Canada News: ਕੈਨੇਡਾ ਤੋਂ ਵੱਡੀ ਖ਼ਬਰ, 2023 ਵਿਚ ਹੀ ਹੁਣ ਤੱਕ 7032 ਲੋਕ ਹੋਏ ਕੈਨੇਡਾ ਤੋਂ ਡਿਪੋਰਟ

By : GAGANDEEP

Published : Dec 20, 2023, 8:22 am IST
Updated : Dec 20, 2023, 8:36 am IST
SHARE ARTICLE
7032 people have been deported from Canada news in punjabi
7032 people have been deported from Canada news in punjabi

Canada News: ਕੈਨੇਡਾ ਤੋਂ ਹਰ ਦਿਨ ਔਸਤਨ 39 ਲੋਕ ਹੁੰਦੇ ਨੇ ਡਿਪੋਰਟ, ਸੀ.ਬੀ.ਐਸ.ਏ. ਦੇ ਅੰਕੜਿਆਂ ਵਿਚ ਹੋਇਆ ਪ੍ਰਗਟਾਵਾ

7032 people have been deported from Canada news in punjabi ਕੈਨੇਡਾ ਦੀ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਸਖ਼ਤੀ ਦੇ ਚਲਦਿਆਂ ਵੱਡੀ ਗਿਣਤੀ ਵਿਚ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਜਾ ਰਿਹਾ ਹੈ। ਮਾਈਗ੍ਰੈਂਟ ਰਾਈਟਸ ਨੈੱਟਵਰਕ ਵਲੋਂ ਪਿਛਲੇ ਹਫ਼ਤੇ ਜਾਰੀ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ 2021 ਦੇ ਹੁਕਮ ਪੱਤਰ ਵਿਚ ਰੈਗੂਲਰਾਈਜ਼ੇਸ਼ਨ ਪ੍ਰੋਗਰਾਮ ਦੀ ਮੰਗ ਕਰਨ ਦੇ ਬਾਵਜੂਦ 2023 ਦੇ ਪਹਿਲੇ ਅੱਧ ਵਿਚ ਘੱਟੋ-ਘੱਟ 39 ਲੋਕਾਂ ਨੂੰ ਰੋਜ਼ਾਨਾ ਡਿਪੋਰਟ ਕੀਤਾ ਗਿਆ ਸੀ।

ਇਹ ਵੀ ਪੜ੍ਹੋ: Nawanshahr News: ਡੂੰਘੇ ਛੱਪੜ ‘ਚ ਡਿੱਗੀ ਕਾਰ, ਦੋ ਵਿਅਕਤੀਆਂ ਦੀ ਮੌਤ

ਪ੍ਰਵਾਸੀ ਅਧਿਕਾਰ ਨੈੱਟਵਰਕ ਨੇ ਸੀ.ਬੀ.ਐਸ.ਏ. ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਕੇਵਲ 2023 ’ਚ ਹੀ ਹੁਣ ਤਕ 7032 ਲੋਕ ਕੈਨੇਡਾ ਤੋਂ ਡਿਪੋਰਟ ਕੀਤੇ ਜਾ ਚੁੱਕੇ ਹਨ। ਇਹ ਗਿਣਤੀ 2021 ਅਤੇ 2022 ਦੇ ਮੁਕਾਬਲੇ ਕਿਤੇ ਜ਼ਿਆਦਾ ਹੈ। ਇਸ ਸਾਲ ’ਚ ਅੰਦਾਜ਼ਨ 39 ਲੋਕ ਰੋਜ਼ਾਨਾ ਡਿਪੋਰਟ ਕੀਤੇ ਜਾ ਰਹੇ ਹਨ ਜਦਕਿ 2022 ਅਤੇ 2021 ’ਚ ਰੋਜ਼ਾਨਾ ਡਿਪੋਰਟ ਕੀਤੇ ਜਾਣ ਵਾਲੇ ਲੋਕਾਂ ਦੀ ਗਿਣਤੀ ਕ੍ਰਮਵਾਰ 23 ਅਤੇ 21 ਸੀ।

ਇਹ ਵੀ ਪੜ੍ਹੋ: Jalandhar News: ਲੰਬੇ ਸਮੇਂ ਤੋਂ ਡਿਊਟੀ 'ਤੇ ਗੈਰਹਾਜ਼ਰ ਚੱਲ ਰਹੇ 6 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ 

ਉਪਰੋਕਤ ਸੰਸਥਾ ਵਲੋਂ ਸੂਚਨਾ ਦਾ ਅਧਿਕਾਰ ਤਹਿਤ ਸੀ.ਬੀ.ਐਸ.ਏ. ਕੋਲੋਂ ਇਸ ਸਬੰਧੀ ਅੰਕੜੇ ਮੰਗੇ ਗਏ ਸਨ । ਇਸ ਸਬੰਧੀ ਇਕ ਫੈਡਰਲ ਦਸਤਾਵੇਜ਼ ਵੀ ਮੀਡੀਆ ’ਚ ਜਾਰੀ ਕੀਤਾ ਗਿਆ ਹੈ ਜਿਸ ’ਚ ਦਰਸਾਇਆ ਗਿਆ ਕਿ ਕਿੰਨੇ ਲੋਕ ਪਿਛਲੇ ਸਮੇਂ ਦੌਰਾਨ ਡਿਪੋਰਟ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਹਾਲ ’ਚ ਹੀ ਕੈਨੇਡਾ ਦੇ ਫੈਡਰਲ ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਸੀ ਕਿ ਕੈਨੇਡਾ ’ਚ ਲੱਖਾਂ ਲੋਕ ਜੋ ਬਿਨਾਂ ਦਸਤਾਵੇਜਾਂ ਰਹਿ ਰਹੇ ਹਨ ਅਤੇ ਡਿਪੋਰਟੇਸ਼ਨ ਪ੍ਰਕਿਰਿਆ ਦਾ ਸਾਹਮਣਾ ਕਰ ਰਹੇ ਹਨ, ਉਨ੍ਹਾਂ ਨੂੰ ਕੈਨੇਡੀਅਨ ਪੀਆਰ ਅਪਲਾਈ ਕਰਨ ਦਾ ਮੌਕਾ ਦਿਤਾ ਜਾਵੇਗਾ। (ਏਜੰਸੀ)

Location: Canada, Ontario

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM

ਦਿਲਰੋਜ਼ ਦੇ ਪਾਪਾ ਪਹੁੰਚੇ 13 ਸਾਲਾ ਕੁੜੀ ਦੀ ਅੰਤਮ ਅਰਦਾਸ 'ਚ

28 Nov 2025 3:01 PM

13 ਸਾਲਾ ਬੱਚੀ ਦੇ ਕਤਲ ਮਾਮਲੇ 'ਚ ਬੋਲੇ Jathedar Gargaj | Jalandhar Murder Case

27 Nov 2025 3:11 PM

13 ਸਾਲਾ ਕੁੜੀ ਦੇ ਕਾਤਲ ਕੋਲੋਂ ਹੁਣ ਤੁਰਿਆ ਵੀ ਨਹੀਂ ਜਾਂਦਾ, ਦੇਖੋ...

26 Nov 2025 1:59 PM
Advertisement