, ਅਰਜਨਟੀਨਾ ਦਾ ਪੁਨਰ ਨਿਰਮਾਣ ਅੱਜ ਤੋਂ ਸ਼ੁਰੂ ਹੋ ਰਿਹਾ ਹੈ, ਇੱਥੇ ਨਰਮ ਉਪਾਵਾਂ ਲਈ ਕੋਈ ਥਾਂ ਨਹੀਂ ਹੈ

Argentina elects President : ਧੁਰ ਸੱਜੇ ਪੱਖੀ ਜੇਵੀਅਰ ਮਿਲੇਈ ਨੇ ਐਤਵਾਰ ਨੂੰ ਅਰਜਨਟੀਨਾ ਦੇ ਰਾਸ਼ਟਰਪਤੀ ਚੋਣ ਜਿੱਤ ਲਈ ਹੈ। ਅਪਣੀ ਧੁਰ ਸੱਜੇ-ਪੱਖੀ ਲੋਕਲੁਭਾਉਣੀ ਚੋਣ ਮੁਹਿੰਮ ਦੌਰਾਨ, ਮਿਲੇਈ ਨੇ ਵਧਦੀ ਮਹਿੰਗਾਈ ਅਤੇ ਵਧਦੀ ਗਰੀਬੀ ਨਾਲ ਨਜਿੱਠਣ ਲਈ ਦੇਸ਼ ਨੂੰ ਬਦਲਣ ਦਾ ਵਾਅਦਾ ਕੀਤਾ। ਅਰਜਨਟੀਨਾ ਦੀ ਚੋਣ ਅਥਾਰਟੀ ਮੁਤਾਬਕ ਮਿਲੇਈ ਨੂੰ ਰਾਸ਼ਟਰਪਤੀ ਚੋਣ ਵਿਚ ਪਈਆਂ ਕੁਲ 99.4 ਫ਼ੀ ਸਦੀ ਵੋਟਾਂ ’ਚੋਂ 55.7 ਫ਼ੀ ਸਦੀ ਅਤੇ ਵਿੱਤ ਮੰਤਰੀ ਸਰਜੀਓ ਮਾਸਾ ਨੂੰ 44.3 ਫ਼ੀ ਸਦੀ ਵੋਟਾਂ ਮਿਲੀਆਂ।

ਦਖਣੀ ਅਮਰੀਕੀ ਦੇਸ਼ ’ਚ 1983 ਵਿਚ ਲੋਕਤੰਤਰ ਦੀ ਵਾਪਸੀ ਤੋਂ ਬਾਅਦ ਇਹ ਰਾਸ਼ਟਰਪਤੀ ਦੀ ਦੌੜ ਵਿਚ ਇਹ ਸਭ ਤੋਂ ਵੱਡੇ ਫਰਕ ਨਾਲ ਜਿੱਤ ਹੈ। ਬਿਊਨਸ ਆਇਰਸ ਦੀਆਂ ਸੜਕਾਂ ’ਤੇ ਗੱਡੀ ਚਾਲਕਾਂ ਨੇ ਹਾਰਨ ਵਜਾ ਕੇ ਅਤੇ ਕਈ ਇਲਾਕਿਆਂ ’ਚ ਲੋਕਾਂ ਨੇ ਸੜਕਾਂ ’ਤੇ ਉਤਰ ਜਿੱਤ ਦਾ ਜਸ਼ਨ ਮਨਾਇਆ। ਡਾਊਨਟਾਊਨ ਬਿਊਨਸ ਆਇਰਸ ਦੇ ਇਕ ਹੋਟਲ ਵਿਚ ਮਿਲੇਈ ਦੇ ਪਾਰਟੀ ਹੈੱਡਕੁਆਰਟਰ ਦੇ ਬਾਹਰ ਇਕ ਜਸ਼ਨ ਮਨਾਇਆ ਗਿਆ, ਸਮਰਥਕਾਂ ਨੇ ਸੰਗੀਤ ਦੀ ਧੁਨ ’ਤੇ ਨੱਚਿਆ ਅਤੇ ਗਾਇਆ।

