ਆਸਟ੍ਰੇਲੀਆ ਨੇ 2 ਸਾਲਾਂ ਬਾਅਦ ਅੰਤਰਰਾਸ਼ਟਰੀ ਯਾਤਰੀਆਂ ਲਈ ਖੋਲ੍ਹੇ ਦਰਵਾਜ਼ੇ
Published : Feb 21, 2022, 11:33 am IST
Updated : Feb 21, 2022, 12:09 pm IST
SHARE ARTICLE
Australia opens its doors to international travelers after 2 years
Australia opens its doors to international travelers after 2 years

ਪੂਰਨ ਟੀਕਾਕਰਨ ਨਾ ਹੋਣ ਦੀ ਸੂਰਤ ਵਿਚ ਰਹਿਣਾ ਪਵੇਗਾ 14 ਦਿਨ ਲਈ ਇਕਾਂਤਵਾਸ 

ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਦਾਖ਼ਲ ਹੋ ਸਕਦੇ ਹਨ ਯਾਤਰੀ 

ਕੈਨਬਰਾ  : ਆਸਟ੍ਰੇਲੀਆ ਨੇ ਆਲਮੀ ਮਹਾਮਾਰੀ ਕੋਰੋਨਾ ਵਾਇਰਸ ਕਾਰਨ ਬੰਦ ਕੀਤੀ ਅੰਤਰਰਾਸ਼ਟਰੀ ਸਰਹੱਦ ਨੂੰ ਕਰੀਬ ਦੋ ਸਾਲਾਂ ਬਾਅਦ ਖੋਲ੍ਹ ਦਿੱਤਾ ਹੈ। ਜਾਣਕਾਰੀ ਅਨੁਸਾਰ ਯਾਤਰੀ ਪੱਛਮੀ ਆਸਟ੍ਰੇਲੀਆ ਨੂੰ ਛੱਡ ਕੇ ਸਾਰੇ ਸੂਬਿਆਂ ਵਿੱਚ ਦਾਖ਼ਲ ਹੋ ਸਕਦੇ ਹਨ।

australiaaustralia

ਪੱਛਮੀ ਆਸਟ੍ਰੇਲੀਆ 3 ਮਾਰਚ ਤੱਕ ਬੰਦ ਹੈ। ਇੱਕ ਰਿਪੋਰਟ ਅਨੁਸਾਰ ਆਸਟ੍ਰੇਲੀਆ ਨੇ ਮਾਰਚ 2020 ਵਿੱਚ ਕੋਵਿਡ-19 ਕਾਰਨ ਅੰਤਰਰਾਸ਼ਟਰੀ ਸਰਹੱਦਾਂ ਦੇ ਬੰਦ ਕਰਨ ਤੋਂ ਬਾਅਦ ਦੁਨੀਆ ਦੀਆਂ ਕੁਝ ਸਖ਼ਤ ਯਾਤਰਾ ਪਾਬੰਦੀਆਂ ਲਗਾਈਆਂ ਸਨ। ਸਿਡਨੀ ਏਅਰਪੋਰਟ ਨੇ ਟਵੀਟ ਕਰਕੇ ਕਿਹਾ ਕਿ ਦੋ ਸਾਲ ਬਹੁਤ ਜ਼ਿਆਦਾ ਹਨ।

ਅੱਜ ਅਸੀਂ ਪੂਰਨ ਟੀਕਾਕਰਨ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਆਪਣੀਆਂ ਅੰਤਰਰਾਸ਼ਟਰੀ ਸਰਹੱਦਾਂ ਦੇ ਖੁੱਲ੍ਹਣ ਦਾ ਜਸ਼ਨ ਮਨਾ ਰਹੇ ਹਾਂ। ਤੁਹਾਡਾ ਦੁਬਾਰਾ ਸੁਆਗਤ ਹੈ, ਸੰਸਾਰ!' ਆਸਟ੍ਰੇਲੀਆ ਦੇ ਵਪਾਰ, ਸੈਰ-ਸਪਾਟਾ ਅਤੇ ਨਿਵੇਸ਼ ਮੰਤਰੀ ਡੈਨ ਤੇਹਾਨ ਨੇ ਕਿਹਾ ਕਿ ਸਾਡੇ ਸੈਰ-ਸਪਾਟਾ ਉਦਯੋਗ ਅਤੇ ਇਸ ਵਿੱਚ ਕੰਮ ਕਰਦੇ 660,000 ਲੋਕਾਂ ਲਈ ਇਹ ਬਹੁਤ ਵੀ ਵਧੀਆ ਅਤੇ ਖੁਸ਼ੀ ਵਾਲੀ ਖ਼ਬਰ ਹੈ।

