
ਔਰਤਾਂ ਵਿਰੁਧ ਹੋਣ ਵਾਲੀ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਆਸਟਰੇਲੀਆ ਵਿਚ ਪ੍ਰਦਰਸ਼ਨ ਕੀਤਾ.........
ਸਿਡਨੀ : ਔਰਤਾਂ ਵਿਰੁਧ ਹੋਣ ਵਾਲੀ ਹਿੰਸਾ ਦੇ ਵਿਰੋਧ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਔਰਤਾਂ ਨੇ ਆਸਟਰੇਲੀਆ ਵਿਚ ਪ੍ਰਦਰਸ਼ਨ ਕੀਤਾ। ਇਹ ਪ੍ਰਦਰਸ਼ਨ ਇਜ਼ਰਾਇਲ ਦੀ ਇਕ ਵਿਦਿਆਰਥਣ ਅਈਆ ਮਾਸਰਵੇ ਦੀ ਹੱਤਿਆ ਦੇ ਕੁਝ ਦਿਨ ਬਾਅਦ ਆਯੋਜਿਤ ਹੋਇਆ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਸੜਕਾਂ 'ਤੇ ਔਰਤਾਂ ਵਿਰੁੱਧ ਹੋਣ ਵਾਲੇ ਅਪਰਾਧਾਂ ਨੂੰ ਰੋਕਿਆ ਜਾਵੇ। ਜ਼ਿਕਰਯੋਗ ਹੈ ਕਿ ਇਜ਼ਰਾਇਲ ਦੀ 21 ਸਾਲਾ ਵਿਦਿਆਰਥਣ ਅਈਆ ਮਾਸਰਵੇ ਦੀ ਲਾਸ਼ ਇਕ ਟ੍ਰਾਮ ਸਟਾਪ ਨੇੜੇ ਬੁਧਵਾਰ ਨੂੰ ਮਿਲੀ ਸੀ।
ਮਾਸਰਵੇ ਇਕ ਕਾਮੇਡੀ ਸ਼ੋਅ ਦੇਖ ਕੇ ਘਰ ਪਰਤ ਰਹੀ ਸੀ ਅਤੇ ਇਸ ਦੌਰਾਨ ਫੋਨ 'ਤੇ ਅਪਣੀ ਭੈਣ ਨਾਲ ਗੱਲ ਕਰ ਰਹੀ ਸੀ। ਇਸ ਦੌਰਾਨ ਹੀ ਮਾਸਰਵੇ 'ਤੇ ਹਮਲਾ ਹੋਇਆ, ਜਿਸ ਵਿਚ ਉਸ ਦੀ ਮੌਤ ਹੋ ਗਈ। ਇਸ ਹਫ਼ਤੇ ਦੇ ਅਖੀਰ ਵਿਚ ਇਸ ਰੈਲੀ ਦਾ ਆਯੋਜਨ ਮੈਲਬੌਰਨ, ਸਿਡਨੀ ਅਤੇ ਕੈਨਬਰਾ ਵਿਚ ਹੋਇਆ। ਇਹ ਮਾਰਚ ਉਸ 'ਵੂਮੈਨਜ਼ ਮੁਹਿੰਮ' ਦਾ ਹਿੱਸਾ ਸੀ ਜਿਸ ਦਾ ਆਯੋਜਨ ਪਹਿਲੀ ਵਾਰ ਅਮਰੀਕਾ ਅਤੇ ਵਿਸ਼ਵ ਦੇ ਹੋਰ ਦੇਸ਼ਾਂ ਵਿਚ ਜਨਵਰੀ 2017 ਵਿਚ ਕੀਤਾ ਗਿਆ ਸੀ। (ਪੀਟੀਆਈ)