ਲੋਕਾਂ ਨੇ ਅਰਜਨਟੀਨਾ ਦੇ ਝੰਡੇ ਅਤੇ ਇਕ ਪੀਲੇ ਗੈਡਸਡੇਨ ਝੰਡੇ ਨੂੰ ‘ਡੋਂਟ ਟ੍ਰੇਡ ਆਨ ਮੀ’ ਦੇ ਸ਼ਬਦਾਂ ਨਾਲ ਲਹਿਰਾਇਆ। ਇਹ ਚਿੰਨ੍ਹ ਅਕਸਰ ਏਕਤਾ ਵਿਖਾਉਣ ਲਈ ਵਰਤਿਆ ਜਾਂਦਾ ਹੈ ਅਤੇ ਮਿਲੇਈ ਨੇ ਅਪਣੀ ਚੋਣ ਮੁਹਿੰਮ ਵਿਚ ਇਸ ਦੀ ਬਹੁਤ ਜ਼ਿਆਦਾ ਵਰਤੋਂ ਕੀਤੀ। ਮਿਲੇਈ ਨੇ ਅਪਣੇ ਜਿੱਤ ਮਗਰੋਂ ਅਪਣੇ ਭਾਸ਼ਣ ’ਚ ਕਿਹਾ, ‘‘ਅਰਜਨਟੀਨਾ ਦਾ ਪੁਨਰ ਨਿਰਮਾਣ ਅੱਜ ਤੋਂ ਸ਼ੁਰੂ ਹੋ ਰਿਹਾ ਹੈ।’’

ਉਸ ਨੇ ਸਮਰਥਕਾਂ ਨੂੰ ਕਿਹਾ, ‘‘ਅਰਜਨਟੀਨਾ ਦੀ ਸਥਿਤੀ ਗੰਭੀਰ ਹੈ। ਸਾਡੇ ਦੇਸ਼ ਨੂੰ ਜਿਹੜੀਆਂ ਤਬਦੀਲੀਆਂ ਦੀ ਲੋੜ ਹੈ ਉਹ ਬਹੁਤ ਵੱਡੇ ਹਨ। ਇੱਥੇ ਹੌਲੀ-ਹੌਲੀ ਲਈ ਕੋਈ ਥਾਂ ਨਹੀਂ ਹੈ, ਨਰਮ ਉਪਾਵਾਂ ਲਈ ਕੋਈ ਥਾਂ ਨਹੀਂ ਹੈ।’’ ਮਿੱਲੀ ਦੇ ਸੰਬੋਧਨ ਦੌਰਾਨ ਸਮਰਥਕਾਂ ਨੇ ‘‘ਆਜ਼ਾਦੀ, ਆਜ਼ਾਦੀ’’ ਦੇ ਨਾਅਰੇ ਲਾਏ।

ਮਾਸਾ ਦੀ ਸੱਤਾਧਾਰੀ ਪੇਰੋਨਿਸਟ ਪਾਰਟੀ ਨੇ ਹਾਰ ਸਵੀਕਾਰ ਕਰ ਲਈ ਅਤੇ ਕਿਹਾ ਕਿ ਅਰਜਨਟੀਨਾ ਨੇ ਦੂਜਾ ਰਸਤਾ ਚੁਣਿਆ ਹੈ। ਮਾਸਾ ਨੇ ਕਿਹਾ, ‘‘ਰਾਜਨੀਤਿਕ, ਸਮਾਜਕ ਅਤੇ ਆਰਥਕ ਕੰਮ ਦੀ ਗਰੰਟੀ ਦੇਣਾ ਹੁਣ ਨਵੇਂ ਰਾਸ਼ਟਰਪਤੀ ਦੀ ਜ਼ਿੰਮੇਵਾਰੀ ਹੈ। ਮੈਨੂੰ ਉਮੀਦ ਹੈ ਕਿ ਉਹ ਅਜਿਹਾ ਕਰਨਗੇ।’’

ਮਿਲੇਈ ਦੀ ਜਿੱਤ ਨੇ ਅਰਜਨਟੀਨਾ ਦੇ ਰਾਜਨੀਤਿਕ ਦ੍ਰਿਸ਼ ਅਤੇ ਆਰਥਕ ਰੋਡਮੈਪ ਨੂੰ ਹਿਲਾ ਦੇ ਰੱਖ ਦਿਤਾ ਹੈ ਅਤੇ ਅਨਾਜ ਤੇ ਲਿਥੀਅਮ ਦੇ ਵਪਾਰ ਨੂੰ ਪ੍ਰਭਾਵਤ ਕਰਨ ਦੀ ਸੰਭਾਵਨਾ ਹੈ ਕਿਉਂਕਿ ਉਸ ਨੇ ਪਹਿਲਾਂ ਚੀਨ ਅਤੇ ਬ੍ਰਾਜ਼ੀਲ ਦੀ ਇਹ ਕਹਿੰਦੇ ਹੋਏ ਆਲੋਚਨਾ ਕੀਤੀ ਸੀ ਕਿ ਉਹ ‘ਕਮਿਊਨਿਸਟਾਂ ਨਾਲ ਵਪਾਰ ਨਹੀਂ ਕਰਨਗੇ।’ ਇਸ ਦੇ ਬਾਵਜੂਦ, ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਾਸੀਓ ਲੂਲਾ ਡਾ ਸਿਲਵਾ ਨੇ ਅਰਜਨਟੀਨਾ ’ਚ ਨਵੀਂ ਚੁਣੀ ਗਈ ਸਰਕਾਰ ਨੂੰ ਸ਼ੁਭਕਾਮਨਾਵਾਂ ਦਿਤੀਆਂ। ਅਰਜਨਟੀਨਾਂ ਦੇ ਅਨੁਸਾਰ, ਮਿਲੇਈ ਨੂੰ ਵੋਟ ਦੇਣਾ ‘ਘੱਟ ਬੁਰਾਈ ਦੀ ਚੋਣ’ ਸੀ।
 

ਕੌਣ ਹਨ ਜੇਵੀਅਰ ਮਿਲੇਈ?

22 ਅਕਤੂਬਰ, 1970 ਨੂੰ ਜਨਮੇ, ਜੇਵੀਅਰ ਮਿਲੇਈ ਨੂੰ ਮਨਪਸੰਦ, ਸੱਜੇ-ਪੱਖੀ ਸੁਤੰਤਰਤਾਵਾਦੀ, ਅਤਿ ਰੂੜ੍ਹੀਵਾਦੀ, ਧੁਰ-ਸੱਜੇਪੱਖੀ ਅਤੇ ਅਤਿ-ਉਦਾਰਵਾਦੀ ਦਸਿਆ ਗਿਆ ਹੈ। 

ਮਿਲੇਈ ਆਰਥਕ ਝਟਕਾ ਦੇਣ ਦਾ ਵਾਅਦਾ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੇ ਅਰਜਨਟੀਨਾ ਦੇ ਕੇਂਦਰੀ ਬੈਂਕ ਨੂੰ ਖਤਮ ਕਰਨ ਦੀ ਯੋਜਨਾ ਬਣਾਈ ਹੈ ਜਿਸ ਦੇ ਨਤੀਜੇ ਵਜੋਂ ਇਕ ਅਸਲ ਡਾਲਰ ਅਧਾਰਤ ਆਰਥਿਕਤਾ ਅਤੇ ਦੇਸ਼ ਦੀਆਂ ਵਿੱਤੀ ਅਤੇ ਢਾਂਚਾਗਤ ਨੀਤੀਆਂ ਦੀ ਇਕ ਵਿਆਪਕ ਤਬਦੀਲੀ ਹੋਵੇਗੀ। ਉਹ ਗਰਭਪਾਤ ਦਾ ਸਖ਼ਤ ਵਿਰੋਧ ਕਰਦੇ ਹਨ। ਇੱਥੋਂ ਤਕ ਕਿ ਬਲਾਤਕਾਰ ਦੇ ਮਾਮਲਿਆਂ ’ਚ ਵੀ। ਮਿਲੇਈ ਨੇ ਪਹਿਲਾਂ ਗਰਭਪਾਤ ਨੂੰ ਕਾਨੂੰਨੀ ਬਣਾਉਣ ਵਾਲੇ 2020 ਕਾਨੂੰਨ (ਵਲੰਟਰੀ ਇੰਟਰਪਸ਼ਨ ਆਫ ਪ੍ਰੈਗਨੈਂਸੀ ਬਿੱਲ) ’ਤੇ ਮੁੜ ਵਿਚਾਰ ਕਰਨ ਲਈ ਰਾਏਸ਼ੁਮਾਰੀ ਦਾ ਸੁਝਾਅ ਦਿਤਾ ਹੈ।

ਮੇਲੀ ਨੇ ਵਿਆਪਕ ਸੈਕਸ ਸਿੱਖਿਆ ਦੀ ਵੀ ਆਲੋਚਨਾ ਕੀਤੀ ਹੈ ਅਤੇ ਇਸ ਨੂੰ ‘ਬਰੇਨ ਵਾਸ਼ਿੰਗ’ ਦਾ ਇਕ ਰੂਪ ਕਿਹਾ ਹੈ। ਉਹ ਨਾਗਰਿਕ ਹਥਿਆਰਾਂ ਦੀ ਮਾਲਕੀ ਦੇ ਸਮਰਥਕ ਹਨ, ਮਨੁੱਖੀ ਅੰਗਾਂ ਦੀ ਵਿਕਰੀ ਨੂੰ ਕਾਨੂੰਨੀ ਰੂਪ ਦੇਣ ਦਾ ਪ੍ਰਸਤਾਵ ਰਖਦੇ ਹਨ, ਅਤੇ ਧੁਰ-ਸੱਜੇ ਸਭਿਆਚਾਰਕ ਮਾਰਕਸਵਾਦ ਸਾਜ਼ਸ਼ ਸਿਧਾਂਤ ਨੂੰ ਉਤਸ਼ਾਹਿਤ ਕਰਦੇ ਹਨ।

(For more news apart from Argentina elects President, stay tuned to Rozana Spokesman)

SHARE ARTICLE

ਏਜੰਸੀ

Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement