
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਹੋਇਆ ਬੰਬ ਧਮਾਕਾ, 26 ਮੌਤਾਂ
ਕਾਬੁਲ : ਅਫ਼ਗਾਨਿਸਤਾਨ ਵਿਚ ਕੁੱਝ ਸਮੇਂ ਬਾਅਦ ਕੋਈ ਨਾ ਕੋਈ ਅਾਤਮਘਾਤੀ ਹਮਲੇ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇਕ ਹਮਲਾ ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਹੋਇਆ ਹੈ।
kabul
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ‘ਚ ਵੱਡਾ ਬੰਬ ਧਮਕਾ ਹੋਇਆ ਹੈ। ਅਫ਼ਗਾਨਿਸਤਾਨ ‘ਚ ਨਵੇਂ ਸਾਲ ਦੇ ਜਸ਼ਨ ਦੇ ਵਿਚ ਰਾਜਧਾਨੀ ਕਾਬੁਲ ‘ਚ ਆਤਮਘਾਤੀ ਹਮਲਾ ਹੋਇਆ। ਜਿਸ ‘ਚ 26 ਲੋਕਾਂ ਦੇ ਮਾਰੇ ਗਏ ਹਨ ਜਦ ਕਿ 18 ਜ਼ਖ਼ਮੀ ਹੋ ਗਏ ਹਨ। ਇਕ ਅਧਿਕਾਰੀ ਨੇ ਦਸਿਆ ਹੈ ਕਿ ਇਹ ਘਟਨਾ ਉਸ ਸਮੇਂ ਹੋਈ ਜਦ ਰਾਜਧਾਨੀ ‘ਚ ਲੋਕ ਪਾਰਸੀ ਨਵੇਂ ਸਾਲ ਦੀ ਛੁੱਟੀਆਂ ਮਨਾ ਰਹੇ ਸਨ।
kabul
ਹਾਲੇ ਇਹ ਜਾਣਕਾਰੀ ਅਫ਼ਗਾਨਿਸਤਾਨ ਮੀਡੀਆ ਦੇ ਹਵਾਲੇ ਤੋਂ ਮਿਲ ਰਹੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਦਸਿਆ ਜਾ ਰਿਹਾ ਹੈ ਕਿ ਇਹ ਵਿਸਫੋਟ ਅਜਿਹੇ ਸਮੇਂ ਹੋਇਆ ਜਦ ਅਫ਼ਗਾਨਿਸਤਾਨ ਦੀ ਰਾਜਧਾਨੀ ‘ਚ ਲੋਕ ਜਸ਼ਨ ਮਨ੍ਹਾ ਰਹੇ ਸਨ।