
2024 ਤੋਂ ਵਰਤੋਂ ਵਿੱਚ ਆਉਣਗੇ ਇਹ ਨਵੇਂ ਨੋਟ
ਲੰਡਨ - ਬੈਂਕ ਆਫ਼ ਇੰਗਲੈਂਡ ਨੇ ਮੰਗਲਵਾਰ ਨੂੰ ਬ੍ਰਿਟੇਨ ਦੇ ਰਾਜਾ ਚਾਰਲਸ ਤੀਜੇ ਦੀ ਤਸਵੀਰ ਵਾਲੇ ਬੈਂਕ ਨੋਟਾਂ ਦੇ ਪਹਿਲੇ ਸੈੱਟ ਦੇ ਡਿਜ਼ਾਈਨ ਦੀ ਘੁੰਡ ਚੁਕਾਈ ਕੀਤੀ।
ਕਿੰਗ ਚਾਰਲਸ (74) ਤੀਜੇ ਦੀ ਤਸਵੀਰ 5, 10, 20 ਅਤੇ 50 ਪਾਉਂਡ ਮੁੱਲਵਰਗ ਦੇ ਸਾਰੇ ਚਾਰ ਪੋਲੀਮਰ (ਪਲਾਸਟਿਕ) ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਈਨ 'ਤੇ ਦਿਖਾਈ ਦੇਵੇਗੀ। ਬੈਂਕ ਨੋਟਾਂ ਦੇ ਮੌਜੂਦਾ ਡਿਜ਼ਾਇਨ ਵਿੱਚ ਕੋਈ ਹੋਰ ਬਦਲਾਅ ਨਹੀਂ ਹੋਵੇਗਾ ਜਿਸ ਵਿੱਚ ਉਨ੍ਹਾਂ ਦੀ ਮਰਹੂਮ ਮਾਂ ਮਹਾਰਾਣੀ ਐਲਿਜ਼ਾਬੈਥ ਦੂਜੀ ਦੀ ਤਸਵੀਰ ਹੈ।
ਕਿੰਗ ਚਾਰਲਸ ਤੀਜੇ ਦੀ ਤਸਵੀਰ ਵਾਲੇ ਨਵੇਂ ਨੋਟ 2024 ਦੇ ਅੱਧ ਤੱਕ ਸਰਕੂਲੇਸ਼ਨ ਵਿੱਚ ਆਉਣ ਦੀ ਉਮੀਦ ਹੈ, ਅਤੇ ਮਹਾਰਾਣੀ ਦੀ ਤਸਵੀਰ ਵਾਲੇ ਮੌਜੂਦਾ ਨੋਟ ਬਦਸਤੂਰ ਨਿਯਮਤ ਵਰਤੋਂ ਵਿੱਚ ਰਹਿਣਗੇ।
ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਐਂਡਰਿਊ ਬੇਲੀ ਨੇ ਕਿਹਾ, ''ਮੈਨੂੰ ਬਹੁਤ ਮਾਣ ਹੈ ਕਿ ਬੈਂਕ ਸਾਡੇ ਨਵੇਂ ਬੈਂਕ ਨੋਟਾਂ ਦਾ ਡਿਜ਼ਾਈਨ ਜਾਰੀ ਕਰ ਰਿਹਾ ਹੈ ਜਿਨ੍ਹਾਂ 'ਚ ਮਹਾਰਾਜਾ ਚਾਰਲਸ ਤੀਜੇ ਦੀ ਤਸਵੀਰ ਹੋਵੇਗੀ।
ਉਸ ਨੇ ਕਿਹਾ, "ਇਹ ਬਹੁਤ ਮਹੱਤਵਪੂਰਨ ਪਲ ਹੈ, ਕਿਉਂਕਿ ਮਹਾਰਾਜਾ ਸਾਡੇ ਬੈਂਕ ਨੋਟਾਂ 'ਤੇ ਦਿਖਾਈ ਦੇਣ ਵਾਲੇ ਦੂਜੇ ਸਮਰਾਟ ਹਨ। ਸਾਲ 2024 'ਚ ਵਰਤੋਂ 'ਚ ਆਉਂਦੇ ਹੀ ਲੋਕ ਇਨ੍ਹਾਂ ਨਵੇਂ ਨੋਟਾਂ ਦੀ ਵਰਤੋਂ ਕਰ ਸਕਣਗੇ।"