australiaaustralia

ਦੱਸ ਦੇਈਏ ਕਿ ਆਸਟ੍ਰੇਲੀਆ ਆਉਣ ਵਾਲੇ ਯਾਤਰੀਆਂ ਲਈ ਨਵੇਂ ਦਿਸ਼ਾ-ਨਿਰਦੇਸ਼ਾਂ ਦੇ ਅਨੁਸਾਰ ਜਿਨ੍ਹਾਂ ਯਾਤਰੀਆਂ ਨੂੰ ਵੈਕਸੀਨ ਦੀਆਂ ਦੋ ਖੁਰਾਕਾਂ ਮਿਲੀਆਂ ਹਨ, ਉਨ੍ਹਾਂ ਨੂੰ ਕੁਆਰੰਟੀਨ ਕਰਨ ਦੀ ਲੋੜ ਨਹੀਂ ਹੈ ਪਰ ਪੂਰਨ ਟੀਕਾਕਰਨ ਨਾ ਹੋਣ ਦੀ ਸੂਰਤ ਵਿੱਚ ਯਾਤਰੀਆਂ ਨੂੰ ਆਪਣੇ ਖਰਚੇ 'ਤੇ 14 ਦਿਨਾਂ ਲਈ ਹੋਟਲ ਵਿੱਚ ਰਹਿਣਾ ਪਵੇਗਾ।

ਅੰਤਰਰਾਸ਼ਟਰੀ ਯਾਤਰੀਆਂ ਦਾ ਸਿਡਨੀ ਹਵਾਈ ਅੱਡੇ 'ਤੇ ਸ਼ੁਭਚਿੰਤਕਾਂ ਦੁਆਰਾ ਇੱਕ 'ਕੋਆਲਾ' ਖਿਡੌਣਾ ਹਿਲਾ ਕੇ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਆਸਟ੍ਰੇਲੀਆ ਦੇ ਮਸ਼ਹੂਰ ਭੋਜਨ, ਜਿਸ ਵਿੱਚ ਟਿਮ ਟੈਕ ਚਾਕਲੇਟ ਬਿਸਕੁਟ ਅਤੇ ਵੇਜਮਾਈਟ ਦੀ ਇੱਕ ਬੋਤਲ ਸ਼ਾਮਲ ਹੈ, ਭੇਂਟ ਕੀਤੀ ਗਈ।  ਲਾਸ ਏਂਜਲਸ ਤੋਂ ਕੈਂਟਾਸ ਫਲਾਈਟ ਵਿਚ ਪਹਿਲੇ ਯਾਤਰੀਆਂ ਦਾ ਸਵਾਗਤ ਕਰਨ ਲਈ ਫੈਡਰਲ ਸੈਰ-ਸਪਾਟਾ ਮੰਤਰੀ ਡੈਨ ਤੇਹਾਨ ਖੁਦ ਸਥਾਨਕ ਸਮੇਂ ਅਨੁਸਾਰ ਸਵੇਰੇ 6:20 ਵਜੇ ਮੌਜੂਦ ਸਨ। ਉਹਨਾਂ ਨੇ ਆਸਟ੍ਰੇਲੀਆਈ ਪ੍ਰਸਾਰਣ ਕਾਰਪੋਰੇਸ਼ਨ ਟੈਲੀਵਿਜ਼ਨ ਨੂੰ ਕਿਹਾ ਕਿ ਮੇਰਾ ਮੰਨਣਾ ਹੈ ਕਿ ਸਾਡਾ ਸੈਰ-ਸਪਾਟਾ ਬਾਜ਼ਾਰ ਮੁੜ ਮਜ਼ਬੂਤੀ ਨਾਲ ਉਭਰੇਗਾ।

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement