ਔਖੇ ਸਮੇਂ 'ਚ ਮਦਦ ਕਰਨ 'ਤੇ ਭਾਰਤੀ ਫ਼ੌਜ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰ ਰਹੇ ਨੇ ਤੁਰਕੀ ਦੇ ਲੋਕ

By : KOMALJEET

Published : Feb 21, 2023, 5:09 pm IST
Updated : Feb 21, 2023, 5:09 pm IST
SHARE ARTICLE
file photo
file photo

ਫੌਜ ਨੇ ਮਹਿਜ਼ 6 ਘੰਟਿਆਂ 'ਚ ਤਿਆਰ ਕੀਤਾ ਹਸਪਤਾਲ ਤੇ ਕੀਤਾ 3600 ਮਰੀਜ਼ਾਂ ਦਾ ਇਲਾਜ


ਭੂਚਾਲ ਪ੍ਰਭਾਵਿਤ ਤੁਰਕੀ 'ਚ ਆਪਰੇਸ਼ਨ ਦੋਸਤ ਦੀ ਸ਼ਲਾਘਾ ਹੋ ਰਹੀ ਹੈ। ਜਿਸ ਤਰ੍ਹਾਂ ਭਾਰਤੀ ਫੌਜ ਨੇ ਤੁਰਕੀ 'ਚ ਤੇਜ਼ੀ ਨਾਲ ਮਦਦ ਪਹੁੰਚਾਈ ਹੈ, ਉਸ ਦਾ ਹਰ ਕੋਈ ਪ੍ਰਸ਼ੰਸਕ ਹੋ ਗਿਆ ਹੈ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦੇ ਅਨੁਸਾਰ, ਭਾਰਤੀ ਫੌਜ ਨੇ ਤੁਰਕੀ ਵਿੱਚ ਲਗਭਗ 3600 ਮਰੀਜ਼ਾਂ ਦਾ ਇਲਾਜ ਕੀਤਾ।

ਉਨ੍ਹਾਂ ਦੱਸਿਆ ਕਿ ਤੁਰਕੀ ਦੇ ਨਾਗਰਿਕ ਇਸ ਲਈ ਸੰਦੇਸ਼ ਭੇਜ ਕੇ ਧੰਨਵਾਦ ਪ੍ਰਗਟ ਕਰ ਰਹੇ ਹਨ। ਤੁਰਕੀ ਦੇ ਮਰੀਜ਼ਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਅਜਿਹੇ ਸਮੇਂ 'ਚ ਉਨ੍ਹਾਂ ਦੀ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਅਸਲ 'ਚ ਇਸ ਦੀ ਲੋੜ ਸੀ।

ਭਾਰਤੀ ਫੌਜ ਮੁਖੀ ਮਨੋਜ ਪਾਂਡੇ ਨੇ ਦੱਸਿਆ ਕਿ ਹਸਪਤਾਲ ਨੂੰ ਤੁਰਕੀ ਵਿੱਚ ਸਿਰਫ ਛੇ ਘੰਟਿਆਂ ਤੋਂ ਵੀ ਥੋੜ੍ਹੇ ਸਮੇਂ ਵਿੱਚ ਤਿਆਰ ਕੀਤਾ ਗਿਆ ਸੀ। ਕਾਹਲੀ ਵਿੱਚ 30 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਘੱਟ ਸਮੇਂ ਦੇ ਅੰਦਰ ਹੀ ਲਿਆ ਗਿਆ ਹੈ। ਇਹ ਫੀਲਡ ਹਸਪਤਾਲ 14 ਦਿਨ ਚੱਲਦਾ ਰਿਹਾ। ਇਸ ਵਿੱਚ ਮਾਹਰ ਡਾਕਟਰ ਤਾਇਨਾਤ ਕੀਤੇ ਗਏ ਸਨ। ਥਲ ਸੈਨਾ ਮੁਖੀ ਨੇ ਭਾਰਤੀ ਫੌਜ ਦੀ ਮੈਡੀਕਲ ਟੀਮ 60 ਪੈਰਾ ਫੀਲਡ ਨੂੰ ਸਨਮਾਨਿਤ ਕੀਤਾ। ਟੀਮ ਤੁਰਕੀ ਵਿੱਚ ਸਹਾਇਤਾ ਦੇਣ ਤੋਂ ਬਾਅਦ ਘਰ ਪਰਤ ਗਈ ਹੈ।

ਜ਼ਿਕਰਯੋਗ ਹੈ ਕਿ ਤੁਰਕੀ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਤੁਰੰਤ ਉਨ੍ਹਾਂ ਲਈ ਮਦਦ ਮੁਹੱਈਆ ਕਰਵਾਈ ਸੀ। ਇਸ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਸਨ। ਇਸ ਵਿੱਚ NDRF ਜਵਾਨਾਂ ਦੀ ਇੱਕ ਟੀਮ ਵੀ ਬਚਾਅ ਕਾਰਜ ਲਈ ਤੁਰਕੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੁਰਕੀ ਤੋਂ ਪਰਤੇ NDRF ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ ਕੀਤੀ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement