Canada News : ਕੈਨੇਡਾ ਖਾਲਿਸਤਾਨੀਆਂ ਨੂੰ ਪਨਾਹ ਦੇਣ ਦਾ ਨਤੀਜਾ ਭੁਗਤ ਰਿਹੈ : ਹਾਰਪਰ

By : BALJINDERK

Published : Nov 20, 2024, 5:22 pm IST
Updated : Nov 20, 2024, 5:22 pm IST
SHARE ARTICLE
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ
ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ

Canada News : ਕੈਨੇਡਾ ਖਾਲਿਸਤਾਨੀਆਂ ਨੂੰ ਪਨਾਹ ਦੇਣ ਦਾ ਨਤੀਜਾ ਭੁਗਤ ਰਿਹੈ : ਹਾਰਪਰ

Canada News : ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਦੁਨੀਆਂ ਦੇ ਲੋਕਾਂ ਦੀ ਪੁਸ਼ਤਾਂ ਪੁਰਾਣੀ ਨਫ਼ਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇਣੀ ਤੁਰੰਤ ਬੰਦ ਕਰਨੀ ਚਾਹੀਦੀ ਹੈ।

ਉਹ ਅਬਰਾਹਮ ਗਲੋਬਲ ਪੀਸ ਇਨੀਸ਼ਿਏਟਿਵ ਵੱਲੋਂ ਕਰਵਾਏ ਸਮਾਗਮ ’ਚ ਬੋਲ ਰਹੇ ਸਨ। ਲਗਾਤਾਰ 9 ਸਾਲ (2006 ਤੋਂ 2015 ਤੱਕ) ਕੈਨੇਡਾ ਸਰਕਾਰ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਸਿਆਸਤ ਛੱਡ ਚੁੱਕੇ ਟੋਰੀ ਆਗੂ ਰਹੇ ਹਾਰਪਰ ਨੇ ਦੁੱਖ ਪ੍ਰਗਟਾਇਆ ਕਿ ਮੌਜੂਦਾ ਸਰਕਾਰ ਨੂੰ ਜਿਹਾਦੀ ਅਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਕੈਨੇਡਾ ’ਚ ਦਾਖਲਾ ਦੇਣ ਦੀ ਗਲਤੀ ਨੂੰ ਤੁਰੰਤ ਠੀਕ ਕੀਤੇ ਜਾਣ ਦੇ ਯਤਨ ਸ਼ੁਰੂ ਕਰਕੇ ਕੈਨੇਡਾ ਦੀ ਭਲਾਈ ਬਾਰੇ ਸੋਚਣ ਦੀ ਲੋੜ ਹੈ। ਆਪਣੇ ਨਿਰ-ਵਿਵਾਦ ਕਾਰਜਕਾਲ ਦੀ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਦੇਸ਼ ਦੇ ਵਪਾਰਕ ਹਿੱਤਾਂ ਸਮੇਤ ਹੋਰ ਸੰਬੰਧਾਂ ਨੂੰ ਧਿਆਨ ’ਚ ਰੱਖਦਿਆਂ ਕਿਸੇ ਖਾਸ ਧਿਰ ਲਈ ਇਨ੍ਹਾਂ ਹਿੱਤਾਂ ਨੂੰ ਦਾਅ ’ਤੇ ਲਾ ਦੇਣਾ ਦੇਸ਼ ਨੂੰ ਦਹਾਕਿਆਂ ਤੱਕ ਨਾ ਪੂਰੇ ਹੋਣ ਵਾਲੇ ਘਾਟੇ ਵੱਲ ਧੱਕਦਾ ਹੈ। ਉਨ੍ਹਾਂ ਕਿਹਾ ਕਿ ਨਫ਼ਰਤੀ ਸੋਚ ਨੂੰ ਆਪਣੀ ਧਰਤੀ ’ਤੇ ਪਨਾਹ ਦੇ ਕੇ ਉਸ ਨੂੰ ਵਿਗਸਣ ਦੇਣ ਤੋਂ ਪੈਦਾ ਹੋਣ ਵਾਲੇ ਨਤੀਜੇ ਦੇਸ਼ ਲਈ ਘਾਤਕ ਸਾਬਤ ਹੋਣ ਦੀਆਂ ਘਟਨਾਵਾਂ ਨਾਲ ਇਤਿਹਾਸ ਭਰਿਆ ਪਿਆ ਹੈ।

ਸਾਬਕਾ ਪ੍ਰਧਾਨ ਮੰਤਰੀ ਨੇ ਕੁਝ ਨਾਂਅ ਲੈਣ ਤੋਂ ਝਿਜਕ ਲਾਹੁੰਦਿਆਂ ਕਿਹਾ ਕਿ ਜਿਹਾਦੀ ਗਰੁੱਪ, ਤਾਮਿਲ ਟਾਈਗਰਜ਼ ਤੇ ਖਾਲਿਸਤਾਨੀ ਸੋਚ ਵਾਲੇ ਲੋਕਾਂ ਨੂੰ ਪਨਾਹ ਦੇ ਕੇ ਪੁਸ਼ਤਪਨਾਹੀ ਦੀ ਗਲਤੀ ਦੇ ਨਤੀਜੇ ਹੁਣ ਸਾਰੇ ਦੇਸ਼ਵਾਸੀਆਂ ਨੂੰ ਭੁਗਤਣੇ ਪੈ ਰਹੇ ਹਨ। ਇਸ ਮੌਕੇ ਸੰਗਠਨ ਵੱਲੋਂ ਉਨ੍ਹਾਂ ਨੂੰ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਆ ਗਿਆ।

(For more news apart from  Canada is suffering consequences of sheltering Khalistanis : Harper News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement