
International News: ਕੈਲੀਫ਼ੋਰਨੀਆ ਦੀ ਜੇਲ ’ਚ ਬੰਦ ਖ਼ਾਨ ਮੁਹੰਮਦ ਨਾਂ ਦੇ ਕੈਦੀ ਦੇ ਬਦਲੇ ਕੀਤਾ ਰਿਹਾਅ
International News: ਅਫ਼ਗ਼ਾਨਿਸਤਾਨ ਦੀ ਤਾਲਿਬਾਨ ਸਰਕਾਰ ਨੇ ਮੰਗਲਵਾਰ ਨੂੰ ਕੈਦੀ ਅਦਲਾ-ਬਦਲੀ ਵਿਚ ਦੋ ਅਮਰੀਕੀਆਂ ਦੀ ਰਿਹਾਈ ਦੀ ਸੂਚਨਾ ਜਾਰੀ ਕੀਤੀ। ਕਾਬੁਲ ਵਿਚ ਤਾਲਿਬਾਨ ਦੇ ਵਿਦੇਸ਼ ਮੰਤਰਾਲੇ ਨੇ ਦੋਵਾਂ ਦੇ ਨਾਂ ਨਹੀਂ ਦੱਸੇ ਪਰ ਕਿਹਾ ਕਿ ਉਨ੍ਹਾਂ ਨੂੰ ਖ਼ਾਨ ਮੁਹੰਮਦ ਨਾਂ ਦੇ ਕੈਦੀ ਦੇ ਬਦਲੇ ਰਿਹਾਅ ਕੀਤਾ ਗਿਆ ਹੈ। ਮੁਹੰਮਦ ਨੂੰ ਦੋ ਦਹਾਕੇ ਪਹਿਲਾਂ ਪੂਰਬੀ ਅਫ਼ਗ਼ਾਨਿਸਤਾਨ ਦੇ ਨੰਗਰਹਾਰ ਸੂਬੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਕੈਲੀਫ਼ੋਰਨੀਆ ਦੀ ਜੇਲ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।
ਮੰਤਰਾਲੇ ਨੇ ਕਿਹਾ ਕਿ ਅਦਲਾ-ਬਦਲੀ ਅਮਰੀਕਾ ਦੇ ਨਾਲ ‘ਲੰਮੇ ਸਮੇਂ ਦੀ ਸਕਾਰਾਤਮਕ ਗੱਲਬਾਤ’ ਦਾ ਨਤੀਜਾ ਹੈ ਅਤੇ ਗੱਲਬਾਤ ਰਾਹੀਂ ਸਮੱਸਿਆਵਾਂ ਨੂੰ ਹੱਲ ਕਰਨ ਦੀ ਇਕ ਵਧੀਆ ਉਦਾਹਰਣ ਹੈ। ਬਿਆਨ ਵਿਚ ਕਿਹਾ ਗਿਆ, ‘‘ਦ ਇਸਲਾਮੀ ਅਮੀਰਾਤ, ਅਮਰੀਕਾ ਦੁਆਰਾ ਚੁੱਕੇ ਗਏ ਕਦਮਾਂ ਨੂੰ ਸਕਾਰਾਤਮਕ ਤੌਰ ’ਤੇ ਦੇਖਦਾ ਹੈ ਜੋ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਆਮ ਬਣਾਉਣ ਅਤੇ ਵਿਕਾਸ ਵਿਚ ਮਦਦ ਕਰਦੇ ਹਨ।’’